ਵੰਦੇ ਭਾਰਤ ਐਕਸਪ੍ਰੈਸ ਦੇ ਟਿਕਟ ਚੈਕਿੰਗ ਸਟਾਫ਼ ਨੇ ਯਾਤਰੀ ਦਾ ਕੀਮਤੀ ਆਈਫੋਨ ਟੈਬਲੇਟ ਸੌਂਪਿਆ
ਅੰਮ੍ਰਿਤਸਰ, 10 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਟਿਕਟ ਚੈਕਿੰਗ ਸਟਾਫ ਮਨੋਜ ਚੌਹਾਨ ਨੂੰ ਵੰਦੇ ਭਾਰਤ ਐਕਸਪ੍ਰੈਸ ਟਰੇਨ ਨੰਬਰ 22488 (ਅੰਮ੍ਰਿਤਸਰ-ਦਿੱਲੀ) ਦੇ ਕੋਚ ਈ-2 ਦੀ ਸੀਟ ਨੰਬਰ 40 ’ਤੇ ਇਕ ਆਈਫੋਨ ਟੈਬਲੇਟ ਮਿਲਿਆ। ਬਿਨਾਂ ਕੋਈ ਸਮਾਂ ਬਰਬਾਦ ਕੀਤੇ, ਉਨ੍ਹਾਂ ਆਪਣੇ ਹੈਂਡਹੈਲਡ ਟਰਮੀਨਲ ਰਾਹੀਂ ਯਾਤਰੀ ਦੇ ਮੋਬਾਈਲ ਨੰਬਰ ’ਤੇ ਸੰਪਰਕ ਕੀਤਾ ।
ਅੰਮ੍ਰਿਤਸਰ, 10 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਟਿਕਟ ਚੈਕਿੰਗ ਸਟਾਫ ਮਨੋਜ ਚੌਹਾਨ ਨੂੰ ਵੰਦੇ ਭਾਰਤ ਐਕਸਪ੍ਰੈਸ ਟਰੇਨ ਨੰਬਰ 22488 (ਅੰਮ੍ਰਿਤਸਰ-ਦਿੱਲੀ) ਦੇ ਕੋਚ ਈ-2 ਦੀ ਸੀਟ ਨੰਬਰ 40 ’ਤੇ ਇਕ ਆਈਫੋਨ ਟੈਬਲੇਟ ਮਿਲਿਆ। ਬਿਨਾਂ ਕੋਈ ਸਮਾਂ ਬਰਬਾਦ ਕੀਤੇ, ਉਨ੍ਹਾਂ ਆਪਣੇ ਹੈਂਡਹੈਲਡ ਟਰਮੀਨਲ ਰਾਹੀਂ ਯਾਤਰੀ ਦੇ ਮੋਬਾਈਲ ਨੰਬਰ ’ਤੇ ਸੰਪਰਕ ਕੀਤਾ । ਯਾਤਰੀ ਨੇ ਦੱਸਿਆ ਕਿ ਉਹ ਕਾਹਲੀ ’ਚ ਟਰੇਨ ਤੋਂ ਉਤਰਦੇ ਸਮੇਂ ਆਪਣਾ ਆਈਫੋਨ ਟੈਬਲੇਟ ਸੀਟ ’ਤੇ ਛੱਡ ਗਿਆ ਸੀ। ਮਨੋਜ ਚੌਹਾਨ ਨੇ ਯਾਤਰੀ ਨੂੰ ਭਰੋਸਾ ਦਿਵਾਇਆ ਕਿ ਉਸਦਾ ਸਾਮਾਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਵਾਪਸ ਆਉਣ ’ਤੇ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ. ਪੀ. ਐਫ.) ਦੀ ਮੌਜੂਦਗੀ ’ਚ ਆਈਫੋਨ ਟੈਬਲੇਟ ਉਸਨੂੰ ਸੁਰੱਖਿਅਤ ਵਾਪਸ ਕਰ ਦਿੱਤਾ ਗਿਆ । ਯਾਤਰੀ ਆਪਣੇ ਕੀਮਤੀ ਸਾਮਾਨ ਵਾਪਸ ਮਿਲਣ ’ਤੇ ਖੁਸ਼ ਸੀ । ਉਸ ਨੇ ਰੇਲਵੇ ਸਟਾਫ ਦਾ ਉਨ੍ਹਾਂ ਦੀ ਸ਼ਾਨਦਾਰ ਸੇਵਾ ਲਈ ਧੰਨਵਾਦ ਪ੍ਰਗਟ ਕੀਤਾ । ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਮਨੋਜ ਚੌਹਾਨ ਦੇ ਸ਼ਲਾਘਾਯੋਗ ਕੰਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਘਟਨਾ ਯਾਤਰੀਆਂ ਪ੍ਰਤੀ ਰੇਲਵੇ ਕਰਮਚਾਰੀਆਂ ਦੀ ਇਮਾਨਦਾਰੀ, ਸਮਰਪਣ ਅਤੇ ਸੇਵਾ ਭਾਵਨਾ ਦੀ ਉਦਾਹਰਣ ਦਿੰਦੀ ਹੈ ।