10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਮਜੀਠਾ ਰੋਡ ਸਕੂਲ ’ਚ ਸਾਵਨ ਮੇਲਾ ਉਤਸ਼ਾਹ ਸਹਿਤ ਮਨਾਇਆ

ਅੰਮ੍ਰਿਤਸਰ, 10 ਅਗਸਤ (ਜੱਸ)-ਜੀ. ਐੱਸ.

Ad Position 21
No active advertisement
ਅਜੀਤ ਡੈਸਕ 11-08-2026
ਅੰਮ੍ਰਿਤਸਰ, 10 ਅਗਸਤ (ਜੱਸ)-ਜੀ.ਐੱਸ. ਜੀ.ਐੱਸ. ਤੁੰਗ ਮੈਮੋਰੀਅਲ ਪਬਲਿਕ ਸਕੂਲ ਮਜੀਠਾ ਰੋਡ ਵਿਖੇ ਸਾਵਣ ਦਾ ਤਿਉਹਾਰ ਸਭਿਆਚਾਰਕ ਮੇਲੇ ਦੇ ਰੂਪ ਵਿਚ ਉਤਸ਼ਾਹ ਸਹਿਤ ਮਨਾਇਆ ਗਿਆ। ਇਸ ਮੌਕੇ ਪੁਰਾਤਨ ਪੇਂਡੂ ਵਸਤੂਆਂ ਦੀ ਪ੍ਰਦਰਸ਼ਨੀ ਲਗਾਈ ਗਈ। ਸਕੂਲ ਪ੍ਰਬੰਧਕ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਾਹਲੋਂ ਨੇ ਵਿਦਿਆਰਥਣਾਂ ਨੂੰ ਸਾਵਣ ਮਹੀਨੇ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਪੇਂਡੂ ਪਿਛੋਕੜ ਦਾ ਵਰਨਣ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਗਿੱਧਾ, ਭੰਗੜਾ, ਕੁਸ਼ਤੀਆਂ ਕਬੱਡੀ, ਆਦਿ ਸਾਵਿਆਂ ਦਾ ਸ਼ਿੰਗਾਰ ਹੁੰਦੇ ਸਨ ਤੇ ਪੇਂਡੂ ਪਕਵਾਨਾਂ ਵਿੱਚ ਪੂੜੇ ਅਤੇ ਖੀਰ ਪਰੋਸੀ ਜਾਂਦੀ ਸੀ। ਇਸ ਦੌਰਾਨ ਸਕੂਲ ਦੇ ਨਰਸਰੀ ਤੋਂ ਪਲਸ ਟੂ ਤੱਕ ਦੇ ਬੱਚਿਆਂ ਨੇ ਪੰਜਾਬੀ ਲੋਕ ਗੀਤ ਅਤੇ ਗਿੱਧਾ ਆਦਿ ਪੇਸ਼ ਕਰਕੇ ਪੰਜਾਬੀ ਸੱਭਿਆਚਾਰ ਨੂੰ ਜੀਵੰਤ ਕੀਤਾ। ਪ੍ਰਿੰਸੀਪਲ ਪੂਨਮ ਪਸੀਨ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਾਵਨ ਮੇਲੇ ‘ਚ ਭਾਗ ਲੈਣ ਵਾਲੇ ਬੱਚਿਆਂ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਕੁਕੜਾਂਵਾਲਾ-ਉੱਚਾ ਕਿਲ੍ਹਾ ਲਿੰਕ ਸੜਕ ਦਾ ਮੰਦਾ ਹਾਲ, ਥਾਂ-ਥਾਂ ਪਏ ਵੱਡ ਅਕਾਰੀ ਟੋਏ ਅਗਲੀ ਖ਼ਬਰ ਬੱਚੀਆਂ ਨੂੰ ਐੱਲਬੇਂਡਾਜੋਲ ਦੀ ਗੋਲੀ ਖੁਆ ਕੇ ਕੀਤੀ ਨੈਸ਼ਨਲ ਡੀ.ਵਾਰਮਿੰਗ ਡੇਅ ਦੀ ਸ਼ੁਰੂਆਤ
Ad Position 24