10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

15 ਅਗਸਤ ਦੇ ਮੱਦੇਨਜ਼ਰ ਰਾਜ ਭਰ ’ਚ ਸੁਰਖਿਆ ਪ੍ਰਬੰਧ ਚੌਕਸ, ਡੀ.ਜੀ.ਪੀ. ਅੰਮ੍ਰਿਤਸਰ ਪੁੱਜੇ

15 ਅਗਸਤ ਦੇ ਮੱਦੇਨਜ਼ਰ ਰਾਜ ਭਰ ’ਚ ਸੁਰਖਿਆ ਪ੍ਰਬੰਧ ਚੌਕਸ, ਡੀ.ਜੀ.ਪੀ. ਅੰਮ੍ਰਿਤਸਰ ਪੁੱਜੇ

Ad Position 21
No active advertisement
ਅਜੀਤ ਡੈਸਕ 11-08-2026

ਅੰਮ੍ਰਿਤਸਰ, 10 ਅਗਸਤ (ਰੇਸ਼ਮ ਸਿੰਘ)-15 ਅਗਸਤ ਦੇ ਮੱਦੇਨਜ਼ਰ ਰਾਜ ਭਰ ’ਚ ਸੁਰੱਖਿਆ ਪ੍ਰਬੰਧ ਚੌਕਸੀ ਵਧਾ ਦਿੱਤੀ ਗਈ ਹੈ । ਜਿਸ ਤਹਿਤ ਅੱਜ ਇਥੇ ਡੀ.ਜੀ.ਪੀ. ਗੌਰਵ ਯਾਦਵ ਪੁੱਜੇ ਅਤੇ ਕਮਿਸ਼ਨਰੇਟ ਅੰਮ੍ਰਿਤਸਰ ਤੋਂ ਇਲਾਵਾ ਸਰਹੱਦੀ ਰੇਂਜ ਦੇ ਜ਼ਿਲ੍ਹਿਆਂ ’ਚ ਕੀਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡੀ.ਜੀ.ਪੀ. ਸ੍ਰੀ ਯਾਦਵ ਨੇ ਇਥੇ ਸੰਵੇਦਨਸ਼ੀਲ ਸਰਹੱਦੀ ਖੇਤਰਾਂ, ਲੋਕਾਂ ਦੇ ਇਕੱਠ ਵਾਲੀਆਂ ਮੁੱਖ ਥਾਵਾਂ, ਸ਼ਹਿਰੀ ਖੇਤਰਾਂ ਅਤੇ ਅਹਿਮ ਟਿਕਾਣਿਆਂ ’ਤੇ ਸੁਰੱਖਿਆ ਪ੍ਰਬੰਧਾਂ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ ਗਈ। ਉਨ੍ਹਾਂ ਸਾਰੀਆਂ ਇਕਾਈਆਂ ਨੂੰ ਸਖ਼ਤ ਚੌਕਸੀ ਵਰਤਣ, ਰੋਕਥਾਮ ਵਾਲੇ ਉਪਾਵਾਂ ਨੂੰ ਤੇਜ਼ ਕਰਨ, ਗਸ਼ਤ ਅਤੇ ਨਿਗਰਾਨੀ ਨੂੰ ਮਜ਼ਬੂਤ ਕਰਨ, ਅਤੇ ਭੀੜ ਦੇ ਪ੍ਰਬੰਧਨ ਦੇ ਨਾਲ-ਨਾਲ ਤੁਰੰਤ ਅਤੇ ਤਾਲਮੇਲ ਵਾਲੀ ਕਾਰਵਾਈ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ। ਡੀ.ਜੀ.ਪੀ. ਵਲੋਂ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਚੌਕਸੀ ਵਰਤਣ ਤੇ ਪੁਲਿਸ ਤੇ ਹੋਰ ਸੁਰੱਖਿਆ ਏਜੰਸੀਆਂ ਦਾ ਆਪਸੀ ਤਾਲਮੇਲ ਵਧਾਉਣ ਤੇ ਬੇਹੱਤਰ ਸੰਬੰਧਾਂ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪੁਲਿਸ ਦਾ ਮੁਖ ਟੀਚਾ ਸਰਹੱਦੀ ਜ਼ਿਲ੍ਹਿਆਂ ’ਚ ਸੁਰੱਖਿਆ ਸੰਬੰਧੀ ਹੈ ਅਤੇ ਅੱਜ ਦੀ ਮੀਟਿੰਗ ਉਪਰੰਤ ਉਨ੍ਹਾਂ ਫੀਡ ਬੈੱਕ ਲਈ ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਤੇ ਇਸ ’ਤੇ ਸੰਤੁਸ਼ਟੀ ਪ੍ਰਗਟ ਕੀਤੀ। ਇਸ ਮੀਟਿੰਗ ’ਚ ਸਮੁੱਚੇ ਗਜਟਿਡ  ਤੇ ਨਾਲ ਗਜ਼ਟਿਡ ਅਧਿਕਾਰੀਆਂ ਜਿਵੇਂ ਕਿ ਥਾਣਾ ਮੁਖੀਆਂ ਨੇ ਵੀ ਸ਼ਿਰਕਤ ਕੀਤੀ। ਇਸ ਉਪੰਰਤ ਸੀ.ਪੀ. ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਸ਼ਹਿਰ ’ਚ ਸੁਰੱਖਿਆ ਪ੍ਰਬੰਧ ਪੂਰੀ ਤਰਾਂ ਕੰਟਰੋਲ ਹੇਠ ਹਨ ਦਿਨ ਰਾਤ ਦੀ ਨਾਕਾਬੰਦੀ ਕੀਤੀ ਗਈ ਹੈ। ਜਿਸ ਤਹਿਤ ਸ਼ਹਿਰ ‘ਚ ਕਰੀਬ 125 ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਹੈ। ਇਸ ਤੋਂ ਇਲਾਵਾ ਨੀਮ ਸੁਰੱਖਿਆ ਬਲ, ਕਮਾਂਡੋ ਤੇ ਹੋਰ ਸੁਰੱਖਿਆ ਦਸਤੇ ਵੀ ਤਾਇਨਾਤ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਹਵਾਈ ਅੱਡਾ, ਬੱਸ ਅੱਡਾ, ਰੇਲਵੇ ਸਟੇਸ਼ਨ, ਹੋਟਲ ਤੇ ਸਰਾਵਾਂ ਦੀ ਤਲਾਸ਼ੀ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ ਅਤੇ ਸ਼ਕੀ ਅਨਸਰਾਂ ਤੋਂ ਵੀ ਪੁਛਗਿੱਛ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਗੈਂਗਸਟਰ ਜੋਬਨਜੀਤ ਬਿੱਲਾ ਮਾਂਗਾ ਨੂੰ ਬਾਬਾ ਬਕਾਲਾ ਸਾਹਿਬ ਅਦਾਲਤ ’ਚ ਕੀਤਾ ਪੇਸ਼ ਅਗਲੀ ਖ਼ਬਰ ਰਿਵਾਇਤੀ ਪਾਰਟੀਆਂ ਨੇ ਆਪਣੇ ਰਾਜ ਸਮੇਂ ਪੰਜਾਬ ਨੂੰ ਦੋਹਾਂ ਹੱਥਾਂ ਨਾਲ ਲੁੱਟਿਆ- ਧਾਲੀਵਾਲ
Ad Position 24