ਅਜੀਤ ਪਬਲਿਕ ਸਕੂਲ ਵਿਖੇ 70ਵਾਂ ਪੰਜਾਬ ਕਿੱਕ ਬਾਕਸਿੰਗ ਟੂਰਨਾਮੈਂਟ ਕਰਵਾਇਆ
ਅੰਮ੍ਰਿਤਸਰ, 11 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)- ਅਜੀਤ ਪਬਲਿਕ ਸਕੂਲ ਮਾਲ ਮੰਡੀ ਵਿਖੇ 70ਵਾਂ ਪੰਜਾਬ ਕਿੱਕ ਬਾਕਸਿੰਗ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦਾ ਉਦਘਾਟਨ ਪ੍ਰਿੰਸੀਪਲ ਰਮਾ ਮਹਾਜਨ ਨੇ ਕਰਦਿਆਂ ਦੱਸਿਆ ਕਿ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਕਿੱਕ ਬਾਕਸਿੰਗ ਵਿਭਾਗ ਵਲੋਂ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ’ਚ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ । ਉਨ੍ਹਾਂ ਖਿਡਾਰੀਆਂ ਦੇ ਨਾਲ ਨਾਲ ਕੋਚ ਅਤੇ ਡੀ.
ਅੰਮ੍ਰਿਤਸਰ, 11 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)- ਅਜੀਤ ਪਬਲਿਕ ਸਕੂਲ ਮਾਲ ਮੰਡੀ ਵਿਖੇ 70ਵਾਂ ਪੰਜਾਬ ਕਿੱਕ ਬਾਕਸਿੰਗ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦਾ ਉਦਘਾਟਨ ਪ੍ਰਿੰਸੀਪਲ ਰਮਾ ਮਹਾਜਨ ਨੇ ਕਰਦਿਆਂ ਦੱਸਿਆ ਕਿ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਕਿੱਕ ਬਾਕਸਿੰਗ ਵਿਭਾਗ ਵਲੋਂ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ’ਚ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ । ਉਨ੍ਹਾਂ ਖਿਡਾਰੀਆਂ ਦੇ ਨਾਲ ਨਾਲ ਕੋਚ ਅਤੇ ਡੀ. ਪੀਜ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਰਾਜੇਸ਼ ਥਾਪਾ ਵਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਂਦਾ ਹੈ । ਇਸ ਮੌਕੇ ਡੀ. ਪੀ. ਅਨੁਰਾਧਾ, ਮਧੂ, ਵੈਸ਼ਾਲੀ, ਨੈਣਾ, ਭਾਵਨਾ ਆਦਿ ਹਾਜ਼ਰ ਸਨ । ਪ੍ਰਿੰਸੀਪਲ ਰਮਾ ਮਹਾਜਨ ਨੇ ਸਮੂਹ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਸ਼ੁਭਕਾਮਨਾਵਾਂ ਦਿੱਤੀਆਂ ।