12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸ਼ਿਕਾਇਤਾਂ ਰੂਪੀ ਲੋਕਾਂ ਦੇ ਹਲੂਣੇ ਤੋਂ ਬਾਅਦ ਜਾਗਿਆ ਨਿਗਮ ਦਾ ਅਸਟੇਟ ਵਿਭਾਗ * ਯੂ.ਟੀ. ਮਾਰਕਿਟ ਤੋਂ ਛੇਹਰਟਾ ਤੱਕ ਨਾਜਾਇਜ਼ ਕਬਜ਼ਿਆਂ ’ਤੇ ਕੀਤੀ ਕਾਰਵਾਈ * ਪਹਿਲਾਂ ਵੀ ਕੀਤੀਆਂ ਕਾਰਵਾਈਆਂ ਦੇ ਬਾਵਜੂਦ ਇਸ ਰੂਟ ’ਤੇ ਵਧੇ ਨਾਜਾਇਜ਼ ਕਬਜ਼ੇ

ਅੰਮ੍ਰਿਤਸਰ, 11 ਅਗਸਤ (ਹਰਮਿੰਦਰ ਸਿੰਘ)- ਨਗਰ ਨਿਗਮ ਦੇ ਅਸਟੇਟ ਵਿਭਾਗ ਕੋਲ ਸ਼ਹਿਰ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਅਤੇ ਸੜਕਾਂ ਅਤੇ ਫੁਟਪਾਥਾਂ ਨੂੰ ਆਵਾਜਾਈ ਨੂੰ ਸਚਾਰੂ ਬਣਾਉਣ ਲਈ ਸੜਕ ਦੀ ਜਗ੍ਹਾ ’ਤੇ ਲੱਗੀਆਂ ਰੇਹੜੀ ਫੜ੍ਹੀ ਹਟਾਉਣ ਦੀ ਜ਼ਿੰਮੇਵਾਰੀ ਹੈ। ਇਸ ਵਿਭਾਗ ਵਲੋਂ ਸਮੇਂ-ਸਮੇਂ ਕਾਰਵਾਈ ਤਾਂ ਕੀਤੀ ਜਾਂਦੀ ਹੈ ਪਰ ਇਨ੍ਹਾਂ ਕਾਰਵਾਈਆਂ ਦੇ ਕੋਈ ਸਾਰਥਕ ਸਿੱਟੇ ਸਾਹਮਣੇ ਨਹੀਂ ਆ ਰਹੇ ਸਗੋਂ ਦਿਨ ਪ੍ਰਤੀ ਦਿਨ ਨਾਜਾਇਜ਼ ਕਬਜ਼ੇ ਵੱਧਦੇ ਜਾ ਰਹੇ ਹਨ।

Ad Position 21
No active advertisement
ਅਜੀਤ ਡੈਸਕ 12-08-2026
ਅੰਮ੍ਰਿਤਸਰ, 11 ਅਗਸਤ (ਹਰਮਿੰਦਰ ਸਿੰਘ)- ਨਗਰ ਨਿਗਮ ਦੇ ਅਸਟੇਟ ਵਿਭਾਗ ਕੋਲ ਸ਼ਹਿਰ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਅਤੇ ਸੜਕਾਂ ਅਤੇ ਫੁਟਪਾਥਾਂ ਨੂੰ ਆਵਾਜਾਈ ਨੂੰ ਸਚਾਰੂ ਬਣਾਉਣ ਲਈ ਸੜਕ ਦੀ ਜਗ੍ਹਾ ’ਤੇ ਲੱਗੀਆਂ ਰੇਹੜੀ ਫੜ੍ਹੀ ਹਟਾਉਣ ਦੀ ਜ਼ਿੰਮੇਵਾਰੀ ਹੈ। ਇਸ ਵਿਭਾਗ ਵਲੋਂ ਸਮੇਂ-ਸਮੇਂ ਕਾਰਵਾਈ ਤਾਂ ਕੀਤੀ ਜਾਂਦੀ ਹੈ ਪਰ ਇਨ੍ਹਾਂ ਕਾਰਵਾਈਆਂ ਦੇ ਕੋਈ ਸਾਰਥਕ ਸਿੱਟੇ ਸਾਹਮਣੇ ਨਹੀਂ ਆ ਰਹੇ ਸਗੋਂ ਦਿਨ ਪ੍ਰਤੀ ਦਿਨ ਨਾਜਾਇਜ਼ ਕਬਜ਼ੇ ਵੱਧਦੇ ਜਾ ਰਹੇ ਹਨ। ਲੋਕ ਸ਼ਿਕਾਇਤਾਂ ਕਰਕੇ ਨਿਗਮ ਨੂੰ ਹਲੂਣੇ ਦਿੰਦੇ ਹਨ। ਜਿਸ ਤੋਂ ਬਾਅਦ ਨਿਗਮ ਜਾਗਦਾ ਹੈ ਅਤੇ ਕਾਰਵਾਈ ਤੋਂ ਥੱਕ ਕੇ ਮੂੜ ਗੂੜ੍ਹੀ ਨੀਂਦ ’ਚ ਚਲਾ ਜਾਂਦਾ ਹੈ । ਨਗਰ ਨਿਗਮ ਦੇ ਅਸਟੇਟ ਵਿਭਾਗ ਵਲੋਂ ਅੱਜ ਵੀ ਇਕ ਅਜਿਹੀ ਕਾਰਵਾਈ ਕੀਤੀ। ਜੀ. ਟੀ. ਰੋਡ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਯੂ. ਟੀ. ਮਾਰਕੀਟ ਤੋਂ ਛੇਹਰਟਾ ਤੱਕ ਰੇਹੜੀਆਂ ਲੱਗਣ ਸੰਬੰਧੀ ਆਈਆਂ ਸ਼ਿਕਾਇਤਾਂ ਦੇ ਆਧਾਰ ’ਤੇ ਉਥੇ ਸੜਕ ਦੇ ਕਿਨਾਰੇ ਅਤੇ ਫੁਟਪਾਥ ‘ਤੇ ਲੱਗਣ ਵਾਲੀਆਂ ਰੇਹੜੀਆਂ ਅਤੇ ਫੜ੍ਹੀਆਂ ਹਟਾਈਆਂ ਗਈਆਂ ਹਨ। ਉਕਤ ਸਥਾਨ ‘ਤੇ ਹਰ ਰੋਜ਼ ਰੇਹੜੀਆਂ ਦਾ ਮੇਲਾ ਲੱਗਾ ਹੁੰਦਾ ਹੈ। ਜਿਸ ਦਾ ਅਸਰ ਆਵਾਜਾਈ ‘ਤੇ ਵੀ ਪੈਂਦਾ ਹੈ। ਦੱਸਿਆ ਜਾਂਦਾ ਹੈ ਕਿ ਉਕਤ ਸਥਾਨ ‘ਤੇ ਕਿਸੇ ਸਮੇਂ ਚੰਦ ਰੇਹੜੀਆਂ ਲੱਗਦੀਆਂ ਸਨ ਜੋ ਤਿੰਨ ਮਹੀਨੇ ਪਹਿਲਾਂ ਤੱਕ ਵੱਧ ਕੇ 30 ਤੋਂ 35 ਹੋ ਗਈਆਂ ਸਨ ਪਰ ਹੁਣ ਇਸ ਵੇਲੇ ਉਕਤ ਜਗ੍ਹਾ ਉਸ ਤੋਂ ਵੀ ਦੁੱਗਣੀਆਂ ਰੇਹੜੀਆਂ ਫੜ੍ਹੀਆਂ ਲੱਗ ਗਈਆਂ ਹਨ। ਦੇਖਣ ਵਾਲੀ ਗੱਲ ਹੈ ਕਿ ਥੋੜੇ ਜਿਹੇ ਸਮੇਂ ਵਿਚ ਰੇਹੜੀਆਂ ਦੀ ਗਿਣਤੀ ਦੁੱਗਣੀ ਹੋ ਜਾਣ ਦਾ ਕੀ ਕਾਰਨ ਅਤੇ ਇਨ੍ਹਾਂ ਰੇਹੜੀਆਂ ਨੂੰ ਲਗਵਾਉਣ ਵਾਲੇ ਕੌਣ ਲੋਕ ਹਨ? ਸੂਤਰਾਂ ਦੀ ਮੰਨੀਏ ਤਾਂ ਉਹ ਦੱਸਦੇ ਹਨ ਆਪਣੇ ਆਪ ਨੂੰ ਸੱਤਾਧਾਰੀ ਪਾਰਟੀ ਦਾ ਆਗੂ ਦੱਸਣ ਵਾਲੇ ਇਕ ਵਿਅਕਤੀ ਵਲੋਂ ਰੇਹੜੀਆਂ ਵਾਲਿਆਂ ਦੀ ਪੁਸ਼ਤ ਪਨਾਹੀ ਕੀਤੀ ਜਾਂਦੀ ਹੈ। ਉਨ੍ਹਾਂ ਕੋਲੋਂ ਕਿਸੇ ਯੂਨੀਅਨ ਦੇ ਨਾਂਅ ’ਤੇ ਚੰਦਾ ਫੀਸ ਦੇ ਰੂਪ ਵਿਚ ਪੈਸੇ ਵਸੂਲੇ ਜਾਂਦੇ ਹਨ ਅਤੇ ਨਿਗਮ ਦੀ ਕਾਰਵਾਈ ਦੌਰਾਨ ਉਹ ਮੋਹਰੇ ਆਣ ਖੜ੍ਹਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਸੂਤਰ ਇਹ ਵੀ ਦੱਸਦੇ ਹਨ ਉਪਰੋਕਤ ਤੋਂ ਇਲਾਵਾ ਨਿਗਮ ਦੇ ਕੁਝ ਮੁਲਾਜ਼ਮਾਂ ਦੇ ਵੀ ਰੇਹੜੀਆਂ ਵਾਲਿਆਂ ਨਾਲ ਹੱਥ ਭਿੱੜੇ ਹਨ ਅਤੇ ਉਹ ਵੀ ਰੇਹੜੀਆਂ ਵਾਲਿਆਂ ਕੋਲੋਂ ਆਪਣੀਆਂ ਜੇਬਾਂ ਗਰਮ ਕਰਵਾ ਲੈਂਦੇ ਹਨ। ਇਹ ਮਸਲਾ ਤਾਂ ਨਿਗਮ ਦੇ ਅਧਿਕਾਰੀਆਂ ਅਤੇ ਸੱਤਾਧਾਰੀ ਪਾਰਟੀ ਦੇ ਉੱਚ ਆਗੂਆਂ ਦੇ ਲਈ ਵਿਚਾਰਨ ਵਾਲਾ ਹੈ। ਰੇਹੜੀਆਂ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਦੇ ਬਾਵਜੂਦ ਪਰਨਾਲਾ ਉੱਥੇ ਦਾ ਉੱਥੇ ਇਸ ਸੰਬੰਧ ਵਿਚ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰ: ਕੁਲਵੰਤ ਸਿੰਘ ਅਣਖੀ ਨੇ ਦੱਸਿਆ ਕਿ ਨਿਗਮ ਦੇ ਅਸਟੇਟ ਵਿਭਾਗ ਦੀ ਨਾਜਾਇਜ਼ ਕਬਜ਼ਿਆਂ ’ਤੇ ਕਾਰਵਾਈ ਕੇਵਲ ਖਾਨਾਪੂਰਤੀ ਹੁੰਦੀ ਹੈ। ਇਹ ਸਿਰਫ਼ ਕਾਰਵਾਈ ਪਾ ਉਸ ਦੀਆਂ ਫੋਟੋ ਅਤੇ ਵੀਡੀਓ ਪਾ ਕੇ ਲੋਕਾਂ ਗੁੰਮਰਾਹ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ’ਚੋਂ ਰੇਹੜੀਆਂ ਦੇ ਰੂਪ ’ਚ ਹੋਣ ਵਾਲੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਸੰਬੰਧੀ ਵਿਕਾਸ ਮੰਚ ਵਲੋਂ ਹਾਈਕੋਰਟ ਵਿਚ ਇਕ ਰਿੱਟ ਵੀ ਪਾਈ ਸੀ ਪਰ ਨਿਗਮ ਵਲੋਂ ਉਸ ਦਾ ਵੀ ਕੋਈ ਜਵਾਬ ਨਹੀਂ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਖਾਨਕੋਟ ਵਿਖੇ ਲਗਾਈ ਗਈ ਸਾਇੰਸ ਪ੍ਰਦਰਸ਼ਨੀ ਅਗਲੀ ਖ਼ਬਰ ਅਜੀਤ ਪਬਲਿਕ ਸਕੂਲ ਵਿਖੇ 70ਵਾਂ ਪੰਜਾਬ ਕਿੱਕ ਬਾਕਸਿੰਗ ਟੂਰਨਾਮੈਂਟ ਕਰਵਾਇਆ
Ad Position 24