11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸੀਰ ਗੋਵਰਧਨ ਵਾਰਾਣਸੀ ਐਕਸਪ੍ਰੈੱਸ ’ਚ ਲੀਜ਼ਿੰਗ ਕੰਟਰੈਕਟ ਰਾਹੀਂ ਰੇਲਵੇ ਨੂੰ ਮਿਲੇਗਾ 91 ਲੱਖ ਦਾ ਮਾਲੀਆ

ਅੰਮ੍ਰਿਤਸਰ, 11 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਸੀਰ ਗੋਵਰਧਨ ਵਾਰਾਣਸੀ ਐਕਸਪ੍ਰੈਸ 14624 ਲਈ ਐਸ. ਐਲ.

Ad Position 21
No active advertisement
ਅਜੀਤ ਡੈਸਕ 12-08-2026
ਅੰਮ੍ਰਿਤਸਰ, 11 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਸੀਰ ਗੋਵਰਧਨ ਵਾਰਾਣਸੀ ਐਕਸਪ੍ਰੈਸ 14624 ਲਈ ਐਸ. ਐਲ. ਆਰ. ਲੀਜ਼ਿੰਗ ਕੰਟਰੈਕਟ ਸਫਲਤਾਪੂਰਵਕ ਈ-ਟੈਂਡਰਿੰਗ ਰਾਹੀਂ ਅਲਾਟ ਕੀਤਾ ਗਿਆ ਹੈ। ਇਸ ਦੀ ਸ਼ੁਰੂਆਤ ਯਾਤਰੀਆਂ ਨੂੰ ਸਹੂਲਤ ਪ੍ਰਦਾਨ ਕਰੇਗੀ ਅਤੇ ਰੇਲਵੇ ਦੇ ਮਾਲੀਏ ’ਚ ਵਾਧਾ ਕਰੇਗੀ । ਇਸ ਰੇਲਗੱਡੀ ਲਈ ਤਿੰਨ ਸਾਲਾਂ ਦਾ ਕੰਟਰੈਕਟ ਲਗਭਗ 91 ਲੱਖ ਦਾ ਮਾਲੀਆ ਹਾਸਲ ਹੋਵੇਗਾ । ਰੇਲਵੇ ਅਧਿਕਾਰੀ ਮੁਤਾਬਕ ਐੱਸ. ਐੱਲ. ਆਰ. ਲੀਜ਼ਿੰਗ ਸਿਸਟਮ ਰੇਲਵੇ ਲਈ ਵਾਧੂ ਮਾਲੀਆ ਪੈਦਾ ਕਰਦਾ ਹੈ ਅਤੇ ਉਪਲਬਧ ਰੇਲ ਜਗ੍ਹਾ ਦੀ ਬਿਹਤਰ ਵਰਤੋਂ ਨੂੰ ਯਕੀਨੀ ਬਣਾਉਂਦਾ ਹੈ । ਇਹ ਵਪਾਰੀਆਂ ਨੂੰ ਆਪਣੇ ਸਾਮਾਨ ਨੂੰ ਇਕ ਸਥਾਨ ਤੋਂ ਦੂਜੀ ਜਗ੍ਹਾ ਤੇਜ਼ੀ ਅਤੇ ਸੁਰੱਖਿਅਤ ਢੰਗ ਨਾਲ ਲਿਜਾਣ ਦੀ ਆਗਿਆ ਦਿੰਦਾ ਹੈ । ਇਹ ਸਿਸਟਮ ਰੇਲਵੇ ਅਤੇ ਵਪਾਰੀਆਂ ਦੋਵਾਂ ਲਈ ਲਾਭਦਾਇਕ ਸਾਬਤ ਹੋ ਰਿਹਾ ਹੈ, ਸਮਾਂ ਅਤੇ ਲਾਗਤ ਦੋਵਾਂ ਦੀ ਬਚਤ ਕਰ ਰਿਹਾ ਹੈ। ਈ-ਟੈਂਡਰਿੰਗ ਰਾਹੀਂ ਕੰਟਰੈਕਟਾਂ ਦੀ ਪਾਰਦਰਸ਼ੀ ਅਲਾਟਮੈਂਟ ਰੇਲਵੇ ਦੇ ਮਾਲੀਏ ਨੂੰ ਵਧਾ ਰਹੀ ਹੈ ਅਤੇ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਲੋਕ ਮਸਲਾ : ਮਾਲੀਏ ਦੀ ਭੁੱਖ ’ਚ ਸਰਕਾਰ ਤੇ ਪ੍ਰਸ਼ਾਸਨ ਦਾਅ ’ਤੇ ਲਾ ਰਿਹਾ ਬੱਚਿਆਂ ਦਾ ਭਵਿੱਖ * ਸਿੱਖਿਆ ਕ੍ਰਾਂਤੀ ਨੂੰ ਮ... ਅਗਲੀ ਖ਼ਬਰ ਨਿਊਜ਼ੀਲੈਂਡ ਖੁੱਲ੍ਹੇ ਦਿਲ ਨਾਲ ਦੇ ਰਿਹਾ ਵਿਦਿਆਰਥੀਆਂ ਨੂੰ ਵੀਜ਼ੇ * 2025 ਪਾਸ ਵਿਦਿਆਰਥੀਆਂ ਕੋਲ ਨਿਊਜ਼ੀਲੈਂਡ ਜਾਣ ਦਾ...
Ad Position 24