ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਵਿਸ਼ੇਸ਼ ਅਧਿਆਤਮਿਕ ਸਤਿਸੰਗ
ਅੰਮ੍ਰਿਤਸਰ, 12 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਦੁਰਗਿਆਣਾ ਮੰਦਰ ਸਥਿਤ ਵੇਦ ਕਥਾ ਭਵਨ ਅੰਮ੍ਰਿਤਸਰ ਵਿਖੇ ਵਿਸ਼ੇਸ਼ ਅਧਿਆਤਮਿਕ ਸਤਿਸੰਗ ਕਰਵਾਇਆ ਗਿਆ, ਜਿਸ ‘ਚ ਵੱਡੀ ਗਿਣਤੀ ‘ਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਾਧਵੀ ਸ਼ਰਨਯਾ ਭਾਰਤੀ ਨੇ ਕਿਹਾ ਕਿ ਅਸਲ ਸੁਖ ਬਾਹਰੀ ਸੁਵਿਧਾਵਾਂ ‘ਚ ਨਹੀਂ, ਸਗੋਂ ਅੰਦਰੂਨੀ ਸ਼ਾਂਤੀ ਅਤੇ ਪਰਮਾਤਮਾ ਨਾਲ ਜੁੜਨ ਨਾਲ ਹੈ।
ਅੰਮ੍ਰਿਤਸਰ, 12 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਦੁਰਗਿਆਣਾ ਮੰਦਰ ਸਥਿਤ ਵੇਦ ਕਥਾ ਭਵਨ ਅੰਮ੍ਰਿਤਸਰ ਵਿਖੇ ਵਿਸ਼ੇਸ਼ ਅਧਿਆਤਮਿਕ ਸਤਿਸੰਗ ਕਰਵਾਇਆ ਗਿਆ, ਜਿਸ ‘ਚ ਵੱਡੀ ਗਿਣਤੀ ‘ਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਾਧਵੀ ਸ਼ਰਨਯਾ ਭਾਰਤੀ ਨੇ ਕਿਹਾ ਕਿ ਅਸਲ ਸੁਖ ਬਾਹਰੀ ਸੁਵਿਧਾਵਾਂ ‘ਚ ਨਹੀਂ, ਸਗੋਂ ਅੰਦਰੂਨੀ ਸ਼ਾਂਤੀ ਅਤੇ ਪਰਮਾਤਮਾ ਨਾਲ ਜੁੜਨ ਨਾਲ ਹੈ। ਅਧਿਆਤਮਿਕ ਗਿਆਨ ਮਨੁੱਖ ਨੂੰ ਤਣਾਅ ਤੋਂ ਉੱਪਰ ਚੁੱਕ ਕੇ ਸੰਜਮ, ਸਕਾਰਾਤਮਕਤਾ ਅਤੇ ਸੰਤੁਲਨ ਵੱਲ ਲੈ ਜਾਂਦਾ ਹੈ। ਸਤਿਸੰਗ ਦੌਰਾਨ ਪ੍ਰੇਮ, ਸੇਵਾ, ਦਇਆ ਅਤੇ ਨਿਮਰਤਾ ਵਰਗੇ ਮੁੱਲਾਂ ਨੂੰ ਜੀਵਨ ‘ਚ ਅਪਣਾਉਣ ਦਾ ਸੰਦੇਸ਼ ਦਿੱਤਾ ਗਿਆ। ਸੰਗਤ ਨੂੰ ਪ੍ਰੇਰਿਤ ਕੀਤਾ ਗਿਆ ਕਿ ਅਧਿਆਤਮਿਕ ਸਿੱਖਿਆ ਨੂੰ ਆਪਣੇ ਆਚਰਨ ‘ਚ ਲਿਆ ਕੇ ਸਮਾਜ ‘ਚ ਭਾਈਚਾਰੇ ਅਤੇ ਮਨੁੱਖਤਾ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਜਾਵੇ।