ਮੰਦਰ ਸੰਵਿਧਾਨ ਤਹਿਤ ਓਮ ਪ੍ਰਕਾਸ਼ ਸੋਨੀ ਦੀ ਸਰਪ੍ਰਸਤ ਵਜੋਂ ਨਿਯੁਕਤੀ ਗੈਰ-ਕਾਨੂੰਨੀ-ਜਨਰਲ ਸਕੱਤਰ ਖੰਨਾ
ਅੰਮ੍ਰਿਤਸਰ, 12 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਦੁਰਗਿਆਣਾ ਕਮੇਟੀ ਦੇ ਅਧਿਕਾਰੀਆਂ ਵਿਚਕਾਰ ਵਿਵਾਦ ਗਰਮਾਉਂਦਾ ਜਾ ਰਿਹਾ ਹੈ। ਕਮੇਟੀ ਦੇ ਜਨਰਲ ਸਕੱਤਰ ਅਰੁਣ ਖੰਨਾ ਨੇ ਮੰਦਰ ਕਮੇਟੀ ਦੇ ਪ੍ਰਧਾਨ ਲਕਸ਼ਮੀਕਾਂਤਾ ਚਾਵਲਾ ਵਲੋਂ ਓਮ ਪ੍ਰਕਾਸ਼ ਸੋਨੀ ਦੀ ਸਰਪ੍ਰਸਤ ਵਜੋਂ ਨਿਯੁਕਤੀ ਨੂੰ ਮੰਦਰ ਸੰਵਿਧਾਨ ਤਹਿਤ ਗ਼ੈਰ-ਕਾਨੂੰਨੀ ਕਰਾਰ ਦਿੱਤਾ ਹੈ।
ਅੰਮ੍ਰਿਤਸਰ, 12 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਦੁਰਗਿਆਣਾ ਕਮੇਟੀ ਦੇ ਅਧਿਕਾਰੀਆਂ ਵਿਚਕਾਰ ਵਿਵਾਦ ਗਰਮਾਉਂਦਾ ਜਾ ਰਿਹਾ ਹੈ। ਕਮੇਟੀ ਦੇ ਜਨਰਲ ਸਕੱਤਰ ਅਰੁਣ ਖੰਨਾ ਨੇ ਮੰਦਰ ਕਮੇਟੀ ਦੇ ਪ੍ਰਧਾਨ ਲਕਸ਼ਮੀਕਾਂਤਾ ਚਾਵਲਾ ਵਲੋਂ ਓਮ ਪ੍ਰਕਾਸ਼ ਸੋਨੀ ਦੀ ਸਰਪ੍ਰਸਤ ਵਜੋਂ ਨਿਯੁਕਤੀ ਨੂੰ ਮੰਦਰ ਸੰਵਿਧਾਨ ਤਹਿਤ ਗ਼ੈਰ-ਕਾਨੂੰਨੀ ਕਰਾਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨਿਯਮਾਂ ਅਨੁਸਾਰ, ਨਾ ਤਾਂ ਪ੍ਰਧਾਨ ਅਤੇ ਨਾ ਹੀ ਕਮੇਟੀ ਦਾ ਜਨਰਲ ਸਕੱਤਰ ਆਪਣੇ ਆਪ ਕਿਸੇ ਅਧਿਕਾਰੀ ਨੂੰ ਨਿਯੁਕਤ ਕਰ ਸਕਦਾ ਹੈ। ਇਸ ਲਈ ਸਦਨ ਦੇ ਮਤੇ ਦੀ ਲੋੜ ਹੁੰਦੀ ਹੈ। ਜੇਕਰ ਪ੍ਰੋ. ਚਾਵਲਾ ਕਿਸੇ ਨੂੰ ਅਧਿਕਾਰੀ ਵਜੋਂ ਨਿਯੁਕਤ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਕਮੇਟੀ ਦੀ ਸਦਨ ਦੀ ਮੀਟਿੰਗ ’ਚ ਆਪਣਾ ਪ੍ਰਸਤਾਵ ਪੇਸ਼ ਕਰਨਾ ਚਾਹੀਦਾ ਹੈ, ਜਿਸ ਤੋਂ ਬਾਅਦ ਇਸ ’ਤੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਪ੍ਰੋ. ਚਾਵਲਾ ਨੂੰ ਮੰਦਰ ਨੂੰ ਰਾਜਨੀਤਿਕ ਅਖਾੜਾ ਨਾ ਬਣਾਉਂਦੇ ਹੋਏ ਮੰਦਰ ਦੀ ਤਰੱਕੀ ’ਚ ਯੋਗਦਾਨ ਪਾਉਣ ਦੀ ਸਲਾਹ ਦਿੱਤੀ। ਅਰੁਣ ਖੰਨਾ ਨੇ ਸ਼ਹਿਰ ਵਾਸੀਆਂ ਅਤੇ ਸਿਆਸਤਦਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਕਮੇਟੀ ਅਹੁਦੇ ਦੇ ਲਾਲਚ ’ਚ ਨਾ ਆਉਣ, ਸਗੋਂ ਮੰਦਰ ਸੇਵਾ ਕਾਰਜਾਂ ’ਚ ਆਪਣਾ ਸਹਿਯੋਗ ਦੇਣ।