18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਭੰਡਾਰੀ ਪੁਲ ’ਤੇ ਜੋੜੇ ਵਲੋਂ ਪੈਟਰੋਲ ਪਾ ਕੇ ਆਤਮ ਹੱਤਿਆ ਦੀ ਕੋਸ਼ਿਸ਼ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਦੋਵਾਂ ਜੀਆਂ ਨੂੰ ਕੀਤਾ ਸ਼ਾਂਤ : ਕਿਹਾ ਪੁਲਿਸ ਸੁਣਵਾਈ ਨਹੀਂ ਕਰ ਰਹੀ

ਅੰਮ੍ਰਿਤਸਰ, 17 ਅਗਸਤ (ਰੇਸ਼ਮ ਸਿੰਘ)-ਅੰਮ੍ਰਿਤਸਰ ਦੇ ਭੰਡਾਰੀ ਪੁਲ ‘’ਤੇ ਅੱਜ ਇਕ ਜੋੜੇ ਵਲੋਂ ਪੈਟਰੋਲ ਪਾ ਕੇ ਅੱਗ ਲਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ; ਹਾਲਾਂਕਿ ਪੁਲਿਸ ਮੌਕਿਆ ‘ਤੇ ਪੁੱਜ ਗਈ ਤੇ ਦੋਵਾਂ ਜੀਆਂ ਨੂੰ ਸ਼ਾਂਤ ਕੀਤਾ, ਜਿਨ੍ਹਾਂ ਕਿਹਾ ਕਿ ਉਨ੍ਹਾਂ ਦਾ ਜਾਇਦਾਦ ਦਾ ਝਗੜਾ ਚੱਲ ਰਿਹਾ ਹੈ ਅਤੇ ਪੁਲਿਸ ਸੁਣਵਾਈ ਨਹੀਂ ਕਰ ਰਹੀ। ਗੋਕਲ ਪ੍ਰਸ਼ਾਦ ਤੇ ਉਸਦੀ ਪਤਨੀ ਰਮਿਲਾ ਦੇਵੀ ਵਾਸੀ ਕੋਟ ਬਾਬਾ ਦੀਪ ਸਿੰਘ ਸੁਲਤਾਨਵਿੰਡ ਰੋਡ ਜੋ ਅੱਜ ਪੈਟਰੋਲ ਦੀਆਂ ਬੋਤਲਾਂ ਲੈ ਕੇ ਇਥੇ ਭੰਡਾਰੀ ਪੁਲ ਵਿਖੇ ਪੁੱਜੇ ਸਨ, ਨੇ ਦੱਸਿਆ ਕਿ ਉਨ੍ਹਾਂ ਦਾ ਉਨ੍ਹਾਂ ਦੇ ਭਤੀਜੇ ਨਾਲ ਜਾਇਦਾਦ ਦਾ ਝਗੜਾ ਚੱਲ ਰਿਹਾ ਹੈ ਅਤੇ ਉਨ੍ਹਾਂ ਦਾ ਭਤੀਜਾ ਉਨ੍ਹਾਂ ਨੂੰ ਧਮਕੀਆਂ ਦੇ ਰਿਹਾ ਹੈ ਅਤੇ ਤੰਗ ਪ੍ਰੇਸ਼ਾਨ ਕਰ ਰਿਹਾ ਹੈ, ਜਦੋਂ ਕਿ ਇਸ ਦੀ ਕਈ ਵਾਰ ਪੁਲਿਸ ਨੂੂੰ ਸ਼ਿਕਾਇਤ ਕੀਤੀ ਹੈ ਜਦੋਂ ਕਿ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

Ad Position 21
No active advertisement
ਅਜੀਤ ਡੈਸਕ 18-08-2026
ਅੰਮ੍ਰਿਤਸਰ, 17 ਅਗਸਤ (ਰੇਸ਼ਮ ਸਿੰਘ)-ਅੰਮ੍ਰਿਤਸਰ ਦੇ ਭੰਡਾਰੀ ਪੁਲ ‘’ਤੇ ਅੱਜ ਇਕ ਜੋੜੇ ਵਲੋਂ ਪੈਟਰੋਲ ਪਾ ਕੇ ਅੱਗ ਲਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ; ਹਾਲਾਂਕਿ ਪੁਲਿਸ ਮੌਕਿਆ ‘ਤੇ ਪੁੱਜ ਗਈ ਤੇ ਦੋਵਾਂ ਜੀਆਂ ਨੂੰ ਸ਼ਾਂਤ ਕੀਤਾ, ਜਿਨ੍ਹਾਂ ਕਿਹਾ ਕਿ ਉਨ੍ਹਾਂ ਦਾ ਜਾਇਦਾਦ ਦਾ ਝਗੜਾ ਚੱਲ ਰਿਹਾ ਹੈ ਅਤੇ ਪੁਲਿਸ ਸੁਣਵਾਈ ਨਹੀਂ ਕਰ ਰਹੀ। ਗੋਕਲ ਪ੍ਰਸ਼ਾਦ ਤੇ ਉਸਦੀ ਪਤਨੀ ਰਮਿਲਾ ਦੇਵੀ ਵਾਸੀ ਕੋਟ ਬਾਬਾ ਦੀਪ ਸਿੰਘ ਸੁਲਤਾਨਵਿੰਡ ਰੋਡ ਜੋ ਅੱਜ ਪੈਟਰੋਲ ਦੀਆਂ ਬੋਤਲਾਂ ਲੈ ਕੇ ਇਥੇ ਭੰਡਾਰੀ ਪੁਲ ਵਿਖੇ ਪੁੱਜੇ ਸਨ, ਨੇ ਦੱਸਿਆ ਕਿ ਉਨ੍ਹਾਂ ਦਾ ਉਨ੍ਹਾਂ ਦੇ ਭਤੀਜੇ ਨਾਲ ਜਾਇਦਾਦ ਦਾ ਝਗੜਾ ਚੱਲ ਰਿਹਾ ਹੈ ਅਤੇ ਉਨ੍ਹਾਂ ਦਾ ਭਤੀਜਾ ਉਨ੍ਹਾਂ ਨੂੰ ਧਮਕੀਆਂ ਦੇ ਰਿਹਾ ਹੈ ਅਤੇ ਤੰਗ ਪ੍ਰੇਸ਼ਾਨ ਕਰ ਰਿਹਾ ਹੈ, ਜਦੋਂ ਕਿ ਇਸ ਦੀ ਕਈ ਵਾਰ ਪੁਲਿਸ ਨੂੂੰ ਸ਼ਿਕਾਇਤ ਕੀਤੀ ਹੈ ਜਦੋਂ ਕਿ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਗਲੀ ਛੱਜੂ ਮੱਲ ਵਿਖੇ ਇਕ ਦੁਕਾਨ ਹੈ ਅਤੇ ਸਾਲ 2009 ‘ਚ ਇਕ ਦੁਕਾਨ ਉਨ੍ਹਾਂ ਆਪਣੇ ਭਤੀੇਜੇ ਦਿਨੇਸ਼ ਤੋਂ ਖਰੀਦ ਕੀਤੀ ਸੀ । ਉਨ੍ਹਾਂ ਕਿਹਾ ਕਿ ਉਸ ਦੇ ਲੜਕੇ ਨੂੰ ਝੂਠੇ ਮਾਮਲੇ ‘ਚ ਫਸਾਇਆ ਗਿਆ ਹੈ ਜਿਸ ਨੂੰ ਛੁਡਵਾਉਣ ਲਈ ਉਹ ਲਖਨਊ ਤੋਂ ਇੱਥੇ ਆਏ ਹਨ । ਔਰਤ ਰਮਿਲਾ ਦੇਵੀ ਨੇ ਦੱਸਿਆ ਕਿ ਉਹ ਸਾਰੇ ਪੈਸੇ ਦੇ ਚੁੱਕੇ ਹਨ ਅਤੇ ਪਿਛਲੇ ਇਕ ਸਾਲ ਤੋਂ ਥਾਣਾ ਬੀ ਡਵੀਜ਼ਨ ਦੇ ਚੱਕਰ ਲਾ ਰਹੇ ਹਨ, ਜਦੋਂ ਕਿ ਪੁਲਿਸ ਨੇ ਉਨ੍ਹਾਂ ਦੀ ਸ਼ਿਕਾਇਤ ‘ਤੇ ਕੋਈ ਕਾਰਵਾਈ ਨਹੀਂ ਕੀਤੀ। ਇਸ ਮੌਕੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦੋਵਾਂ ਨੂੰ ਸ਼ਾਂਤ ਕੀਤਾ ਤੇ ਉਚਿਤ ਕਾਰਵਾਈ ਦਾ ਭਰੋਸਾ ਦੇਣ ਉਪਰੰਤ ਦੋਵੇ ਪਤੀ ਪਤਨੀ ਆਪਣੇ ਘਰਾਂ ਨੂੰ ਪਰਤ ਗਏ।
Ad Position 22
No active advertisement
ਪਿਛਲੀ ਖ਼ਬਰ ਸੀ. ਆਈ. ਏ. ਸਟਾਫ਼ ਅੰਮ੍ਰਿਤਸਰ ਵਲੋਂ ਪਾਕਿਸਤਾਨ ਤੋਂ ਆਏ ਫੜੇ ਗਏ ਛੇ ਪਿਸਟਲ। ਤਸ ਵੀਰ : ਰਾਜਿੰਦਰ ਸਿੰਘ ਰੂਬੀ ਅਟਾਰੀ ਸਰ... ਅਗਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ
Ad Position 24