ਹੋਲੀ ਹਾਰਟ ਪ੍ਰੈਜ਼ੀਡੈਂਸੀ ਸਕੂਲ ਵਿਖੇ ਆਜ਼ਾਦੀ ਦਿਵਸ ਮਨਾਇਆ
ਅੰਮ੍ਰਿਤਸਰ, 17 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)- ਹੋਲੀ ਹਾਰਟ ਪ੍ਰੈਜੀਡੈਂਸੀ ਸਕੂਲ ਵਿਖੇ ਡਾਇਰੈਕਟਰ ਪ੍ਰਿੰ: ਵਿਕਰਮ ਸੇਠ ਦੀ ਅਗਵਾਈ ਹੇਠ ਆਜ਼ਾਦੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ । ਇਸ ਦੌਰਾਨ ਵਿਦਿਆਰਥੀਆਂ ਨੇ ਦੇਸ਼ ਭਗਤੀ ਨੂੰ ਸਮਰਪਿਤ ਪ੍ਰਭਾਵਸ਼ਾਲੀ ਪੇਸ਼ਕਾਰੀ ਦਿੱਤੀ।
ਅੰਮ੍ਰਿਤਸਰ, 17 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)- ਹੋਲੀ ਹਾਰਟ ਪ੍ਰੈਜੀਡੈਂਸੀ ਸਕੂਲ ਵਿਖੇ ਡਾਇਰੈਕਟਰ ਪ੍ਰਿੰ: ਵਿਕਰਮ ਸੇਠ ਦੀ ਅਗਵਾਈ ਹੇਠ ਆਜ਼ਾਦੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ । ਇਸ ਦੌਰਾਨ ਵਿਦਿਆਰਥੀਆਂ ਨੇ ਦੇਸ਼ ਭਗਤੀ ਨੂੰ ਸਮਰਪਿਤ ਪ੍ਰਭਾਵਸ਼ਾਲੀ ਪੇਸ਼ਕਾਰੀ ਦਿੱਤੀ। ਉਪਰੰਤ ਸਕੂਲ ਚੇਅਰਮੈਨ ਵਿਜੇ ਸੇਠ, ਡਾਇਰੈਕਟਰ ਅੰਜਨਾ ਸੇਠ, ਡਾਇਰੈਕਟਰ ਵਿਕਰਮ ਸੇਠ ਅਤੇ ਪ੍ਰਿੰ: ਸ਼ਿਲਪਾ ਸੇਠ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਆਜ਼ਾਦੀ ਦਿਵਸ ਕੇਵਲ ਸਾਡੀਆਂ ਉਪਲਬੱਧੀਆਂ ਦਾ ਜਸ਼ਨ ਨਹੀਂ, ਬਲਕਿ ਇਸ ਮਹਾਨ ਦੇਸ਼ ਦੇ ਨਾਗਰਿਕ ਦੇ ਰੂਪ ‘ਚ ਸਾਡੀਆਂ ਜਿੰਮੇਵਾਰੀਆਂ ਨੂੰ ਵੀ ਯਾਦ ਕਰਵਾਉਂਦਾ ਹੈ ।