17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਪਸਰਿਆ ਰਿਹਾ ਸੰਨਾਟਾ ਅਤੇ ਚੁਫੇਰੇ ਲੱਗੇ ਰਹੇ ਗੰਦਗੀ ਦੇ ਢੇਰ

ਅੰਮ੍ਰਿਤਸਰ, 17 ਅਗਸਤ (ਸੁਰਿੰਦਰ ਕੋਛੜ)- ਸ਼ਹੀਦ ਮਦਨ ਲਾਲ ਢੀਂਗਰਾ ਦੀ ਸਥਾਨਕ ਗੋਲ ਬਾਗ ਵਿਖੇ ਉਸਾਰੀ ਗਈ ਨਵੀਂ ਯਾਦਗਾਰ ਵਿਖੇ ਰਾਜ ਪੱਧਰੀ ਸਮਾਗਮ ਕਰਵਾਉਣ ਦੇ ਨਾਲ ਹੀ ਅੱਜ ਸਵੇਰੇ ਸਥਾਨਕ ਟਾਊਨ ਸਥਿਤ ਚੌਕ ‘ਚ ਕੁੱਝ ਵਰ੍ਹੇ ਪਹਿਲਾਂ ਸਥਾਪਿਤ ਕੀਤੇ ਗਏ ਬੁੱਤ ‘ਤੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ । ਜਦਕਿ ਸ਼ਹੀਦੀ ਦਿਵਸ ਮੌਕੇ ਸ਼ਹਿਰ ਦੀ ਕਟੜਾ ਸ਼ੇਰ ਸਿੰਘ ਆਬਾਦੀ ਦੀ ਗਾਗਰ ਮਲ ਰੋਡ ਵਿਖੇ ਸ਼ਹੀਦ ਮਦਨ ਲਾਲ ਢੀਂਗਰਾ ਦੇ ਢਹਿ ਚੁਕੇ ਘਰ ਜਾਂ ਜੀ.

Ad Position 21
No active advertisement
ਪਸਰਿਆ ਰਿਹਾ ਸੰਨਾਟਾ ਅਤੇ ਚੁਫੇਰੇ ਲੱਗੇ ਰਹੇ ਗੰਦਗੀ ਦੇ ਢੇਰ 18-08-2026
ਅੰਮ੍ਰਿਤਸਰ, 17 ਅਗਸਤ (ਸੁਰਿੰਦਰ ਕੋਛੜ)- ਸ਼ਹੀਦ ਮਦਨ ਲਾਲ ਢੀਂਗਰਾ ਦੀ ਸਥਾਨਕ ਗੋਲ ਬਾਗ ਵਿਖੇ ਉਸਾਰੀ ਗਈ ਨਵੀਂ ਯਾਦਗਾਰ ਵਿਖੇ ਰਾਜ ਪੱਧਰੀ ਸਮਾਗਮ ਕਰਵਾਉਣ ਦੇ ਨਾਲ ਹੀ ਅੱਜ ਸਵੇਰੇ ਸਥਾਨਕ ਟਾਊਨ ਸਥਿਤ ਚੌਕ ‘ਚ ਕੁੱਝ ਵਰ੍ਹੇ ਪਹਿਲਾਂ ਸਥਾਪਿਤ ਕੀਤੇ ਗਏ ਬੁੱਤ ‘ਤੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ । ਜਦਕਿ ਸ਼ਹੀਦੀ ਦਿਵਸ ਮੌਕੇ ਸ਼ਹਿਰ ਦੀ ਕਟੜਾ ਸ਼ੇਰ ਸਿੰਘ ਆਬਾਦੀ ਦੀ ਗਾਗਰ ਮਲ ਰੋਡ ਵਿਖੇ ਸ਼ਹੀਦ ਮਦਨ ਲਾਲ ਢੀਂਗਰਾ ਦੇ ਢਹਿ ਚੁਕੇ ਘਰ ਜਾਂ ਜੀ. ਟੀ. ਰੋਡ ‘ਤੇ ਸਥਾਨਕ ਮਾਲ ਮੰਡੀ ਦੇ ਨਜ਼ਦੀਕ ਸਥਿਤ ਸ਼ਹੀਦ ਮਦਨ ਲਾਲ ਢੀਂਗਰਾ ਦੀ ਸਮਾਧ ਵਿਖੇ ਅੱਜ ਨਾ ਤਾਂ ਕੋਈ ਸਿਆਸੀ ਆਗੂ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਹੀ ਸ਼ਰਧਾਂਜਲੀ ਭੇਟ ਕਰਨ ਪਹੁੰਚ ਸਕਿਆ । ਇਸ ਦੇ ਨਤੀਜੇ ਵਜੋਂ ਸਮਾਧੀ ਸਮਾਰਕ ਵਿਖੇ ਸਾਰਾ ਦਿਨ ਸੰਨਾਟਾ ਪਸਰਿਆ ਰਿਹਾ ਅਤੇ ਇਸ ਸਮਾਰਕ ਦੀ ਮੁੱਖ ਸੜਕ ‘ਤੇ ਗੰਦਗੀ ਦੇ ਉੱਚੇ-ਉੱਚੇ ਢੇਰ ਲੱਗੇ ਰਹੇ । ਦੱਸਣਯੋਗ ਹੈ ਮਦਨ ਲਾਲ ਢੀਂਗਰਾ ਨੂੰ 17 ਅਗਸਤ 1909 ਨੂੰ ਲੰਦਨ ਦੀ ਪੈਂਟੋਨਵਿਲੇ ਜੇਲ੍ਹ ‘ਚ ਫਾਂਸੀ ਦਿੱਤੀ ਗਈ ਸੀ ਅਤੇ ਉਨ੍ਹਾਂ ਦੀ ਸ਼ਹਾਦਤ ਦੇ 67 ਵਰ੍ਹੇ ਬਾਅਦ 13 ਦਸੰਬਰ 1976 ਨੂੰ ਉਨ੍ਹਾਂ ਦੀਆਂ ਅਸਥੀਆਂ ਇੰਗਲੈਂਡ ਤੋਂ ਭਾਰਤੀ ਹਾਈ ਕਮਿਸ਼ਨਰ ਦੀ ਮਾਰਫ਼ਤ ਭਾਰਤ ਮੰਗਵਾਈਆਂ ਗਈਆਂ। ਇਨ੍ਹਾਂ ਅਸਥੀਆਂ ਦੇ 20 ਦਸੰਬਰ ਨੂੰ ਸ਼ਹੀਦ ਦੀ ਜਨਮ ਭੂਮੀ ਅੰਮ੍ਰਿਤਸਰ ਪਹੁੰਚਣ ‘ਤੇ ਸਥਾਨਕ ਮਾਲ ਮੰਡੀ ਦੇ ਪਾਸ ਉਕਤ ਸਥਾਨ ‘ਤੇ ਉਨ੍ਹਾਂ ਦਾ ਹਿੰਦੂ ਵਿਧੀ ਮੁਤਾਬਿਕ ਸੰਸਕਾਰ ਕੀਤਾ ਗਿਆ ਅਤੇ 23 ਦਸੰਬਰ ਨੂੰ ਭਸਮ ਹਰਿਦੁਆਰ ਗੰਗਾ ਜੀ ‘ਚ ਪ੍ਰਵਾਹ ਕਰ ਦਿੱਤੀ ਗਈ। ਉਸੇ ਦੌਰਾਨ ਸੰਸਕਾਰ ਵਾਲੇ ਸਥਾਨ ‘ਤੇ ਤਤਕਾਲੀ ਮੁੱਖ ਮੰਤਰੀ ਸਵ. ਗਿਆਨੀ ਜ਼ੈਲ ਸਿੰਘ ਵਲੋਂ ਸ਼ਹੀਦ ਢੀਂਗਰਾ ਦੀ ਸਮਾਧ ਤੇ ਸਮਾਰਕ ਦਾ ਨੀਂਹ ਪੱਥਰ ਰੱਖਿਆ ਗਿਆ, ਜੋ ਅੱਜ 50 ਵਰ੍ਹੇ ਬੀਤ ਜਾਣ ਦੇ ਬਾਅਦ ਵੀ ਮੁਕੰਮਲ ਨਹੀਂ ਹੋ ਸਕਿਆ ਹੈ ਪਰ ਉੱਥੇ ਸ਼ਹੀਦ ਦਾ ਬੁੱਤ ਜ਼ਰੂਰ ਲਗਾ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵਲੋਂ ਵੰਡ ਦੇ ਦੁਖਾਂਤ ਨੂੰ ਕੀਤਾ ਗਿਆ ਯਾਦ ਅਗਲੀ ਖ਼ਬਰ ਡੀ.ਆਰ. ਮਾਡਰਨ ਸਕੂਲ ਵਿਖੇ ਆਜ਼ਾਦੀ ਦਿਵਸ ਮਨਾਇਆ
Ad Position 24