19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਡਾ.ਦਾਭੋਲਕਰ ਹੱਤਿਆ ਕੇਸ ਦੇ ਮੁੱਖ ਦੋਸ਼ੀ ਦੀ ਸਜ਼ਾ ਮੁਅੱਤਲ ਕਰਨ ਤੇ ਜ਼ਮਾਨਤ ਦੇਣ ਦਾ ਤਰਕਸ਼ੀਲ ਸੁਸਾਇਟੀ ਵਲੋਂ ਵਿਰੋਧ

ਅੰਮ੍ਰਿਤਸਰ, 18 ਅਗਸਤ (ਵਿ:ਪ੍ਰ:)- ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਨੇ ਮਹਾਂਰਾਸ਼ਟਰ ਦੀ ਤਰਕਸ਼ੀਲ ਸੰਸਥਾ ਅੰਧ ਸ਼ਰਧਾ ਨਿਰਮੂਲਨ ਸੰਮਤੀ ਦੇ ਸੰਸਥਾਪਕ ਡਾ: ਨਰਿੰਦਰ ਦਾਭੋਲਕਰ ਦੇ ਕਥਿਤ ਕਾਤਲ ਦੀ ਉਮਰ ਕੈਦ ਦੀ ਸਜ਼ਾ ਮੁਅੱਤਲ ਕਰਨ ਅਤੇ ਉਸਨੂੰ ਜ਼ਮਾਨਤ ਦੇਣ ਦੇ ਫੈਸਲੇ ਦਾ ਸਖ਼ਤ ਵਿਰੋਧ ਕਰਦਿਆਂ ਉਸਦੀ ਜ਼ਮਾਨਤ ਰੱਦ ਕਰਨ ਦੀ ਮੰਗ ਕੀਤੀ ਹੈ । ਇਸ ਸਬੰਧੀ ਇਕ ਬਿਆਨ ਜਾਰੀ ਕਰਦਿਆਂ ਸੂਬਾਈ ਜਥੇਬੰਦਕ ਮੁਖੀ ਮਾ: ਰਾਜਿੰਦਰ ਭਦੌੜ ਅਤੇ ਸੂਬਾ ਕਮੇਟੀ ਆਗੂਆਂ ਹੇਮ ਰਾਜ ਸਟੈਨੋ, ਰਾਜਪਾਲ ਸਿੰਘ, ਰਾਮ ਸਵਰਨ ਲੱਖੇਵਾਲੀ ਅਤੇ ਸੁਮੀਤ ਅੰਮ੍ਰਿਤਸਰ ਨੇ ਦੋਸ਼ ਲਾਇਆ ਕਿ ਅਦਾਲਤ ਵਲੋਂ ਜ਼ਮਾਨਤ ਦੇਣ ਦੇ ਦੋਹਰੇ ਮਿਆਰ ਅਪਣਾਉਂਦੇ ਹੋਏ ਡਾ: ਦਾਭੋਲਕਰ ਅਤੇ ਕਾ: ਗੋਵਿੰਦ ਪਨਸਾਰੇ ਦੇ ਕਥਿਤ ਦੋਸ਼ੀ ਕਾਤਲਾਂ ਨੂੰ ਤਾਂ ਜ਼ਮਾਨਤ ਦਿੱਤੀ ਜਾ ਰਹੀ ਹੈ ਜਦਕਿ ਭੀਮਾ ਕੋਰੇਗਾਂਵ ਕਥਿਤ ਹਿੰਸਾ ਕੇਸ ਵਿਚ ਫਰਜ਼ੀ ਦੋਸ਼ਾਂ ਹੇਠ ਫਸਾਏ ਗਏ ਪੱਤਰਕਾਰ, ਵਕੀਲ ਅਤੇ ਸਮਾਜਿਕ ਕਾਰਕੁੰਨ ਬਿਨਾਂ ਕਿਸੇ ਸੁਣਵਾਈ ਦੇ ਪਿਛਲੇ ਅੱਠ ਸਾਲ ਤੋਂ ਜੇਲ੍ਹਾਂ ਵਿਚ ਸੜ ਰਹੇ ਹਨ ਪਰ ਉਨ੍ਹਾਂ ਨੂੰ ਜ਼ਮਾਨਤ ਦੇਣ ਤੋਂ ਬਾਰ ਬਾਰ ਇਨਕਾਰ ਕੀਤਾ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 19-08-2026
ਅੰਮ੍ਰਿਤਸਰ, 18 ਅਗਸਤ (ਵਿ:ਪ੍ਰ:)- ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਨੇ ਮਹਾਂਰਾਸ਼ਟਰ ਦੀ ਤਰਕਸ਼ੀਲ ਸੰਸਥਾ ਅੰਧ ਸ਼ਰਧਾ ਨਿਰਮੂਲਨ ਸੰਮਤੀ ਦੇ ਸੰਸਥਾਪਕ ਡਾ: ਨਰਿੰਦਰ ਦਾਭੋਲਕਰ ਦੇ ਕਥਿਤ ਕਾਤਲ ਦੀ ਉਮਰ ਕੈਦ ਦੀ ਸਜ਼ਾ ਮੁਅੱਤਲ ਕਰਨ ਅਤੇ ਉਸਨੂੰ ਜ਼ਮਾਨਤ ਦੇਣ ਦੇ ਫੈਸਲੇ ਦਾ ਸਖ਼ਤ ਵਿਰੋਧ ਕਰਦਿਆਂ ਉਸਦੀ ਜ਼ਮਾਨਤ ਰੱਦ ਕਰਨ ਦੀ ਮੰਗ ਕੀਤੀ ਹੈ । ਇਸ ਸਬੰਧੀ ਇਕ ਬਿਆਨ ਜਾਰੀ ਕਰਦਿਆਂ ਸੂਬਾਈ ਜਥੇਬੰਦਕ ਮੁਖੀ ਮਾ: ਰਾਜਿੰਦਰ ਭਦੌੜ ਅਤੇ ਸੂਬਾ ਕਮੇਟੀ ਆਗੂਆਂ ਹੇਮ ਰਾਜ ਸਟੈਨੋ, ਰਾਜਪਾਲ ਸਿੰਘ, ਰਾਮ ਸਵਰਨ ਲੱਖੇਵਾਲੀ ਅਤੇ ਸੁਮੀਤ ਅੰਮ੍ਰਿਤਸਰ ਨੇ ਦੋਸ਼ ਲਾਇਆ ਕਿ ਅਦਾਲਤ ਵਲੋਂ ਜ਼ਮਾਨਤ ਦੇਣ ਦੇ ਦੋਹਰੇ ਮਿਆਰ ਅਪਣਾਉਂਦੇ ਹੋਏ ਡਾ: ਦਾਭੋਲਕਰ ਅਤੇ ਕਾ: ਗੋਵਿੰਦ ਪਨਸਾਰੇ ਦੇ ਕਥਿਤ ਦੋਸ਼ੀ ਕਾਤਲਾਂ ਨੂੰ ਤਾਂ ਜ਼ਮਾਨਤ ਦਿੱਤੀ ਜਾ ਰਹੀ ਹੈ ਜਦਕਿ ਭੀਮਾ ਕੋਰੇਗਾਂਵ ਕਥਿਤ ਹਿੰਸਾ ਕੇਸ ਵਿਚ ਫਰਜ਼ੀ ਦੋਸ਼ਾਂ ਹੇਠ ਫਸਾਏ ਗਏ ਪੱਤਰਕਾਰ, ਵਕੀਲ ਅਤੇ ਸਮਾਜਿਕ ਕਾਰਕੁੰਨ ਬਿਨਾਂ ਕਿਸੇ ਸੁਣਵਾਈ ਦੇ ਪਿਛਲੇ ਅੱਠ ਸਾਲ ਤੋਂ ਜੇਲ੍ਹਾਂ ਵਿਚ ਸੜ ਰਹੇ ਹਨ ਪਰ ਉਨ੍ਹਾਂ ਨੂੰ ਜ਼ਮਾਨਤ ਦੇਣ ਤੋਂ ਬਾਰ ਬਾਰ ਇਨਕਾਰ ਕੀਤਾ ਜਾ ਰਿਹਾ ਹੈ। ਅਜਿਹਾ ਹੀ ਪੱਖਪਾਤੀ ਵਤੀਰੇ ਕਾਰਨ ਪਿਛਲੇ ਛੇ ਸਾਲਾਂ ਤੋਂ ਦਿੱਲੀ ਹਿੰਸਾ ਕੇਸ ਵਿਚ ਕਥਿਤ ਨਜਾਇਜ਼ ਨਜ਼ਰਬੰਦ ਕੀਤੇ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਵਿਰੁੱਧ ਧਾਰਨ ਕਰਕੇ ਉਨ੍ਹਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਪ੍ਰਿੰਸੀਪਲ ਡਾ. ਰੰਧਾਵਾ ਵਲੋਂ ਲੇਖਿਕਾ ਪਰਵੇਜ਼ ਸੰਧੂ ਦੇ ਕਹਾਣੀ ਸੰਗ੍ਰਹਿ ‘ਮੁੱਠੀ ਭਰ ਸੁਪਨੇ’ ਦਾ ਦੂਜਾ ਐਡੀਸ਼ਨ ਲੋਕ ਅਰਪਣ ਅਗਲੀ ਖ਼ਬਰ ਨਵੇਂ ਪੁਲਿਸ ਕਮਿਸ਼ਨਰ ਵਲੋਂ 200 ਤੋਂ ਵਧੇਰੇ ਪੁਲਿਸ ਮੁਲਾਜ਼ਮਾਂ ਦੀਆਂ ਬਦਲੀਆਂ ਤੇ ਤਾਇਨਾਤੀਆਂ 13 ਥਾਣਿਆਂ ਨੂੰ ਮਿਲੇ ਨਵੇ...
Ad Position 24