ਪ੍ਰਿੰਸੀਪਲ ਡਾ. ਰੰਧਾਵਾ ਵਲੋਂ ਲੇਖਿਕਾ ਪਰਵੇਜ਼ ਸੰਧੂ ਦੇ ਕਹਾਣੀ ਸੰਗ੍ਰਹਿ ‘ਮੁੱਠੀ ਭਰ ਸੁਪਨੇ’ ਦਾ ਦੂਜਾ ਐਡੀਸ਼ਨ ਲੋਕ ਅਰਪਣ
ਅੰਮ੍ਰਿਤਸਰ, 18 ਅਗਸਤ (ਜਸਵੰਤ ਸਿੰਘ ਜੱਸ)- ਵੈਲਹਿੰਗਮ (ਅਮਰੀਕਾ) ਵੱਸਦੀ ਪ੍ਰਸਿੱਧ ਪ੍ਰਵਾਸੀ ਪੰਜਾਬੀ ਕਹਾਣੀਕਾਰ ਪਰਵੇਜ਼ ਸੰਧੂ ਦੇ 1997 ਵਿਚ ਪ੍ਰਕਾਸ਼ਿਤ ਹੋਏ ਚਰਚਿਤ ਕਹਾਣੀ ਸੰਗ੍ਰਹਿ ‘ਮੁੱਠੀ ਭਰ ਸੁਪਨੇ’ ਦਾ 29 ਸਾਲਾਂ ਬਾਅਦ ਨਵਾਂ ਐਡੀਸ਼ਨ,ਜੋ ਸਵੀਨਾ ਪ੍ਰਕਾਸ਼ਨ, ਕੈਲੀਫੋਰਨੀਆ ਅਤੇ ਚੇਤਨਾ ਪ੍ਰਕਾਸ਼ਨ ਲੁਧਿਆਣਾ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ, ਦਾ ਲੋਕ ਅਰਪਣ ਸਮਾਗਮ ਖ਼ਾਲਸਾ ਕਾਲਜ, ਵਿਖੇ ਹੋਇਆ। ਕਾਲਜ ਦੇ ਪ੍ਰਿੰਸੀਪਲ ਡਾ.
ਅੰਮ੍ਰਿਤਸਰ, 18 ਅਗਸਤ (ਜਸਵੰਤ ਸਿੰਘ ਜੱਸ)- ਵੈਲਹਿੰਗਮ (ਅਮਰੀਕਾ) ਵੱਸਦੀ ਪ੍ਰਸਿੱਧ ਪ੍ਰਵਾਸੀ ਪੰਜਾਬੀ ਕਹਾਣੀਕਾਰ ਪਰਵੇਜ਼ ਸੰਧੂ ਦੇ 1997 ਵਿਚ ਪ੍ਰਕਾਸ਼ਿਤ ਹੋਏ ਚਰਚਿਤ ਕਹਾਣੀ ਸੰਗ੍ਰਹਿ ‘ਮੁੱਠੀ ਭਰ ਸੁਪਨੇ’ ਦਾ 29 ਸਾਲਾਂ ਬਾਅਦ ਨਵਾਂ ਐਡੀਸ਼ਨ,ਜੋ ਸਵੀਨਾ ਪ੍ਰਕਾਸ਼ਨ, ਕੈਲੀਫੋਰਨੀਆ ਅਤੇ ਚੇਤਨਾ ਪ੍ਰਕਾਸ਼ਨ ਲੁਧਿਆਣਾ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ, ਦਾ ਲੋਕ ਅਰਪਣ ਸਮਾਗਮ ਖ਼ਾਲਸਾ ਕਾਲਜ, ਵਿਖੇ ਹੋਇਆ। ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਪੁਸਤਕ ਲੋਕ ਅਰਪਣ ਕਰਦਿਆਂ ਕਿਹਾ ਕਿ ਪਰਵੇਜ਼ ਸੰਧੂ ਦੇ ‘ਮੁੱਠੀ ਭਰ ਸੁਪਨੇ’ ਕਹਾਣੀ ਸੰਗ੍ਰਹਿ ਵਿਚ 12 ਕਹਾਣੀਆਂ ਸ਼ਾਮਿਲ ਹਨ, ਜਿਨ੍ਹਾਂ ਦੇ ਵਿਸ਼ੇ ਮਨੁੱਖੀ ਜੀਵਨ ਨਾਲ ਡੂੰਘੀ ਤਰ੍ਹਾਂ ਜੁੜੇ ਹੋਏ ਹਨ ਅਤੇ ਇਹ ਰਚਨਾਵਾਂ ਘਰ-ਵਾਸ ਤੇ ਪਰਵਾਸ ਦੇ ਦਵੰਦ ਨੂੰ ਬੇਹੱਦ ਮਾਰਮਿਕਤਾ ਅਤੇ ਸੰਵੇਦਨਸ਼ੀਲਤਾ ਨਾਲ ਪੇਸ਼ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਤਿੰਨ ਦਹਾਕਿਆਂ ਦੇ ਕਰੀਬ ਸਮਾਂ ਬੀਤਣ ਉਪਰੰਤ ਇਸ ਮਹੱਤਵਪੂਰਨ ਕਹਾਣੀ ਸੰਗ੍ਰਹਿ ਦਾ ਮੁੜ ਪ੍ਰਕਾਸ਼ਿਤ ਹੋਣਾ ਪੰਜਾਬੀ ਸਾਹਿਤ ਲਈ ਸ਼ੁੱਭ ਸੰਕੇਤ ਹੈ। ਪੁਸਤਕ ਲੋਕ ਅਰਪਣ ਦੀ ਰਸਮ ਵਿਚ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ, ਸਰੀਰਕ ਸਿੱਖਿਆ ਵਿਭਾਗ ਅਤੇ ਡੀਨ ਵਿਦਿਆਰਥੀ ਭਲਾਈ ਡਾ. ਦਲਜੀਤ ਸਿੰਘ, ‘ਸੁਰਤਿ’ ਮੈਗਜ਼ੀਨ ਦੇ ਪ੍ਰਬੰਧਕੀ ਸੰਪਾਦਕ ਡਾ. ਦਯਾ ਸਿੰਘ ਅਤੇ ਸੰਪਾਦਕ ਤੇ ਗੁਰੂ ਨਾਨਕ ਕਾਲਜ ਬਟਾਲਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਬੀਰ ਸਿੰਘ ਬਰਾੜ ਨੇ ਵੀ ਸ਼ਿਰਕਤ ਕੀਤੀ। ਡਾ. ਬਰਾੜ ਨੇ ਕਿਹਾ ਕਿ ਪਰਵੇਜ਼ ਸੰਧੂ ਦੀਆਂ ਕਹਾਣੀਆਂ ਦੀ ਸਰਲ, ਸਹਿਜ ਅਤੇ ਤਾਜ਼ਾ ਸ਼ੈਲੀ ਛੋਟੀਆਂ-ਛੋਟੀਆਂ ਘਟਨਾਵਾਂ ਵਿਚੋਂ ਵੱਡੀਆਂ ਭਾਵਨਾਤਮਕ ਸੱਚਾਈਆਂ ਨੂੰ ਉਜਾਗਰ ਕਰਦੀ ਹੈ। ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਇਸ ਪੁਸਤਕ ਵਿਚ ਅਮਰੀਕਾ ਵੱਸਦੇ ਪੰਜਾਬੀਆਂ ਦੇ ਸੱਭਿਆਚਾਰਕ ਟਕਰਾਅ, ਇਕੱਲਤਾ, ਬੁਢਾਪੇ ਦੀ ਬੇਵਸੀ, ਜਾਅਲੀ ਚਿੱਠੀਆਂ ਦੇ ਪ੍ਰਸੰਗ, ਰਿਸ਼ਤਿਆਂ ਦੇ ਨਿਘਾਰ ਅਤੇ ਸਮਾਜ ਦੀ ਦੋਹਰੀ ਸੋਚ ਵਰਗੇ ਮਾਨਸਿਕ ਤੇ ਸਮਾਜਿਕ ਦਵੰਦਾਂ ਨੂੰ ਬੇਹੱਦ ਸੰਵੇਦਨਸ਼ੀਲਤਾ ਨਾਲ ਪੇਸ਼ ਕੀਤਾ ਗਿਆ ਹੈ। ਡਾ. ਦਯਾ ਸਿੰਘ ਨੇ ਲੋਕ ਅਰਪਨ ਸਮਾਗਮ ਵਿਚ ਸ਼ਾਮਿਲ ਹੋਏ ਸਮੂਹ ਸਾਹਿਤਕਾਰਾਂ , ਵਿਦਵਾਨਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।