18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਦਿਹਾੜੀ ਲਾਉਣ ਲਈ ਮਜ਼ਦੂਰਾਂ ਨਾਲ ਚੌਕ ’ਚ ਖੜ੍ਹਾ ਪ੍ਰਵਾਸੀ ਮਜ਼ਦੂਰ ਕੰਮ ਦੇ ਬਹਾਨੇ ਕੀਤਾ ਅਗਵਾ

ਅੰਮ੍ਰਿਤਸਰ, 18 ਅਗਸਤ (ਰੇਸ਼ਮ ਸਿੰਘ)-ਦਿਹਾੜੀ ਲਾਉਣ ਲਈ ਹੋਰ ਮਜ਼ਦੂਰਾਂ ਨਾਲ ਚੌਂਕ ’ਚ ਖੜ੍ਹੇ ਇਕ ਪ੍ਰਵਾਸੀ ਮਜ਼ਦੂਰ ਨੂੰ ਕੰਮ ਦੇਣ ਦੇ ਮਕਸਦ ਨਾਲ ਅਗਵਾ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਉਪਰੰਤ ਪੁਲਿਸ ਵਲੋਂ ਪਰਚਾ ਦਰਜ ਕਰਕੇ ਅਗਵਾ ਹੋਏ ਮਜ਼ਦੂਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਹ ਸ਼ਿਕਾਇਤ ਯੂ.

Ad Position 21
No active advertisement
ਅਜੀਤ ਡੈਸਕ 19-08-2026
ਅੰਮ੍ਰਿਤਸਰ, 18 ਅਗਸਤ (ਰੇਸ਼ਮ ਸਿੰਘ)-ਦਿਹਾੜੀ ਲਾਉਣ ਲਈ ਹੋਰ ਮਜ਼ਦੂਰਾਂ ਨਾਲ ਚੌਂਕ ’ਚ ਖੜ੍ਹੇ ਇਕ ਪ੍ਰਵਾਸੀ ਮਜ਼ਦੂਰ ਨੂੰ ਕੰਮ ਦੇਣ ਦੇ ਮਕਸਦ ਨਾਲ ਅਗਵਾ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਉਪਰੰਤ ਪੁਲਿਸ ਵਲੋਂ ਪਰਚਾ ਦਰਜ ਕਰਕੇ ਅਗਵਾ ਹੋਏ ਮਜ਼ਦੂਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਹ ਸ਼ਿਕਾਇਤ ਯੂ.ਪੀ. ਦੇ ਸ਼ਹਿਰ ਫਾਰੂਖਾਬਾਦ ਦੇ ਖੇਤਰ ਨਵਾਬਗੰਜ ਤੋਂ ਇਥੇ ਪੁੱਜੇ ਬਿਪਿਨ ਕੁਮਾਰ ਨੇ ਥਾਣਾ ਸੀ. ਡਵੀਜ਼ਨ ਦੀ ਪੁਲਿਸ ਕੋਲ ਦਰਜ ਕਰਵਾਈ ਗਈ ਹੈ ਜਿਸ ਨੇ ਦੱਸਿਆ ਕਿ ਉਸਦਾ ਪਿਤਾ ਮਹੇਸ਼ ਸਿੰਘ ਜੋ 25 ਸਾਲਾਂ ਤੋਂ ਅੰਮ੍ਰਿਤਸਰ ਆ ਕੇ ਰਹਿ ਰਿਹਾ ਹੈ ਤੇ ਇਥੇ ਮਜ਼ਦੂਰੀ ਦਾ ਕੰਮ ਕਰਦਾ ਹੈ। ਉਹ ਰੋਜ਼ਾਨਾ ਸ਼ਰਮਾ ਕਾਲੋਨੀ ਨੇੜੇ ਗੁਰਦੁਆਰਾ ਭਾਈ ਮਨੀ ਸਿਘ ਕੋਲ ਚਲੇ ਜਾਂਦੇ ਹਨ, ਜਿੱਥੇ ਹੋਰ ਮਜ਼ਦੂਰ ਵੀ ਸਵੇਰੇ ਮਜ਼ਦੂਰੀ ’ਤੇ ਜਾਣ ਲਈ ਇਕੱਠ ਹੁੰਦੇ ਹਨ। ਜੇਕਰ ਕਿਸੇ ਵਿਅਕਤੀ ਨੇ ਮਜ਼ਦੂਰੀ ਕਰਵਾਉਣੀ ਹੋਵੇ ਤਾਂ ਉਹ ਇਥੋਂ ਮਜ਼ਦੂਰ ਆ ਕੇ ਲੈ ਜਾਂਦਾ ਹੈ। ਉਸਦੇ ਪਿਤਾ ਕੋਲ ਕੋਈ ਮੋਬਾਈਲ ਫੋਨ ਨਹੀਂ ਹੈ ਅਤੇ ਜੇਕਰ ਉਸਨੇ ਗੱਲ ਕਰਨੀ ਹੋਵੇ ਤਾਂ ਉਹ ਆਪਣੇ ਮਾਲਕ ਮਕਾਨ ਹੰਸ ਰਾਜ ਦੇ ਫੋਨ ‘ਤੇ ਗੱਲ ਕਰਦਾ ਹੈ । ਜਦੋਂ ਬੀਤੇ ਦਿਨ ਆਪਣੇ ਪਿਤਾ ਬਾਰੇ ਪੁੱਛਿਆ ਤਾਂ ਪਤਾ ਲੱਗਿਆ ਕਿ ਉਹ ਕੰਮ ‘ਤੇ ਗਏ ਪਰ ਵਾਪਸ ਨਹੀਂ ਆਏ, ਜਿਸ ਕਾਰਨ ਉਹ ਚਿੰਤਾਤੁਰ ਹੋ ਕੇ ਰੇਲ ਗੱਡੀ ‘ਚ ਬੈਠ ਕੇ ਇਥੇ ਆ ਗਿਆ, ਜਿੱਥੇ ਬਾਕੀ ਮਜ਼ਦੂਰਾਂ ਨੂੰ ਜਦੋਂ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਇਕ ਮੋਟਰਸਾਇਕਲ ’ਤੇ ਸਵਾਰ 2 ਵਿਅਕਤੀ ਆਏ ਸਨ, ਜਿਨ੍ਹਾਂ ਕਿਹਾ ਕਿ ਉਹ ਸੁਰਸਿੰਘ ਤੋਂ ਆਏ ਹਨ ਅਤੇ ਉਨ੍ਹਾਂ ਨੂੰ ਇਕ ਮਜ਼ਦੂਰ ਦੀ ਲੋੜ ਹੈ ਅਤੇ ਉਸਦੇ ਪਿਤਾ ਨੂੰ ਮੋਟਰਸਾਇਕਲ ’ਤੇ ਬਿਠਾ ਕੇ ਲੈ ਗਏ ਜੋ ਅਜੇ ਤੱਕ ਉਸਦੇ ਪਿਤਾ ਵਾਪਸ ਨਹੀਂ ਆਏ । ਉਸਨੂੰ ਪੱਕਾ ਯਕੀਨ ਹੈ ਕਿ ਉਕਤ ਵਿਅਕਤੀਆਂ ਵਲੋਂ ਉਸਦੇ ਪਿਤਾ ਨੂੰ ਬੰਧਕ ਬਣਾ ਕੇ ਰਖਿਆ ਹੈ ਅਤੇ ਅਗਵਾ ਕਰ ਲਿਆ ਹੈ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਵਾ ਹੋਏ ਮਜ਼ਦੂਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਵਧੀਕ ਡੀ.ਸੀ. ਵਲੋਂ ਜ਼ਿਲ੍ਹੇ ਦੇ 430 ਪਿੰਡਾਂ ’ਚ ਠੋਸ ਕੂੜਾ ਪ੍ਰਬੰਧਨ ਦਾ ਕੰਮ ਸ਼ੁਰੂ ਲਈ ਕਰਨ ਯਤਨ ਸ਼ੁਰੂ ਅਗਲੀ ਖ਼ਬਰ ਪ੍ਰਿੰਸੀਪਲ ਡਾ. ਰੰਧਾਵਾ ਵਲੋਂ ਲੇਖਿਕਾ ਪਰਵੇਜ਼ ਸੰਧੂ ਦੇ ਕਹਾਣੀ ਸੰਗ੍ਰਹਿ ‘ਮੁੱਠੀ ਭਰ ਸੁਪਨੇ’ ਦਾ ਦੂਜਾ ਐਡੀਸ਼ਨ ਲੋਕ ਅਰਪਣ
Ad Position 24