18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਧੁਨਿਕ ਡਿਜੀਟਲ ਤਕਨਾਲੋਜੀ ਸੰਬੰਧੀ ਭਾਸ਼ਨ ਕਰਵਾਇਆ

ਅੰਮ੍ਰਿਤਸਰ, 18 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰਾਨਿਕਸ ਤਕਨਾਲੋਜੀ ਵਿਭਾਗ ਵਲੋਂ ‘ਦ ਆਰਕੀਟੈਕਟਸ ਬਲੂਪ੍ਰਿੰਟ: ਨੈਵੀਗੇਟਿੰਗ ਕੰਪਿਊਟਿੰਗ ਪਲੇਟਫਾਰਮਜ਼ ਇਨ ਮਾਡਰਨ ਡਿਜੀਟਲ ਡਿਜ਼ਾਈਨ’ ਵਿਸ਼ੇ ‘ਤੇ ਮਾਹਿਰ ਭਾਸ਼ਣ ਕਰਵਾਇਆ ਗਿਆ। ਉਪ-ਕੁਲਪਤੀ ਪ੍ਰੋ.

Ad Position 21
No active advertisement
ਅਜੀਤ ਡੈਸਕ 19-08-2026
ਅੰਮ੍ਰਿਤਸਰ, 18 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰਾਨਿਕਸ ਤਕਨਾਲੋਜੀ ਵਿਭਾਗ ਵਲੋਂ ‘ਦ ਆਰਕੀਟੈਕਟਸ ਬਲੂਪ੍ਰਿੰਟ: ਨੈਵੀਗੇਟਿੰਗ ਕੰਪਿਊਟਿੰਗ ਪਲੇਟਫਾਰਮਜ਼ ਇਨ ਮਾਡਰਨ ਡਿਜੀਟਲ ਡਿਜ਼ਾਈਨ’ ਵਿਸ਼ੇ ‘ਤੇ ਮਾਹਿਰ ਭਾਸ਼ਣ ਕਰਵਾਇਆ ਗਿਆ।ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਇਸ ਸਮਾਗਮ ‘ਚ ਪ੍ਰੋ. ਡਾ. ਦਵਿੰਦਰ ਪਾਲ ਸ਼ਰਮਾ, ਸੀਨੀਅਰ ਐਸੋਸੀਏਟ ਪ੍ਰੋਫੈਸਰ, ਇਲੈਕਟ੍ਰਾਨਿਕਸ, ਯੂਨੀਵਰਸਿਟੀ ਆਫ਼ ਦ ਵੈਸਟ ਇੰਡੀਜ਼, ਸੇਂਟ ਆਗਸਟੀਨ, ਤ੍ਰਿਨੀਦਾਦ ਅਤੇ ਟੋਬੈਗੋ ਵਲੋਂ ਦਿੱਤਾ ਗਿਆ। ਉਨ੍ਹਾਂ ਰੈਸਪਬੈਰੀ ਪਾਈ ਅਤੇ ਐਨਵਿਡੀਆ ਦੇ ਜੈਟਸਨ ਨੈਨੋ ਵਰਗੇ ਪਲੇਟਫਾਰਮਾਂ ਦੀਆਂ ਸਮਰੱਥਾਵਾਂ ਅਤੇ ਵਰਤੋਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਘੱਟ ਊਰਜਾ ਦੀ ਖਪਤ ਵਾਲੀਆਂ, ਤੇਜ਼ ਅਤੇ ਖਾਸ ਲੋੜਾਂ ਅਨੁਸਾਰ ਤਿਆਰ ਕੀਤੀਆਂ ਕੰਪਿਊਟਿੰਗ ਚਿੱਪਾਂ ਦੀ ਮੰਗ ਹੋਰ ਵਧੇਗੀ। ਸਮਾਗਮ ਦਾ ਸੰਚਾਲਨ ਵਿਭਾਗ ਦੀ ਕਾਰਜਕਾਰੀ ਮੁਖੀ ਡਾ. ਪਵਨਦੀਪ ਕੌਰ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਪ੍ਰੋ. ਮਨਿੰਦਰ ਲਾਲ ਸਿੰਘ, ਪ੍ਰੋ. ਰਵਿੰਦਰ ਸਿੰਘ ਸਾਹਨੀ, ਪ੍ਰੋ. ਸ਼ਾਲਿਨੀ ਬਹਿਲ, ਪ੍ਰੋ. ਰਵਿੰਦਰ ਕੁਮਾਰ, ਡਾ. ਸੁਖਦੀਪ ਕੌਰ, ਡਾ. ਕੁਲਦੀਪ ਸਿੰਘ, ਡਾ. ਰਾਜਨਦੀਪ ਸਿੰਘ, ਡਾ. ਗੁਰਪ੍ਰੀਤ ਸਿੰਘ ਅਤੇ ਡਾ. ਰਾਜਦੀਪ ਸਿੰਘ ਸੋਹਲ ਸਮੇਤ ਵਿਭਾਗ ਦੇ ਅਧਿਆਪਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫਲਾਈਟ ਲੈਫਟੀਨੈਂਟ ਬਣੇ ਅਰਸ਼ਦੀਪ ਸਿੰਘ ਦੀ ਪ੍ਰਾਪਤੀ ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ : ਐਡਵੋਕੇਟ ਧਾਮੀ ਅਗਲੀ ਖ਼ਬਰ ਬੀ.ਐਲ. ਸੰਤੋਸ਼ ਦੇ ਪੰਜਾਬ ਦੌਰੇ ਸੰਬੰਧੀ ਬਾਘਾ ਤੇ ਰਾਠੌਰ ਵਲੋਂ ਸਮੀਖਿਆ ਬੈਠਕ
Ad Position 24