20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਵਿਦਿਆਰਥਣਾਂ ਦਾ ਸਹੋਦਯਾ ਇੰਟਰ-ਸਕੂਲ ਮੁਕਾਬਲਾ-2026 ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 19 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ ਦ ਮਾਲ ਅੰਮ੍ਰਿਤਸਰ ਦੇ ਵਿਦਿਆਰਥੀਣਾਂ ਨੇ ਸਹੋਦਯਾ ਇੰਟਰ-ਸਕੂਲ ਮੁਕਾਬਲਾ 2026 ’ਚ ਮੰਡਾਲਾ ਕਲਾ ਸ਼੍ਰੇਣੀ ’ਚ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਮਾਣ ਵਧਾਇਆ। ਸਕੂਲ ਤੋਂ ਖੁਸ਼ੀ ਅਤੇ ਮੰਨਤ ਵਧਵਾ (9ਵੀਂ) ਨੇ ਮੰਡਾਲਾ ਕਲਾ ਸ਼੍ਰੇਣੀ ’ਚ ਹਿੱਸਾ ਲਿਆ ਅਤੇ ਆਪਣੀ ਸ਼ਾਨਦਾਰ ਰਚਨਾਤਮਕਤਾ, ਧੀਰਜ ਅਤੇ ਕਲਾਤਮਕ ਹੁਨਰ ਦੀ ਬਦੌਲਤ ਦੂਜਾ ਸਥਾਨ ਪ੍ਰਾਪਤ ਕੀਤਾ।

Ad Position 21
No active advertisement
ਅਜੀਤ ਡੈਸਕ 20-08-2026
ਅੰਮ੍ਰਿਤਸਰ, 19 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ ਦ ਮਾਲ ਅੰਮ੍ਰਿਤਸਰ ਦੇ ਵਿਦਿਆਰਥੀਣਾਂ ਨੇ ਸਹੋਦਯਾ ਇੰਟਰ-ਸਕੂਲ ਮੁਕਾਬਲਾ 2026 ’ਚ ਮੰਡਾਲਾ ਕਲਾ ਸ਼੍ਰੇਣੀ ’ਚ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਮਾਣ ਵਧਾਇਆ। ਸਕੂਲ ਤੋਂ ਖੁਸ਼ੀ ਅਤੇ ਮੰਨਤ ਵਧਵਾ (9ਵੀਂ) ਨੇ ਮੰਡਾਲਾ ਕਲਾ ਸ਼੍ਰੇਣੀ ’ਚ ਹਿੱਸਾ ਲਿਆ ਅਤੇ ਆਪਣੀ ਸ਼ਾਨਦਾਰ ਰਚਨਾਤਮਕਤਾ, ਧੀਰਜ ਅਤੇ ਕਲਾਤਮਕ ਹੁਨਰ ਦੀ ਬਦੌਲਤ ਦੂਜਾ ਸਥਾਨ ਪ੍ਰਾਪਤ ਕੀਤਾ। ਜੱਜਾਂ ਨੇ ਵਿਸ਼ੇਸ਼ ਤੌਰ ’ਤੇ ਉਨ੍ਹਾਂ ਦੇ ਗੁੰਝਲਦਾਰ ਡਿਜ਼ਾਈਨ ਅਤੇ ਸੁਹਜ ਭਾਵਨਾ ਦੀ ਪ੍ਰਸ਼ੰਸਾ ਕੀਤੀ। ਸਕੂਲ ਦੇ ਪ੍ਰਧਾਨ ਬਲਬੀਰ ਬਜਾਜ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪ੍ਰਾਪਤੀ ’ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਦੀ ਪ੍ਰਸ਼ੰਸਾ ਕੀਤੀ। ਪ੍ਰਿੰਸੀਪਲ ਡਾ. ਵਿਨੋਦਿਤਾ ਸਾਂਖਿਆਨ ਨੇ ਕਿਹਾ ਕਿ ਅਜਿਹੇ ਪਲੇਟਫਾਰਮ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਉਨ੍ਹਾਂ ਦੇ ਆਤਮਵਿਸ਼ਵਾਸ ਨੂੰ ਵਧਾਉਣ ਦਾ ਮੌਕਾ ਪ੍ਰਦਾਨ ਕਰਦੇ ਹਨ। ਸਕੂਲ ਪ੍ਰਬੰਧਨ ਅਤੇ ਸਮੁੱਚੇ ਸਟਾਫ ਨੇ ਵੀ ਜੇਤੂਆਂ ਨੂੰ ਦਿਲੋਂ ਵਧਾਈਆਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਗਗਨਦੀਪ ਸਿੰਘ ਵਿਰਕ, ਅਸ਼ਵਨੀ ਅਵਸਥੀ ਅਤੇ ਇੰਜ. ਪਵਨ ਸ਼ਰਮਾ ਡੀ. ਏ. ਵੀ. ਕਾਲਜ ਦੀ ਅੰਜਲੀ ਬਣੀ ਯੂਨਿਵਰਸਿਟੀ ਟਾਪਰ ਅਗਲੀ ਖ਼ਬਰ ਸਪਰਿੰਗ ਡੇਲ ਸਕੂਲ ਦੇ ਖਿਡਾਰੀਆਂ ਨੇ ਰਾਸ਼ਟਰੀ ਪੱਧਰ ਦੀ ਕੁਇਜ਼ ਪ੍ਰਤੀਯੋਗਤਾ ’ਚ ਮਾਰੀ ਹੈਟ੍ਰਿਕ
Ad Position 24