20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਬੱਸ ਸਟੈਂਡ ਨੂੰ ਵੱਲਾ ਤਬਦੀਲ ਕਰਨਾ ਬਣਿਆ ਟੇਢੀ ਖੀਰ 8 ਮਨਜ਼ੂਰੀ ਮਿਲਣ ਦੇ ਲੰਬੇ ਸਮੇਂ ਬਾਅਦ ਵੀ ਸਿਆਸੀ ਅੜਚਣਾਂ ਕਰਕੇ ਨਹੀਂ ਪੈ ਸਕਿਆ ਬੂਰ 8 ਟ੍ਰੈਫਿਕ ਸਮੱਸਿਆ ਦੇ ਹੱਲ ਲਈ ਬੱਸ ਸਟੈਂਡ ਦੀ ਤਬਦੀਲੀ ਬੇਹੱਦ ਜ਼ਰੂਰੀ

ਅੰਮ੍ਰਿਤਸਰ, 19 ਅਗਸਤ (ਸੁਰਿੰਦਰ ਕੋਛੜ)- ਸ਼ਹਿਰ ਦੇ ਭੀੜ ਭਾੜ ਵਾਲੇ ਖੇਤਰ ‘ਚ ਮੌਜੂਦ ਸ਼ਹੀਦ ਮਦਨ ਲਾਲ ਢੀਂਗਰਾ ਆਈ. ਐੱਸ.

Ad Position 21
No active advertisement
ਸ਼ਹੀਦ ਮਦਨ ਲਾਲ ਢੀਂਗਰਾ ਇੰਟਰ ਸਟੇਟ ਬੱਸ ਟਰਮੀਨਲ ਦੀ ਤਸਵੀਰ। (ਦੂਸਰੀ ਤਸਵੀਰ ’ ਚ ) ਬੱਸ ਟਰਮੀਨਲ ਦੇ ਬਾਹਰ ਵਾਹਨਾਂ ਦੀ ਲੱਗੀ ਭੀੜ ਦਾ ਦ੍ਰਿਸ਼। ਤਸਵੀਰਾਂ : ਨਿਰਮਲ ਸਟੂਡੀਓ 20-08-2026
ਅੰਮ੍ਰਿਤਸਰ, 19 ਅਗਸਤ (ਸੁਰਿੰਦਰ ਕੋਛੜ)- ਸ਼ਹਿਰ ਦੇ ਭੀੜ ਭਾੜ ਵਾਲੇ ਖੇਤਰ ‘ਚ ਮੌਜੂਦ ਸ਼ਹੀਦ ਮਦਨ ਲਾਲ ਢੀਂਗਰਾ ਆਈ. ਐੱਸ. ਬੀ. ਟੀ. (ਇੰਟਰ ਸਟੇਟ ਬੱਸ ਟਰਮੀਨਲ) ਅੰਮ੍ਰਿਤਸਰ ਨੂੰ ਸ਼ਹਿਰ ਦੇ ਬਾਹਰਵਾਰ ਵਲ੍ਹਾ ਵਿਖੇ ਤਬਦੀਲ ਕੀਤੇ ਜਾਣ ਦੀ ਯੋਜਨਾ ਅਨੇਕਾਂ ਕੋਸ਼ਿਸ਼ਾਂ ਦੇ ਬਾਵਜੂਦ ਸਿਰੇ ਨਹੀਂ ਚੜ੍ਹ ਸਕੀ ਹੈ। ਆਲਮ ਇਹ ਹੈ ਕਿ ਤਤਕਾਲੀ ਸੂਬਾ ਸਰਕਾਰ ਵਲੋਂ ਮਨਜ਼ੂਰੀ ਮਿਲਣ ਦੇ ਲੰਬੇ ਸਮੇਂ ਬਾਅਦ ਵੀ ਬੱਸ ਸਟੈਂਡ ਨੂੰ ਵਲ੍ਹਾ ਵਿਖੇ ਤਬਦੀਲ ਕਰਨ ਦਾ ਮਾਮਲਾ ਅੱਧ ਵਿਚਾਲੇ ਲਟਕਿਆ ਹੋਇਆ ਹੈ। ਹਾਲਾਂਕਿ, ਮੌਜੂਦਾ ਵਿਧਾਇਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਟ੍ਰੈਫਿਕ ਸਮੱਸਿਆ ਦੇ ਹਲ ਲਈ ਬੱਸ ਅੱਡੇ ਨੂੰ ਵਲ੍ਹਾ ਵਿਖੇ ਤਬਦੀਲ ਕਰਵਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਹ ਪ੍ਰੋਜੈਕਟ ਸੂਬਾ ਸਰਕਾਰ ਦੇ ਵਿਚਾਰ ਅਧੀਨ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਮੌਜੂਦਾ ਬੱਸ ਅੱਡੇ ਦੇ ਸ਼ਹਿਰੀ ਆਬਾਦੀ ‘ਚ ਹੋਣ ਕਾਰਨ ਆਸ-ਪਾਸ ਦੇ ਇਲਾਕਿਆਂ ‘ਚ ਸਾਰਾ ਦਿਨ ਵਾਹਨਾਂ ਦੀ ਆਵਾਜਾਈ ਬਣੀ ਰਹਿੰਦੀ ਹੈ, ਜਦਕਿ ਬੱਸ ਅੱਡੇ ਦੇ ਇੱਥੋਂ ਤਬਦੀਲ ਹੋਣ ਨਾਲ ਨਾ ਸਿਰਫ਼ ਸ਼ਹਿਰ ‘ਚ ਲੱਗਣ ਵਾਲੇ ਟ੍ਰੈਫਿਕ ਜਾਮ ਦਾ ਮਸਲਾ ਹੱਲ ਹੋਵੇਗਾ ਬਲਕਿ ਭਵਿਖ ‘ਚ ਸਿਟੀ ਬੱਸ ਸਰਵਿਸ ਸਕੀਮ ਅਧੀਨ ਚੱਲਣ ਵਾਲੀਆਂ ਬੱਸਾਂ ਲਈ ਜਗ੍ਹਾ ਵੀ ਮਿਲ ਜਾਵੇਗੀ। ਸਥਾਨਕ ਵਿਧਾਇਕਾਂ ਮੁਤਾਬਿਕ ਸ਼ਹਿਰ ਦੇ ਬਿਲਕੁਲ ਵਿਚਕਾਰ ਸਥਿਤ ਬੱਸ ਅੱਡੇ ਨੂੰ ਟ੍ਰੈਫਿਕ ਜਾਮ ਤੋਂ ਛੁਟਕਾਰਾ ਦਿਵਾਉਣ ਲਈ ਸ਼ਹਿਰ ਤੋਂ ਬਾਹਰ ਸ਼ਿਫ਼ਟ ਕਰਨਾ ਸੂਬਾਈ ਪ੍ਰੋਜੈਕਟਾਂ ‘ਚ ਪ੍ਰਮੁੱਖਤਾ ਨਾਲ ਸ਼ਾਮਿਲ ਹੈ। ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਸ਼ਹਿਰੀ ਇਲਾਕੇ ‘ਚ ਬੱਸ ਸਟੈਂਡ ਦੀ ਮੌਜੂਦਗੀ ਦੇ ਬਾਵਜੂਦ ਟ੍ਰੈਫਿਕ ਪੁਲਿਸ ਵਲੋਂ ਸ਼ਹਿਰ ‘ਚ ਟ੍ਰੈਫਿਕ ਦੀ ਸਮੱਸਿਆ ਅਤੇ ਸ਼ਹਿਰ ‘ਚ ਕੀਤੇ ਥਾਂ-ਥਾਂ ਕੀਤੇ ਕਬਜ਼ਿਆਂ ‘ਤੇ ਕਾਫ਼ੀ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ ਅਤੇ ਟ੍ਰੈਫਿਕ ‘ਚ ਸੁਧਾਰ ਲਈ ਲਗਾਤਾਰ ਹੋਰ ਵੀ ਯਤਨ ਕੀਤੇ ਜਾ ਰਹੇ ਹਨ । ਦੂਜੇ ਪਾਸੇ, ਸਮਾਜਿਕ ਕਾਰਕੁਨ ਇੰਜ. ਪਵਨ ਸ਼ਰਮਾ, ਰੋਟਰੀ ਕਲੱਬ ਆਸਥਾ ਦੇ ਜਨ ਸੰਪਰਕ ਅਧਿਕਾਰੀ ਅਸ਼ਵਨੀ ਅਵਸਥੀ ਅਤੇ ਇੰਟੈਕ ਦੇ ਅੰਮ੍ਰਿਤਸਰ ਚੈਪਟਰ ਦੇ ਕਨਵੀਨਰ ਗਗਨਦੀਪ ਸਿੰਘ ਵਿਰਕ ਨੇ ਇਸ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਸਾਲ 2016 ‘ਚ ਉਕਤ ਖੇਤਰ ‘ਚੋਂ ਬੱਸ ਅੱਡੇ ਨੂੰ ਤਬਦੀਲ ਕਰਨ ਦੀ ਫਾਈਲ ਮਨਜ਼ੂਰ ਹੋ ਗਈ ਸੀ, ਪਰ ਫਿਰ ਸਾਲ 2017 ‘ਚ ਪੰਜਾਬ ‘ਚ ਬਣੀ ਨਵੀਂ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਨਾਲ ਹੀ ਇਹ ਵੀ ਤਰਕ ਦਿੱਤਾ ਕਿ ਬੱਸ ਅੱਡੇ ਨੂੰ ਸ਼ਹਿਰ ਦੇ ਭੀੜ ਭਾੜ ਵਾਲੇ ਇਲਾਕੇ ‘ਚੋਂ ਬਾਹਰੀ ਖੇਤਰ ‘ਚ ਤਬਦੀਲ ਕਰਨ ਨਾਲ ਆਵਾਜਾਈ ਦੇ ਨਾਲ-ਨਾਲ ਪ੍ਰਦੂਸ਼ਣ ‘ਚ ਵੀ ਫ਼ਰਕ ਪਵੇਗਾ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਦੀਆਂ ਵੱਖ-ਵੱਖ ਜਥੇਬੰਦੀਆਂ ਅਤੇ ਸਿਆਸਤਦਾਨਾਂ ਵਲੋਂ ਵੀ ਇੰਟਰਸਟੇਟ ਬੱਸ ਟਰਮੀਨਲ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕੀਤੇ ਜਾਣ ਲਈ ਆਵਾਜ਼ ਬੁਲੰਦ ਕੀਤੀ ਜਾਂਦੀ ਰਹੀ ਹੈ। ਦੱਸਣਯੋਗ ਹੈ ਕਿ ਬੱਸ ਸਟੈਂਡ ਦੇ ਆਸ-ਪਾਸ ਦੀਆਂ ਸੜਕਾਂ ਅਤੇ ਵਿਸ਼ੇਸ਼ ਤੌਰ ‘ਤੇ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਤੋਂ ਲੈ ਕੇ ਰਾਮ ਬਾਗ ਚੌਕ, ਜੀ. ਟੀ. ਰੋਡ ਮਕਬੂਲ ਚੌਕ ਤੋਂ ਭੰਡਾਰੀ ਰੇਲਵੇ ਓਵਰਬ੍ਰਿਜ ਅਤੇ ਮਜੀਠਾ ਰੋਡ ਰੇਲਵੇ ਪੁਲ ਰਾਹੀਂ ਆਉਣ-ਜਾਣ ਵਾਲੇ ਯਾਤਰੂਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ 27 ਅਗਸਤ ਨੂੰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਕੀਤਾ ਜਾਵੇਗਾ ‘ਮਹਾਂ ਪੰਜਾਬ ਬੰਦ’ ਨਗਰ ਨਿਗਮ ਦੇ ਸਾਰੇ ਦਫ਼ਤਰ ਰੱਖੇ ਜਾਣਗ... ਅਗਲੀ ਖ਼ਬਰ ਗੁਰੂ ਨਾਨਕ ਦੇਵ ’ਵਰਸਿਟੀ ਵਿਖੇ ਸਾਂਝਾ ਮੁਲਾਜ਼ਮ ਫਰੰਟ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਵਿਸ਼ੇਸ਼ ਮੀਟਿੰਗ
Ad Position 24