19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਬੀ.ਬੀ.ਕੇ. ਡੀ.ਏ.ਵੀ. ਕਾਲਜ ਦੀ ਵਿਦਿਆਰਥਣ ਜੀ.ਐੱਨ.ਡੀ.ਯੂ. ਪ੍ਰੀਖਿਆਵਾਂ ਦੇ ਨਤੀਜੇ ’ਚ ਅੱਵਲ

ਅੰਮ੍ਰਿਤਸਰ, 19 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ.

Ad Position 21
No active advertisement
ਅਜੀਤ ਡੈਸਕ 20-08-2026
ਅੰਮ੍ਰਿਤਸਰ, 19 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਨੇ ਇਕ ਵਾਰ ਫਿਰ ਸ਼ਾਨਦਾਰ ਅਕਾਦਮਿਕ ਪ੍ਰਾਪਤੀ ਦੇ ਨਾਲ ਯੂਨੀਵਰਸਿਟੀ ਪੱਧਰ’ ’ਤੇ ਆਪਣੀ ਵਿਲੱਖਣ ਪਛਾਣ ਬਣਾਈ ਹੈ। ਐੱਮ.ਏ.ਜੇ.ਐੱਮ.ਸੀ. ਸਮੈਸਟਰ ਚੌਥੇ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਨੇ 8.15 ਸੀ.ਜੀ.ਪੀ.ਏ . ਹਾਸਿਲ ਕਰਕੇ ਯੂਨੀਵਰਸਿਟੀ ਵਿਚ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਕਾਲਜ ਦਾ ਨਾਮ ਰੌਸ਼ਨ ਕੀਤਾ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਗੁਰਪ੍ਰੀਤ ਕੌਰ ਨੂੰ ਉਸ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਫੈਕਲਟੀ ਮੈਂਬਰਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਸਭ ਨੂੰ ਨਿਰੰਤਰ ਉੱਤਮਤਾ ਵੱਲ ਵਧਣ ਅਤੇ ਸੰਸਥਾ ਦੀ ਅਕਾਦਮਿਕ ਮਾਣ-ਮਰਯਾਦਾ ਨੂੰ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ। ਸ੍ਰੀਮਤੀ ਕਮਾਯਨੀ ਆਨੰਦ ਡੀਨ ਅਕਾਦਮਿਕ ਅਤੇ ਡਾ. ਪ੍ਰਿਯੰਕਾ ਬੱਸੀ, ਮੁਖੀ, ਪੀ.ਜੀ. ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਨੇ ਵੀ ਇਸ ਹੋਣਹਾਰ ਵਿਦਿਆਰਥਣ ਨੂੰ ਆਪਣੀਆਂ ਨਿੱਘੀਆਂ ਸ਼ੁਭਕਾਮਨਾਵਾਂ ਅਤੇ ਅਸ਼ੀਰਵਾਦ ਦਿੱਤੇ।
Ad Position 22
No active advertisement
ਪਿਛਲੀ ਖ਼ਬਰ ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਗੁਰਦੁਆਰਾ ਸੈਂਟਰਲ ਖ਼ਾਲਸਾ ਯਤੀਮਖਾਨਾ ਵਿਖੇ ‘ਜੀਵਨ ਜੁਗਤਿ ਸਮਾਗਮ’ ਲੜੀ ਦੌਰਾ... ਅਗਲੀ ਖ਼ਬਰ ਮੁੰਬਈ ਦੇ ਸ਼ਰਧਾਲੂ ਪਰਿਵਾਰ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ ਚਾਰ ਵੱਡ ਅਕਾਰੀ ਪੱਖੇ ਭੇਟ
Ad Position 24