22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

‘ ਅਕਾਲੀ ਦਲ ਵਾਰਿਸ ਪੰਜਾਬ’ ਦੀ ਮੇਲਾ ਪ੍ਰਬੰਧਨੀ ਕਮੇਟੀ ਨੇ ਕਾਨਫ਼ਰੰਸ ਤਿਆਰੀਆਂ ਦਾ ਲਿਆ ਜਾਇਜ਼ਾ

ਬਾਬਾ ਬਕਾਲਾ ਸਾਹਿਬ, 22 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਮਿਤੀ 28 ਅਗਸਤ ਨੂੰ ‘ਸਾਚਾ ਗੁਰੂ ਲਾਧੋ ਰੇ’ ਦਿਵਸ ਮੌਕੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਵਲੋਂ ਇਕ ਵਿਸ਼ਾਲ ਪੰਥਕ ਕਾਨਫਰੰਸ ਕਰਵਾਈ ਜਾ ਰਹੀ ਹੈ । ਇਸ ਸਬੰਧੀ ਅੱਜ ਕਾਨਫਰੰਸ ਵਾਲੇ ਪੰਡਾਲ ਵਿਚ ‘ਅਕਾਲੀ ਦਲ ਵਾਰਿਸ ਪੰਜਾਬ’ ਦੀ ਮੇਲਾ ਪ੍ਰਬੰਧਨੀ ਕਮੇਟੀ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ਵਿਚ ਸਮੁੱਚੀ ਟੀਮ ਨੇ ਕਾਨਫਰੰਸ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਅਤੇ ਕਾਨਫਰੰਸ ਸਬੰਧੀ ਕਰਨ ਵਾਲੇ ਪ੍ਰਬੰਧਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ ।

Ad Position 21
No active advertisement
ਅਜੀਤ ਡੈਸਕ 23-08-2026
ਬਾਬਾ ਬਕਾਲਾ ਸਾਹਿਬ, 22 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਮਿਤੀ 28 ਅਗਸਤ ਨੂੰ ‘ਸਾਚਾ ਗੁਰੂ ਲਾਧੋ ਰੇ’ ਦਿਵਸ ਮੌਕੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਵਲੋਂ ਇਕ ਵਿਸ਼ਾਲ ਪੰਥਕ ਕਾਨਫਰੰਸ ਕਰਵਾਈ ਜਾ ਰਹੀ ਹੈ । ਇਸ ਸਬੰਧੀ ਅੱਜ ਕਾਨਫਰੰਸ ਵਾਲੇ ਪੰਡਾਲ ਵਿਚ ‘ਅਕਾਲੀ ਦਲ ਵਾਰਿਸ ਪੰਜਾਬ’ ਦੀ ਮੇਲਾ ਪ੍ਰਬੰਧਨੀ ਕਮੇਟੀ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ਵਿਚ ਸਮੁੱਚੀ ਟੀਮ ਨੇ ਕਾਨਫਰੰਸ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਅਤੇ ਕਾਨਫਰੰਸ ਸਬੰਧੀ ਕਰਨ ਵਾਲੇ ਪ੍ਰਬੰਧਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ । ਇਸ ਮੌਕੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਸੰਧੂ ਜੱਲੂਪੁਰ ਖੈੜਾ, ਚਾਚਾ ਸੁਖਚੈਨ ਸਿੰਘ ਸੰਧੂ ਅਤੇ ਕੋਆਰਡੀਨੇਟਰ ਭਾਈ ਸਰਬਜੀਤ ਸਿੰਘ ਖਾਨਪੁਰ ਨੇ ਕਿਹਾ ਕਿ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਵਲੋਂ ਬਾਬਾ ਬਕਾਲਾ ਸਾਹਿਬ ਦੀ ਕਾਨਫਰੰਸ ਵਿਚ ਰਿਕਾਰਡ ਤੋੜ ਇਕੱਠ ਹੋਵੇਗਾ, ਜਿਸ ਵਿਚ ਪਾਰਟੀ ਦੀ ਸਮੁੱਚੀ ਹਾਈਕਮਾਨ ਪੁੱਜੇਗੀ । ਇਸ ਮੌਕੇ ਚਾਚਾ ਪ੍ਰਗਟ ਸਿੰਘ ਸੰਧੂ ਜੱਲੂਪੁਰ ਖੈੜਾ, ਚਾਚਾ ਸੁਖਚੈਨ ਸਿੰਘ ਸੰਧੂ, ਕੌਆਰਡੀਨੇਟਰ ਭਾਈ ਸਰਬਜੀਤ ਸਿੰਘ ਖਾਨਪੁਰ, ਜਤਿੰਦਰ ਸਿੰਘ ਮਹਿਤਾ, ਜੁਗਰਾਜ ਸਿੰਘ ਉਧੋ ਨੰਗਲ, ਪ੍ਰਗਟ ਸਿੰਘ ਮੀਆਂਵਿੰਡ, ਗੁਰਦਰਸ਼ਨ ਸਿੰਘ ਖਿਲਚੀਆਂ, ਜੁਗਰਾਜ ਸਿੰਘ ਧੂਲਕਾ, ਪਵਨਦੀਪ ਸਿੰਘ ਏਕਲਗੱਡਾ, ਜਰਮਨਜੀਤ ਸਿੰਘ ਸਰਾਂ, ਜੈਮਲ ਸਿੰਘ, ਗੁਰਜੀਤ ਸਿੰਘ ਭਲੋਜਲਾ, ਹਰਪ੍ਰੀਤ ਸਿੰਘ ਦੌਲੋ ਨੰਗਲ, ਗੁਰਪ੍ਰੀਤ ਸਿੰਘ ਕੰਮੋਕੇ, ਜਸਵਿੰਦਰ ਸਿੰਘ ਬਾਦਲ, ਜਗਦੀਪ ਸਿੰਘ ਨਾਗੋਕੇ, ਰਛਪਾਲ ਸਿੰਘ ਜੱਲੂਪੁਰ ਖੇੜਾ, ਦਲੀਪ ਸਿੰਘ ਏਕਲਗੱਡਾ, ਮੇਜਰ ਸਿੰਘ ਜੱਲੂਪੁਰ ਖੈੜਾ, ਕੁਲਵੰਤ ਸਿੰਘ ਜੱਲੂਪੁਰ ਖੇੜਾ ਅਤੇ ਹੋਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਮੰਨਾ ਨੂੰ ਭਾਜਪਾ ਦਾ ਸੂਬਾਈ ਸਕੱਤਰ ਬਣਨ ’ਤੇ ਪਾਰਟੀ ਵਰਕਰਾਂ ’ਚ ਖ਼ੁਸ਼ੀ ਦੀ ਲਹਿਰ ਅਗਲੀ ਖ਼ਬਰ ਪੜ੍ਹਾਈ ਲਈ ਕੈਨੇਡਾ ਜਾਣ ਵਾਲੇ ਵਿਦਿਆਰਥੀ ਸਰਕਾਰੀ ਯੂਨੀਵਰਸਿਟੀਆਂ ’ਚ ਹੀ ਲੈਣ ਦਾਖ਼ਲੇ - ਗੈਵੀ ਕਲੇਰ
Ad Position 24