27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਲਗਭਗ 22 ਲੱਖ ਪੁਰਾਣੇ ਪਾਵਰਲੂਮਾਂ ਨੂੰ ਆਧੁਨਿਕ ਸ਼ਟਲ ਰਹਿਤ ਲੂਮਾਂ ’ਚ ਬਦਲਣ ਲਈ ਵਿੱਤੀ ਸਹਾਇਤਾ ਜ਼ਰੂਰੀ

ਅੰਮ੍ਰਿਤਸਰ, 26 ਅਗਸਤ (ਸੁਰਿੰਦਰ ਕੋਛੜ)- ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਅਤੇ ਜਨਰਲ ਸਕੱਤਰ ਸਮੀਰ ਜੈਨ ਨੇ ਕੇਂਦਰੀ ਕੱਪੜਾ ਮੰਤਰਾਲੇ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਪਾਵਰਲੂਮ ਉਦਯੋਗ ਦੇ ਆਧੁਨਿਕੀਕਰਨ ਲਈ ਤਕਨਾਲੋਜੀ ਅਪਗ੍ਰੇਡੇਸ਼ਨ ਫੰਡ (ਟੀ. ਯੂ.

Ad Position 21
No active advertisement
ਅਜੀਤ ਡੈਸਕ 27-08-2026
ਅੰਮ੍ਰਿਤਸਰ, 26 ਅਗਸਤ (ਸੁਰਿੰਦਰ ਕੋਛੜ)- ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਅਤੇ ਜਨਰਲ ਸਕੱਤਰ ਸਮੀਰ ਜੈਨ ਨੇ ਕੇਂਦਰੀ ਕੱਪੜਾ ਮੰਤਰਾਲੇ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਪਾਵਰਲੂਮ ਉਦਯੋਗ ਦੇ ਆਧੁਨਿਕੀਕਰਨ ਲਈ ਤਕਨਾਲੋਜੀ ਅਪਗ੍ਰੇਡੇਸ਼ਨ ਫੰਡ (ਟੀ. ਯੂ. ਐੱਫ. ਐੱਫ.) ਯੋਜਨਾ ਨੂੰ ਮੁੜ ਸਥਾਪਿਤ ਕਰਨ ਬਾਰੇ ਐਲਾਨ ਕਰੇ । ਇਹ ਯੋਜਨਾ ਸਾਲ 2022 ਤੋਂ ਬਾਅਦ ਬੰਦ ਹੈ । ਕੇਂਦਰੀ ਕੱਪੜਾ ਮੰਤਰਾਲੇ ਨੂੰ ਲਿਖੇ ਪੱਤਰ ‘ਚ ਵਪਾਰ ਮੰਡਲ ਨੇ ਕਿਹਾ ਕਿ ਪਾਵਰਲੂਮ ਉਦਯੋਗ ਦੇਸ਼ ਦੇ ਟੈਕਸਟਾਈਲ ਅਤੇ ਐੱਮ. ਐੱਸ. ਐੱਮ. ਈ. ਖੇਤਰ ਦਾ ਇਕ ਮਹੱਤਵਪੂਰਨ ਹਿੱਸਾ ਹੈ । ਇਹ ਉਦਯੋਗ ਵੱਡੀ ਗਿਣਤੀ ’ਚ ਕਾਮਿਆਂ, ਉੱਦਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰੁਜ਼ਗਾਰ ਅਤੇ ਰੋਜ਼ੀ-ਰੋਟੀ ਪ੍ਰਦਾਨ ਕਰਦਾ ਹੈ । ਇਸ ਦੇ ਬਾਵਜੂਦ ਵੱਡੀ ਗਿਣਤੀ ’ਚ ਪਾਵਰਲੂਮ ਯੂਨਿਟ ਅਜੇ ਵੀ ਪੁਰਾਣੀ ਅਤੇ ਤਕਨੀਕੀ ਤੌਰ ’ਤੇ ਪਛੜੀ ਮਸ਼ੀਨਰੀ ‘ਤੇ ਨਿਰਭਰ ਕਰਦੇ ਹਨ । ਪਿਆਰੇ ਲਾਲ ਸੇਠ ਅਤੇ ਸਮੀਰ ਜੈਨ ਨੇ ਕਿਹਾ ਕਿ ਲਗਭਗ 22 ਲੱਖ ਪਾਵਰਲੂਮਾਂ ਨੂੰ ਅਜੇ ਤੱਕ ਆਧੁਨਿਕ ਸ਼ਟਲ ਰਹਿਤ ਲੂਮਾਂ ਨਾਲ ਅਪਗ੍ਰੇਡ ਜਾਂ ਬਦਲਿਆ ਜਾਣਾ ਬਾਕੀ ਹੈ । ਪੁਰਾਣੀ ਮਸ਼ੀਨਰੀ ਉਤਪਾਦਕਤਾ, ਗੁਣਵੱਤਾ ਅਤੇ ਊਰਜਾ ਕੁਸ਼ਲਤਾ ਨੂੰ ਪ੍ਰਭਾਵਿਤ ਕਰ ਰਹੀ ਹੈ, ਜਿਸ ਨਾਲ ਭਾਰਤੀ ਟੈਕਸਟਾਈਲ ਉਦਯੋਗ, ਖਾਸ ਕਰਕੇ ਐਮ. ਐਸ. ਐਮ. ਈ. ਸੈਕਟਰ ਦੀ ਵਿਸ਼ਵਵਿਆਪੀ ਮੁਕਾਬਲੇਬਾਜ਼ੀ ਕਮਜ਼ੋਰ ਹੋ ਰਹੀ ਹੈ । ਉਨ੍ਹਾਂ ਕਿਹਾ ਕਿ ਛੋਟੇ ਅਤੇ ਦਰਮਿਆਨੇ ਆਕਾਰ ਦੇ ਪਾਵਰਲੂਮ ਉੱਦਮੀਆਂ ਨੂੰ ਆਧੁਨਿਕ ਸ਼ਟਲੈੱਸ ਲੂਮਜ਼ ਵੱਲ ਤਬਦੀਲੀ ਲਈ ਮਹੱਤਵਪੂਰਨ ਨਿਵੇਸ਼ ਕਰਨੇ ਪੈਣਗੇ, ਜੋ ਕਿ ਉਹ ਆਪਣੇ ਸੀਮਤ ਸਰੋਤਾਂ ਨਾਲ ਬਰਦਾਸ਼ਤ ਨਹੀਂ ਕਰ ਸਕਦੇ। ਇਸ ਲਈ ਸਮੇਂ ਦੀ ਲੋੜ ਹੈ ਕਿ ਕੇਂਦਰ ਸਰਕਾਰ ਟੀ. ਯੂ. ਐਫ. ਐਫ਼. ਵਰਗੀਆਂ ਪ੍ਰਭਾਵਸ਼ਾਲੀ ਵਿੱਤੀ ਸਹਾਇਤਾ ਯੋਜਨਾਵਾਂ ਨੂੰ ਦੁਬਾਰਾ ਪੇਸ਼ ਕਰੇ ।
Ad Position 22
No active advertisement
ਪਿਛਲੀ ਖ਼ਬਰ ਭਾਈ ਦਿਲਾਵਰ ਸਿੰਘ ਬੱਬਰ ਦਾ ਅਕਾਲ ਤਖ਼ਤ ਸਾਹਿਬ ਵਿਖੇ 31 ਨੂੰ ਮਨਾਇਆ ਜਾਵੇਗਾ 31ਵਾਂ ਸ਼ਹੀਦੀ ਸਮਾਗਮ ਅਗਲੀ ਖ਼ਬਰ ਸਪਰਿੰਗ ਡੇਲ ਸਕੂਲ ਨੇ ਅੰਤਰਰਾਸ਼ਟਰੀ ਆਈ. ਟੀ. ਫੈਸਟ ਟੈਕਮੰਥਨ 2026 ਦੀ ਓਵਰਆਲ ਚੈਂਪੀਅਨਸ਼ਿਪ ਟਰਾਫੀ ਜਿੱਤੀ
Ad Position 24