27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

122ਵੇਂ ਮਾਸਿਕ ਸੱਭਿਆਚਾਰਕ ਸਮਾਗਮ ‘ਰਾਈਜ਼ਿੰਗ ਸਟਾਰਸ’ ’ਚ ਕਲਾਕਾਰਾਂ ਨੇ ਦਿੱਤੀ ਬੇਹਤਰੀਨ ਪੇਸ਼ਕਾਰੀ

ਅੰਮ੍ਰਿਤਸਰ, 26 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਭਵਨਜ਼ ਕਲਾ ਕੇਂਦਰ ਅੰਮ੍ਰਿਤਸਰ ਨੇ ਭਵਨਜ਼ ਐੱਸ. ਐੱਲ.

Ad Position 21
No active advertisement
ਅਜੀਤ ਡੈਸਕ 27-08-2026
ਅੰਮ੍ਰਿਤਸਰ, 26 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਭਵਨਜ਼ ਕਲਾ ਕੇਂਦਰ ਅੰਮ੍ਰਿਤਸਰ ਨੇ ਭਵਨਜ਼ ਐੱਸ.ਐੱਲ. ਪਬਲਿਕ ਸਕੂਲ ਅੰਮ੍ਰਿਤਸਰ ਵਿਖੇ ਆਪਣਾ 122ਵਾਂ ਮਾਸਿਕ ਸੱਭਿਆਚਾਰਕ ਸਮਾਗਮ ‘ਰਾਈਜ਼ਿੰਗ ਸਟਾਰਸ-ਇਕ ਸੰਗੀਤਕ ਜਸ਼ਨ’ ਕਰਵਾਇਆ, ਜਿਸ ’ਚ ਅੰਮ੍ਰਿਤਸਰ ਦੇ ਵੱਖ-ਵੱਖ ਸਕੂਲਾਂ ਦੇ ਪੰਦਰਾਂ ਵਿਦਿਆਰਥੀਆਂ ਨੇ ਆਪਣੀ ਪ੍ਰਭਾਵਸ਼ਾਲੀ ਸੰਗੀਤਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਵਿਸ਼ੇਸ਼ ਮਹਿਮਾਨ ਕੰਵਲਜੀਤ ਸਿੰਘ (ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਅੰਮ੍ਰਿਤਸਰ) ਅਤੇ ਰਾਜੇਸ਼ ਖੰਨਾ (ਡਿਪਟੀ ਡੀ.ਈ.ਓ. ਸੈਕੰਡਰੀ ਅੰਮ੍ਰਿਤਸਰ) ਨੇ ਆਪਣੀ ਸ਼ਾਨਦਾਰ ਮੌਜੂਦਗੀ ਨਾਲ ਸਮਾਗਮ ਦੀ ਸ਼ੋਭਾ ਵਧਾਈ। ਸਮਾਗਮ ਦੀ ਸ਼ੁਰੂਆਤ ਸ਼ਮਾਂ ਰੌਸ਼ਨ ਅਤੇ ਭਵਨਜ਼ ਮੈਨੇਜਮੈਂਟ ਵਲੋਂ ਨਿੱਘਾ ਸਵਾਗਤ ਨਾਲ ਹੋਈ। ਨੌਜਵਾਨ ਕਲਾਕਾਰਾਂ ਨੇ ਕਈ ਪ੍ਰਸਿੱਧ ਗੀਤਾਂ ਦੇ ਮਨਮੋਹਕ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ। ਵਿਸ਼ੇਸ਼ ਮਹਿਮਾਨ ਰਾਜੇਸ਼ ਖੰਨਾ ਨੇ ਨੌਜਵਾਨ ਕਲਾਕਾਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਇਕ ਪਲੇਟਫਾਰਮ ਪ੍ਰਦਾਨ ਕਰਨ ਲਈ ਭਵਨਜ਼ ਕਲਾ ਕੇਂਦਰ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਵਿਸ਼ੇਸ਼ ਮਹਿਮਾਨ ਕੰਵਲਜੀਤ ਸਿੰਘ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਪ੍ਰਤਿਭਾ ਮੌਕੇ ਤੋਂ ਬਿਨਾਂ ਅਧੂਰੀ ਰਹਿੰਦੀ ਹੈ । ਜਦੋਂ ਪ੍ਰਤਿਭਾ ਨੂੰ ਸਹੀ ਪਲੇਟਫਾਰਮ ਅਤੇ ਮਾਰਗਦਰਸ਼ਨ ਮਿਲਦਾ ਹੈ ਤਾਂ ਹੀ ਇਹ ਆਪਣੀ ਪੂਰੀ ਸਮਰੱਥਾ ਤੱਕ ਪਹੁੰਚ ਸਕਦੀ ਹੈ। ਦੋਵਾਂ ਮਹਿਮਾਨਾਂ ਨੇ ਸਾਰੇ ਨੌਜਵਾਨ ਗਾਇਕਾਂ ਦੀ ਪ੍ਰਤਿਭਾ ਦੀ ਪ੍ਰਸ਼ੰਸਾ ਕੀਤੀ। ਇਸ ਤੋਂ ਬਾਅਦ ਸਾਰੇ ਭਾਗ ਲੈਣ ਵਾਲੇ ਗਾਇਕਾਂ ਨੂੰ ਯਾਦਗਾਰੀ ਚਿੰਨ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ । ਭਵਨਜ਼ ਸਕੂਲ ਦੇ ਪ੍ਰਧਾਨ ਅਵਿਨਾਸ਼ ਮਹੇਂਦਰੂ ਨੇ ਮਹਿਮਾਨਾਂ, ਭਾਗ ਲੈਣ ਵਾਲੇ ਕਲਾਕਾਰਾਂ, ਮਾਪਿਆਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸਤੰਬਰ ‘ਚ ਹੋਣ ਵਾਲੇ ਆਰਟਸ ਸੈਂਟਰ ਪ੍ਰੋਗਰਾਮ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
Ad Position 22
No active advertisement
ਪਿਛਲੀ ਖ਼ਬਰ 28 ਨੂੰ ਰੱਖੜ ਪੁੰਨਿਆ ਦੀ ਕਾਨਫਰੰਸ ਲਈ ਗੋਲਡਨ ਗੇਟ ਤੋਂ ਵਰਕਰਾਂ ਦਾ ਜਥਾ ਹੋਵੇਗਾ ਰਵਾਨਾ ਅਗਲੀ ਖ਼ਬਰ ਤਾਲਮੇਲ ਕਮੇਟੀ ਪੈਰਾ-ਮੈਡੀਕਲ ਤੇ ਸਿਹਤ ਕਰਮਚਾਰੀਆਂ ਨੇ ਵੀ ਲਈ ਸਮੂਹਿਕ ਛੁੱਟੀ
Ad Position 24