27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਅੱਜ ਭੋਗ ’ਤੇ ਵਿਸ਼ੇਸ਼ : ਮਦਦਗਾਰ ਤੇ ਵਚਨਾਂ ਦਾ ਪਾਲਣ ਕਰਨ ਵਾਲੇ ‘ਬਚਨਪਾਲ ਸਿੰਘ ਜੌਹਲ’

ਅੰਮ੍ਰਿਤਸਰ : ਸ: ਬਚਨਪਾਲ ਸਿੰਘ ਜੌਹਲ ਦਾ ਜਨਮ 1945 ’ਚ ਸਵਰਗੀ ਦਫੇਦਾਰ ਸੁਰੈਨ ਸਿੰਘ ਦੇ ਘਰ ਮਾਤਾ ਤੇਜ ਕੌਰ ਦੀ ਕੁਖੋਂ ਲਾਹੌਰ ’ਚ ਹੋਇਆ। ਉਨ੍ਹਾਂ ਦੇ ਅੱਠ ਭਰਾ ਤੇ ਇਕ ਭੈਣ ਸੀ।

Ad Position 21
No active advertisement
ਅਜੀਤ ਡੈਸਕ 27-08-2026
ਅੰਮ੍ਰਿਤਸਰ : ਸ: ਬਚਨਪਾਲ ਸਿੰਘ ਜੌਹਲ ਦਾ ਜਨਮ 1945 ’ਚ ਸਵਰਗੀ ਦਫੇਦਾਰ ਸੁਰੈਨ ਸਿੰਘ ਦੇ ਘਰ ਮਾਤਾ ਤੇਜ ਕੌਰ ਦੀ ਕੁਖੋਂ ਲਾਹੌਰ ’ਚ ਹੋਇਆ। ਉਨ੍ਹਾਂ ਦੇ ਅੱਠ ਭਰਾ ਤੇ ਇਕ ਭੈਣ ਸੀ। ਦੇਸ਼ ਦੀ ਵੰਡ ਵੇਲੇ ਸਾਰੇ ਪਰਿਵਾਰ ਨੂੰ ਲਾਹੌਰ ਛੱਡਣਾ ਪਿਆ ਤੇ ਏਧਰ ਆ ਕੇ ਪਿੰਡ ਵਛੋਆ ਵਿਖੇ ਸਥਾਪਿਤ ਹੋ ਗਏ। ਉਹ ਭਰਾਵਾਂ ’ ਚ ਸਭ ਤੋਂ ਛੋਟੇ ਹੋਣ ਕਰਕੇ ਮਾਤਾ ਪਿਤਾ ਦੇ ਬਹੁਤ ਲਾਡਲੇ ਸਨ ਅਤੇ ਸਾਰੇ ਭਤੀਜੇ ਭਤੀਜੀਆਂ ਪਿਆਰ ਨਾਲ ਉਨ੍ਹਾਂ ਨੂੰ ‘ਚਾਚਾ ਭਜਾ’ ਕਹਿ ਕੇ ਬਲਾਉਂਦੇ ਸਨ । ਬਚਨਪਾਲ ਹੁਰਾਂ ਨੇ ਪਿੰਡ ਦੇ ਬਾਉ ਦਾਨ ਸਿੰਘ ਸਰਕਾਰੀ ਹਾਈ ਸਕੂਲ਼ ਤੋਂ ਮੈਟ੍ਰਿਕ ਕੀਤੀ। ਉਹ ਪੰਜਾਬ ਰੋਡਵੇਜ ’ਚ ਕੰਡਕਟਰ ਲੱਗ ਗਏ ਪਰ ਨੌਕਰੀ ਵਿਚ ਮਨ ਨਾ ਲੱਗਾ ਤੇ ਨੌਕਰੀ ਛੱਡ ਦਿੱਤੀ, ਫਿਰ ਉਹ ਪੰਜਾਬ ਪੁਲਿਸ ਵਿਚ ਹੌਲਦਾਰ ਭਰਤੀ ਹੋਏ, ਪਰ ਪਰਿਵਾਰਕ ਝਮੇਲਿਆਂ ਕਰਕੇ ਉਹ ਨੌਕਰੀ ਵੀ ਛੱਡਣੀ ਪਈ। ਬਾਅਦ ਵਿਚ ਉਹ ਪਿੰਡ ਦੀ ਹੀ ਸਹਿਕਾਰੀ ਸਭਾ ਵਿਚ ਬਤੌਰ ਸਕੱਤਰ ਲੱਗ ਗਏ, ਜਿੱਥੇ ਉਨ੍ਹਾਂ ਨੇ 40 ਸਾਲ ਸੇਵਾ ਕੀਤੀ। ਬਚਨਪਾਲ ਜੌਹਲ ਨੇ ਕਈ ਨੌਜਵਾਨਾਂ ਨੂੰ ਉਨ੍ਹਾਂ ਨੇ ਫੌਜ ਵਿਚ ਭਰਤੀ ਕਰਵਾਇਆ । ਸਵਰਗੀ ਸ: ਹਜਾਰਾ ਸਿੰਘ ਗਿੱਲ, ਕਰਨਲ ਬਲਜੀਤ ਸਿੰਘ ਜੌਹਲ, ਐੱਸ. ਐੱਸ. ਪੀ. ਸ: ਹਰਭਜਨ ਸਿੰਘ ਕਾਹਲੋਂ, ਸ: ਜਗਦੀਸ ਸਿੰਘ ਭੁੱਲਰ, ਬਾਉ ਕੁਲਬੀਰ ਸਿੰਘ, ਠਾਣੇਦਾਰ ਹਰਬੰਸ ਸਿੰਘ ਸੰਧੂ, ਜਥੇਦਾਰ ਅਮਰਜੀਤ ਸਿੰਘ ਵਛੋਆ ਹੁਰਾਂ ਦੇ ਨਾਲ ਉਨ੍ਹਾਂ ਦੇ ਬਹੁਤ ਹੀ ਨਿੱਘੇ ਤੇ ਦੋਸਤਾਨਾਂ ਸੰਬੰਧ ਸਨ । 4 ਸਾਲ ਪਹਿਲਾਂ ਉਨ੍ਹਾਂ ਨੂੰ ਪਰੋਸਟੇਟ ਕੈਂਸਰ ਨੇ ਘੇਰ ਲਿਆ, ਪਰ ਘਬਰਾਏ ਨਹੀਂ ਤੇ ਕੈਂਸਰ ਨੂੰ ਵੀ ਹਰਾ ਦਿੱਤਾ । ਕੈਂਸਰ ਦੇ ਇਲਾਜ ਦੌਰਾਨ ਉਨ੍ਹਾਂ ਦੀ ਧਰਮ ਪਤਨੀ ਬੀਬੀ ਰਣਜੀਤ ਕੌਰ, ਨੂੰਹ ਨਵਦੀਪ ਕੌਰ, ਪੁੱਤਰ ਗੁਰਿੰਦਰ ਸਿੰਘ ਬੱਬੂ ਤੇ ਬੇਟੀਆਂ ਮਨਪ੍ਰੀਤ ਤੇ ਅਮਨਦੀਪ ਕੌਰ ਨੇ ਤਨੋਂ ਮਨੋਂ ਸੇਵਾ ਕੀਤੀ। ਦੋ ਮਹੀਨੇਂ ਪਹਿਲਾਂ ਉਨ੍ਹਾਂ ਨੂੰ ਦਿਲ਼ ਦਾ ਦੌਰਾ ਪਿਆ ਜਿਸ ਨੇ ਉਨ੍ਹਾਂ ਨੂੰ ਕਮਜੋਰ ਕਰ ਦਿੱਤਾ । 18 ਅਗਸਤ ਨੂੰ ਅੰਮ੍ਰਿਤ ਵੇਲੇ ਨੀਂਦ ਵਿਚ ਹੀ ਉਹ ਅੰਤਲੇ ਸਵਾਸ ਲੈ ਕੇ ਸਰੀਰ ਤਿਆਗ ਗਏ। ਉਨ੍ਹਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਕੀਰਤਨ ਤੇ ਅੰਤਿਮ ਅਰਦਾਸ ਅੱਜ 27 ਅਗਸਤ ਨੂੰ ਗੁਰਦੁਆਰਾ ਪਾਤਸ਼ਾਹੀ ਛੇਵੀ, ਰਣਜੀਤ ਐਵੀਨਿਊ (ਏ ਬਲਾਕ) ਅੰਮ੍ਰਿਤਸਰ ਵਿਖੇ ਹੋ ਰਹੀ ਹੈ। - ਸੁਰਿੰਦਰ ਕੋਛੜ
Ad Position 22
No active advertisement
ਪਿਛਲੀ ਖ਼ਬਰ ਪਹਿਲਾ ਪ੍ਰਕਾਸ਼ ਦਿਵਸ ਗੁਰਦੁਆਰਾ ਬੈਕੁੰਠ ਧਾਮ, ਬਾਜ਼ਾਰ ਗੁੱਜਰਾਂਵਾਲਾ, ਚੌਕ ਚਬੂਤਰਾ ਵਿਖੇ ਸਜਿਆ 19ਵਾਂ ਜੀਵਨ ਜੁਗਤਿ ਸਮਾ... ਅਗਲੀ ਖ਼ਬਰ ਸਪਰਿੰਗ ਫੀਲਡਜ਼ ਪਬਲਿਕ ਸਕੂਲ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ
Ad Position 24