ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਬੈਠਕ ’ਚ 130.82 ਕਰੋੜ ਦੇ ਕੰਮਾਂ ਨੂੰ ਮਿਲੀ ਹਰੀ ਝੰਡੀ
ਅੰਮ੍ਰਿਤਸਰ 26 ਅਗਸਤ (ਹਰਮਿੰਦਰ ਸਿੰਘ)- ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਬੈਠਕ ਮੇਅਰ ਜਤਿੰਦਰ ਸਿੰਘ ਭਾਟੀਆ ਦੀ ਅਗਵਾਈ ਹੇਠ ਉਨ੍ਹਾਂ ਦੇ ਦਫ਼ਤਰ ਵਿਖੇ ਹੋਈ, ਜਿਸ ’ਚ ਕਮਿਸ਼ਨਰ ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਤੋਂ ਇਲਾਵਾ ਕਮੇਟੀ ਮੈਂਬਰ ਕੌਂਸਲਰ ਜਗਮੀਤ ਸਿੰਘ ਘੁੱਲੀ, ਸੁਖਬੀਰ ਕੌਰ ਅਤੇ ਨਿਗਮ ਦੇ ਅਧਿਕਾਰੀ ਮੌਜੂਦ ਸਨ। ਇਸ ਬੈਠਕ ਵਿਚ ਸੀਨੀਅਰ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ ਅਤੇ ਡਿਪਟੀ ਮੇਅਰ ਅਨੀਤਾ ਰਾਣੀ ਸ਼ਾਮਿਲ ਨਹੀਂ ਹੋਏ ।
ਕ
ਕਾਂਗਰਸ ਕੌਂਸਲਰ ਦਲ ਦੇ ਆਗੂ ਵਿਕਾਸ ਸੋਨੀ ਦੀ ਤਸਵੀਰ।
27-08-2026
ਅੰਮ੍ਰਿਤਸਰ 26 ਅਗਸਤ (ਹਰਮਿੰਦਰ ਸਿੰਘ)- ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਬੈਠਕ ਮੇਅਰ ਜਤਿੰਦਰ ਸਿੰਘ ਭਾਟੀਆ ਦੀ ਅਗਵਾਈ ਹੇਠ ਉਨ੍ਹਾਂ ਦੇ ਦਫ਼ਤਰ ਵਿਖੇ ਹੋਈ, ਜਿਸ ’ਚ ਕਮਿਸ਼ਨਰ ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਤੋਂ ਇਲਾਵਾ ਕਮੇਟੀ ਮੈਂਬਰ ਕੌਂਸਲਰ ਜਗਮੀਤ ਸਿੰਘ ਘੁੱਲੀ, ਸੁਖਬੀਰ ਕੌਰ ਅਤੇ ਨਿਗਮ ਦੇ ਅਧਿਕਾਰੀ ਮੌਜੂਦ ਸਨ। ਇਸ ਬੈਠਕ ਵਿਚ ਸੀਨੀਅਰ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ ਅਤੇ ਡਿਪਟੀ ਮੇਅਰ ਅਨੀਤਾ ਰਾਣੀ ਸ਼ਾਮਿਲ ਨਹੀਂ ਹੋਏ । ਬੈਠਕ ਦੌਰਾਨ 38 ਏਜੰਡੇ ਦੇ ਮਤੇ ਅਤੇ 18 ਟੇਬਲ ਏਜੰਡੇ ਦੇ ਮਤੇ ਪ੍ਰਵਾਨ ਕੀਤੇ । ਇਸ ਦੇ ਨਾਲ 130.82 ਕਰੋੜ ਦੇ ਕੰਮਾਂ ਨੂੰ ਹਰੀ ਝੰਡੀ ਮਿਲੀ। ਨਵੇਂ ਬਣੇ ਹਾਊਸ ਦੇ 20 ਮਹੀਨਿਆਂ ਦੇ ਕਾਰਜਕਾਲ ’ਚ ਇਹ ਚੌਥੀ ਬੈਠਕ ਹੋਈ। ਜਿਨ੍ਹਾਂ ’ਚੋਂ ਦੋ ਬੈਠਕਾਂ ਵਿਚ ਪਹਿਲਾਂ ਵੀ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਸ਼ਾਮਿਲ ਨਹੀਂ ਹੋਏ । ਇਸ ਮੌਕੇ ’ਤੇ ਗੱਲਬਾਤ ਕਰਦੇ ਹੋਏ ਮੇਅਰ ਜਤਿੰਦਰ ਸਿੰਘ ਭਾਟੀਆ ਨੇ ਕਿਹਾ ਕਿ ਮਨਜ਼ੂਰ ਕ ੀਤੇ ਗਏ ਫ਼ੰਡਾਂ ਦੇ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਸਟਰੀਟ ਲਾਈਟਾਂ, ਸੀਵਰੇਜ ਅਤੇ ਪੀਣ ਵਾਲੇ ਸਾਫ਼ ਪਾਣੀ ਦੇ ਪ੍ਰਬੰਧਾਂ ’ਚ ਸੁਧਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਸਾਰੇ ਕੰਮ ਨਿਧਾਰਤ ਸਮੇਂ ਵਿਚ ਹੀ ਪੂਰੇ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੌਰਾਨ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਰੋਸਾ ਦਿਵਾਇਆ ਕਿ ਸਾਰੇ ਪ੍ਰੋਜੈਕਟ ਦੀ ਪਾਰਦਰਸ਼ਤਾ ਨਾਲ ਨਿਗਰਾਨੀ ਕੀਤੀ ਜਾਵੇਗੀ ਤਾਂ ਜੋ ਸ਼ਹਿਰ ਵਾਸੀਆਂ ਨੂੰ ਜਲਦ ਤੋਂ ਜਲਦ ਇਨ੍ਹਾਂ ਦਾ ਲਾਭ ਮਿਲ ਸਕੇ । ਮੀਟਿੰਗ ਦੌਰਾਨ ਪ੍ਰਵਾਨ ਕੀਤੇ ਗਏ ਏਜੰਡੇ : ਵਿੱਤ ਅਤੇ ਠੇਕਾ ਕਮੇਟੀ ਦੀ ਬੈਠਕ ਦੌਰਾਨ ਕੁਲ 56 ਮੱਤਿਆਂ ਨੂੰ ਪ੍ਰਵਾਨ ਕੀਤਾ ਗਿਆ ਜਿਨ੍ਹਾਂ ’ਚੋਂ 38 ਏਜੰਡੇ ਦੇ ਮਤੇ ਅਤੇ 18 ਟੇਬਲ ਏਜੰਡੇ ਦਾ ਮਤਾ ਸ਼ਾਮਿਲ ਸਨ। ਮੀਟਿੰਗ ’ਚ ਸ਼ਾਮਿਲ ਅਧਿਕਾਰੀਆਂ ਵਲੋਂ ਸਾਰੇ ਮੱਤਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ’ ਚ ਪਾਏ ਗਏ ਵਧੇਰੇ ਮੱਤਿਆਂ ਨੂੰ ਪਹਿਲਾਂ ਹੀ ਮੇਅਰ ਵਲੋਂ ‘ਐਟੀਸਿਪੇਸ਼ਨ ਅਪਰੂਵਲ ਆਫ਼ ਦੀ ਕਮੇਟੀ’ ਮਨਜ਼ੂਰ ਕਰ ਦਿੱਤੇ ਹੋਏ ਸਨ। ਕਿਨ੍ਹਾਂ ਮੱਤਿਆਂ ਨੂੰ ਬੈਠਕ ਦੌਰਾਨ ਮਿਲੀ ਪ੍ਰਵਾਨਗੀ : ਇਸ ਬੈਠਕ ਦੌਰਾਨ ਮੁੱਖ ਏਜੰਡਾ ਘਰ ਘਰ ’ਚੋਂ ਕੂੜਾ ਚੁੱਕਣ , ਉਸ ਨੂੰ ਅੱਗੇ ਡੰਪ ਤੱਕ ਲੈ ਜਾਣਾ ਅਤੇ ਉਸ ਦੀ ਬਾਇਓਰੈਮੀਡੇਸ਼ਨ ਕਰਨ ਦਾ ਸੀ । ਇਸ ਤੋਂ ਇਲਾਵਾ ਸੜਕਾਂ ’ਤੇ ਮਕੈਨਿਕ ਸਵੀਪਿੰਗ, ਕੁੱਤਿਆਂ ਦੀ ਨਸਬੰਦੀ ਕਰਨਾ ਅਹਿਮ ਮਤੇ ਸ਼ਾਮਿਲ ਸਨ। ਵਿਕਾਸ ਕਾਰਜਾਂ ‘ਚ ਓ.ਐਂਡ ਐੱਮ. ਦੇ ਕੰਮਾਂ 8 ਟਿਊਬਵੈੱਲ ਲਗਾਉਣ, ਜਲ ਸਪਲਾਈ ਅਤੇ ਸੀਵਰੇਜ ਦੀ ਡੀਸਿਲਟਿੰਗ, ਨਵੀਆਂ ਸਟਰੀਟ ਲਾਈਟਾਂ ਲਗਾਉਣ ਦੇ ਕੰਮ ਮਨਜ਼ੂਰ ਕੀਤੇ ਗਏ। ਮਦਨ ਲਾਲ ਢੀਂਗਰਾ ਦੀ ਯਾਦਗਾਰ ’ਚ ਪ੍ਰੋਜੈਕਟਰ ਅਤੇ ਸਾਊਂਡ ਪ੍ਰਣਾਲੀ ਲਗਾਉਣ , ਗਲੀਆਂ ਨਾਲੀਆਂ ਅਤੇ ਸੜਕਾਂ ਦੇ ਕੰਮਾਂ ਨੂੰ ਪ੍ਰਵਾਨਗੀ ਦਿੱਤੀ ਗਈ।