06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਕਰਮਜੀਤ ਸਿੰਘ ਰਿੰਟੂ ਵਲੋਂ ਹਾਊਸਿੰਗ ਬੋਰਡ ਕਾਲੋਨੀ ’ਚ ਪਾਰਕ ਦਾ ਨਵੀਨੀਕਰਨ ਅਤੇ ਸਟਰੀਟ ਲਾਈਟਾਂ ਲਗਾਉਣ ਦਾ ਉਦਘਾਟਨ

ਅੰਮ੍ਰਿਤਸਰ, 6 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਉੱਤਰੀ ਵਿਧਾਨ ਸਭਾ ਹਲਕੇ ਦੇ ਹਲਕਾ ਇੰਚਾਰਜ ਕਰਮਜੀਤ ਸਿੰਘ ਰਿੰਟੂ ਨੇ ਹਾਊਸਿੰਗ ਬੋਰਡ ਕਲੋਨੀ, ਰਣਜੀਤ ਐਵੇਨਿਊ ਦੇ ਵਸਨੀਕਾਂ ਦੀ ਸਹੂਲਤ ਲਈ ਇਕ ਪਾਰਕ ਦਾ ਨਵੀਨੀਕਰਨ ਅਤੇ ਸਟਰੀਟ ਲਾਈਟਾਂ ਲਗਾਉਣ ਦਾ ਉਦਘਾਟਨ ਕੀਤਾ। ਰਿੰਟੂ ਨੇ ਕਿਹਾ ਕਿ ਵਸਨੀਕਾਂ ਦੀਆਂ ਮੰਗਾਂ ਦੇ ਜਵਾਬ ‘ਚ ਪਾਰਕ ਨੂੰ ਸੁੰਦਰ ਬਣਾਇਆ ਜਾ ਰਿਹਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਅੰਮ੍ਰਿਤਸਰ, 6 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਉੱਤਰੀ ਵਿਧਾਨ ਸਭਾ ਹਲਕੇ ਦੇ ਹਲਕਾ ਇੰਚਾਰਜ ਕਰਮਜੀਤ ਸਿੰਘ ਰਿੰਟੂ ਨੇ ਹਾਊਸਿੰਗ ਬੋਰਡ ਕਲੋਨੀ, ਰਣਜੀਤ ਐਵੇਨਿਊ ਦੇ ਵਸਨੀਕਾਂ ਦੀ ਸਹੂਲਤ ਲਈ ਇਕ ਪਾਰਕ ਦਾ ਨਵੀਨੀਕਰਨ ਅਤੇ ਸਟਰੀਟ ਲਾਈਟਾਂ ਲਗਾਉਣ ਦਾ ਉਦਘਾਟਨ ਕੀਤਾ। ਰਿੰਟੂ ਨੇ ਕਿਹਾ ਕਿ ਵਸਨੀਕਾਂ ਦੀਆਂ ਮੰਗਾਂ ਦੇ ਜਵਾਬ ‘ਚ ਪਾਰਕ ਨੂੰ ਸੁੰਦਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਕ ਵਿਚ ਉੱਚ-ਮਾਸਟ ਲਾਈਟਾਂ ਵੀ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਕਲੋਨੀ ਦੇ ਸਾਰੇ ਵਸਨੀਕਾਂ ਵਲੋਂ ਦਿਖਾਏ ਗਏ ਪਿਆਰ, ਸਤਿਕਾਰ ਅਤੇ ਵਿਸ਼ੇਸ਼ ਧਿਆਨ ਲਈ ਆਪਣਾ ਡੂੰਘਾ ਧੰਨਵਾਦ ਪ੍ਰਗਟ ਕੀਤਾ। ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਵੋਟਰ ਸੂਚੀ ਲਈ ਐਸ.ਆਈ.ਆਰ. ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਸਲਾਹ ਦਿੱਤੀ ਕਿ ਜੇਕਰ ਕਿਸੇ ਯੋਗ ਵੋਟਰ ਦਾ ਨਾਮ ਵੋਟਰ ਸੂਚੀ ਵਿਚੋਂ ਗੁੰਮ ਹੈ, ਤਾਂ ਉਹ ਉਨ੍ਹਾਂ ਨਾਲ ਜਾਂ ਉਨ੍ਹਾਂ ਦੇ ਦਫ਼ਤਰ ਨਾਲ ਸਿੱਧਾ ਸੰਪਰਕ ਕਰਨ। ਉਨ੍ਹਾਂ ਅਪੀਲ ਕੀਤੀ ਕਿ ਉਨ੍ਹਾਂ ਨੂੰ ਆਪਣਾ ਨਾਮ ਦਰਜ ਕਰਵਾਉਣ ਦੀ ਪ੍ਰਕਿਰਿਆ ਅਤੇ ਜ਼ਰੂਰੀ ਦਸਤਾਵੇਜ਼ਾਂ ਬਾਰੇ ਪੂਰੀ ਜਾਣਕਾਰੀ ਅਤੇ ਮਾਰਗਦਰਸ਼ਨ ਪ੍ਰਦਾਨ ਕੀਤਾ ਜਾਵੇ। ਇਸ ਮੌਕੇ ਕਰਨ ਰਾਜਪਾਲ, ਰਾਜ ਪ੍ਰਤਾਪ ਸਿੰਘ ਬਾਜਵਾ, ਮੰਗਲ ਸਿੰਘ, ਗੁਰਦੇਵ ਸਿੰਘ ਜੌਹਲ, ਡੀ.ਐਸ. ਪੰਨੂ, ਡਾ. ਸ਼ਿਵਰਾਜ ਗਰੋਵਰ, ਯੁਵਰਾਜ ਸਿੰਘ, ਜਗਜੀਤ ਸਿੰਘ, ਬਲਦੇਵ ਸਿੰਘ ਸੰਧੂ, ਰਹੀਲ ਖੰਨਾ, ਗੋਬਿੰਦ ਸਿੰਘ ਅਤੇ ਸਥਾਨਕ ਨਿਵਾਸੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਜੀ. ਐੱਨ. ਡੀ. ਯੂ. ਦੇ ਸੈਂਟਰ ਫਾਰ ਸੈਂਟਰਲ ਏਸ਼ੀਅਨ ਸਟੱਡੀਜ਼ ਵਲੋਂ ਭਾਰਤ-ਮੱਧ ਏਸ਼ੀਆ ਸਾਂਝੇਦਾਰੀ ’ਤੇ ਇਕ ਰੋਜ਼ਾ ਕੌਮੀ ਕਨਕਲ... ਅਗਲੀ ਖ਼ਬਰ ਐੱਸ ਜੀ ਠਾਕੁਰ ਸਿੰਘ ਦਾ ਆਰਟ ਗੈਲਰੀ ’ਚ 127ਵਾਂ ਜਨਮ ਦਿਨ ਮਨਾਇਆ
Ad Position 24