08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸਰਹੱਦ ਪਾਰ ਤੋਂ ਪੁੱਜੀ 15 ਪਿਸਤੌਲਾਂ ਤੇ 5 ਕਿਲੋਗ੍ਰਾਮ ਹੈਰੋਇਨ ਦੀ ਖੇਪ ਬਰਾਮਦ : 2 ਨੌਜਵਾਨ ਕਾਬੂ

ਅੰਮ੍ਰਿਤਸਰ, 7 ਸਤੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਵਾਲੇ ਮਾਡਿਊਲ ਦਾ ਪਰਦਾਫਾਸ਼ ਕਰਕੇ 2 ਨੌਜਵਾਨਾਂ ਨੂੰ 15 ਪਿਸਤੌਲਾਂ ਦੀ ਵੱਡੀ ਖੇਪ ਅਤੇ 5 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ’ਚ ਸਫਲਤਾ ਹਾਸਿਲ ਕੀਤੀ ਗਈ ਹੈ। ਇਹ ਖੁਲਾਸਾ ਅੱਜ ਇਥੇ ਆਈ.

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਅੰਮ੍ਰਿਤਸਰ, 7 ਸਤੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਵਾਲੇ ਮਾਡਿਊਲ ਦਾ ਪਰਦਾਫਾਸ਼ ਕਰਕੇ 2 ਨੌਜਵਾਨਾਂ ਨੂੰ 15 ਪਿਸਤੌਲਾਂ ਦੀ ਵੱਡੀ ਖੇਪ ਅਤੇ 5 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ’ਚ ਸਫਲਤਾ ਹਾਸਿਲ ਕੀਤੀ ਗਈ ਹੈ। ਇਹ ਖੁਲਾਸਾ ਅੱਜ ਇਥੇ ਆਈ.ਜੀ. ਸਰਹੱਦੀ ਜ਼ੋਨ ਗੁਰਪ੍ਰੀਤ ਸਿੰਘ ਭੁੱਲਰ ਨੇ ਕਰਦਿਆਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਦੀਪਕ ਸਿੰਘ ਵਾਸੀ ਰੋੜਾਂਵਾਲਾ ਖੁਰਦ ਅਤੇ ਸ਼ੁਭਪ੍ਰੀਤ ਸਿੰਘ ਉਰਫ਼ ਸ਼ੁਭ ਵਾਸੀ ਵੇਰਕਾ-ਮਜੀਠਾ ਬਾਈਪਾਸ ਅੰਮ੍ਰਿਤਸਰ ਵਜੋਂ ਹੋਈ ਹੈ। ਇਨ੍ਹਾਂ ’ਚੋਂ ਦੀਪਕ ਸਿੰਘ 24 ਸਾਲ ਦਾ ਹੈ ਅਤੇ ਪੇਸ਼ੇ ਵਜੋਂ ਵੈਲਡਰ ਦਾ ਕੰਮ ਕਰਦਾ ਹੈ ਉਹ ਪਾਕਿ ਤਸਕਰਾਂ ਦੇ ਸੰਪਰਕ ’ਚ ਹੈ। ਇਸ ਦਾ ਪਿੰਡ ਰੋੜਾਂਵਾਲਾ ਤੋਂ ਪਿੰਡ ਭਾਨ ਚੱਕ ਪਾਕਿਸਤਾਨ ਬਿਲਕੁਲ ਸਾਹਮਣੇ ਹੈ। ਦੂਜਾ ਸ਼ੁਭਪ੍ਰੀਤ ਸਿੰਘ ਹਾਲ ਗੇਟ ਦੇ ਅੰਦਰ ਮੋਬਾਈਲ ਰਿਪੇਅਰ ਦਾ ਕੰਮ ਕਰਦਾ ਹੈ। ਆਈ.ਜੀ. ਸ: ਭੁੱਲਰ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤੇ ਮੁਲਜ਼ਮ ਕਥਿਤ ਤੌਰ ’ਤੇ ਵਿਦੇਸ਼ ਅਧਾਰਤ (ਉਤਰੀ ਅਮਰੀਕਾ ਤੇ ਪਾਕਿਸਤਾਨੀ) ਹੈਂਡਲਰਾਂ ਦੇ ਸੰਪਰਕ ਵਿਚ ਸਨ ਅਤੇ ਆਪਣੇ ਹੈਂਡਲਰਾਂ ਦੇ ਨਿਰਦੇਸ਼ਾਂ ਅਨੁਸਾਰ ਨਾਜਾਇਜ਼ ਹਥਿਆਰਾਂ ਅਤੇ ਨਸ਼ਿਆਂ ਦੀਆਂ ਖੇਪਾਂ ਪ੍ਰਾਪਤ ਕਰਕੇ ਅੱਗੇ ਸਪਲਾਈ ਕਰ ਰਹੇ ਸਨ। ਆਈ.ਜੀ. ਸ: ਭੁੱਲਰ ਨੇ ਦੱਸਿਆ ਕਿ ਥਾਣਾ ਘਰਿੰਡਾ ਦੀਆਂ ਟੀਮਾਂ ਨੂੰ ਠੋਸ ਸੂਚਨਾ ਮਿਲੀ ਸੀ ਕਿ 2 ਸ਼ੱਕੀ ਵਿਅਕਤੀ ਜੋ ਨਾਜਾਇਜ਼ ਪਿਸਤੌਲਾਂ ਅਤੇ ਹੈਰੋਇਨ ਦੀ ਤਸਕਰੀ ਕਰਦੇ ਹਨ ਅਟਾਰੀ ਖੇਤਰ ਵਿਚ ਘੁੰਮ ਰਹੇ ਹਨ। ਇਸ ਸੂਚਨਾ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਨੇ ਅਟਾਰੀ-ਝਬਾਲ ਰੋਡ ’ਤੇ ਸਥਿਤ ਧੁੱਸੀ ਬੰਨ੍ਹ ਟੀ-ਪੁਆਇੰਟ ’ਤੇ ਨਾਕਾ ਲਗਾਇਆ ਅਤੇ ਐਕਟਿਵਾ ਸਕੂਟਰ ’ਤੇ ਸਵਾਰ ਦੋ ਸ਼ੱਕੀ ਵਿਅਕਤੀਆਂ ਨੂੰ ਰੋਕਿਆ। ਆਈ. ਜੀ. ਪੀ. ਨੇ ਦੱਸਿਆ ਕਿ ਐਕਟਿਵਾ ਸਵਾਰ ਸ਼ੁਭਪ੍ਰੀਤ ਸਿੰਘ ਅਤੇ ਪਿੱਛੇ ਬੈਠੇ ਦੀਪਕ ਸਿੰਘ ਦੀ ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋਂ 15 ਪਿਸਤੌਲਾਂ ਅਤੇ 5 ਕਿਲੋ ਹੈਰੋਇਨ ਦੀ ਖੇਪ ਬਰਾਮਦ ਹੋਈ। ਇਸ ਮੌਕੇ ਐੱਸ.ਐੱਸ.ਪੀ. ਕੰਵਲਪ੍ਰੀਤ ਸਿੰਘ ਚਾਹਲ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਰਾਜਾਸਾਂਸੀ ਨੇੜੇ ਹਥਿਆਰ ਬਰਾਮਦ ਕਰਵਾਉਣ ਆਇਆ ਮੁਲਜ਼ਮ ਪੁਲਿਸ ਪਾਰਟੀ ਨੂੰ ਚਕਮਾ ਦੇ ਕੇ ਹੋਇਆ ਫ਼ਰਾਰ ਅਗਲੀ ਖ਼ਬਰ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਭਲਕੇ ਲੱਗੇਗਾ ਪਲੇਸਮੈਂਟ ਕੈਂਪ : ਰੋਜ਼ਗਾਰ ਅਧਿਕਾਰੀ
Ad Position 24