08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਰਾਜਾਸਾਂਸੀ ਨੇੜੇ ਹਥਿਆਰ ਬਰਾਮਦ ਕਰਵਾਉਣ ਆਇਆ ਮੁਲਜ਼ਮ ਪੁਲਿਸ ਪਾਰਟੀ ਨੂੰ ਚਕਮਾ ਦੇ ਕੇ ਹੋਇਆ ਫ਼ਰਾਰ

ਅਜਨਾਲਾ/ਰਾਜਾਸਾਂਸੀ, 7 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਕੱਲ੍ਹ ਅੱਧੀ ਰਾਤ ਨੂੰ ਅੰਮ੍ਰਿਤਸਰ ਸ਼ਹਿਰੀ ਪੁਲਸ ਵਲੋਂ ਇਕ ਸੰਗੀਨ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਰਾਜਾਸਾਂਸੀ ਨੇੜੇ ਹਥਿਆਰ ਬਰਾਮਦ ਕਰਵਾਉਣ ਸਮੇਂ ਪੁਲਸ ਨੂੰ ਧੱਕਾ ਮਾਰ ਕੇ ਹਨ੍ਹੇਰੇ ਦਾ ਫ਼ਾਇਦਾ ਉਠਾ ਕੇ ਫ਼ਰਾਰ ਹੋ ਗਿਆ, ਜਿਸ ਸੰਬੰਧੀ ਰਾਜਾਸਾਂਸੀ ਪੁਲਸ ਵਲੋਂ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸੰਬੰਧੀ ‘ਅਜੀਤ’ ਨਾਲ ਜਾਣਕਾਰੀ ਸਾਂਝੀ ਕਰਦਿਆਂ ਡੀ.

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਅਜਨਾਲਾ/ਰਾਜਾਸਾਂਸੀ, 7 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਕੱਲ੍ਹ ਅੱਧੀ ਰਾਤ ਨੂੰ ਅੰਮ੍ਰਿਤਸਰ ਸ਼ਹਿਰੀ ਪੁਲਸ ਵਲੋਂ ਇਕ ਸੰਗੀਨ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਰਾਜਾਸਾਂਸੀ ਨੇੜੇ ਹਥਿਆਰ ਬਰਾਮਦ ਕਰਵਾਉਣ ਸਮੇਂ ਪੁਲਸ ਨੂੰ ਧੱਕਾ ਮਾਰ ਕੇ ਹਨ੍ਹੇਰੇ ਦਾ ਫ਼ਾਇਦਾ ਉਠਾ ਕੇ ਫ਼ਰਾਰ ਹੋ ਗਿਆ, ਜਿਸ ਸੰਬੰਧੀ ਰਾਜਾਸਾਂਸੀ ਪੁਲਸ ਵਲੋਂ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸੰਬੰਧੀ ‘ਅਜੀਤ’ ਨਾਲ ਜਾਣਕਾਰੀ ਸਾਂਝੀ ਕਰਦਿਆਂ ਡੀ.ਐੱਸ.ਪੀ. ਰਾਜਾਸਾਂਸੀ ਜਗਬੀਰ ਸਿੰਘ ਔਲਖ ਨੇ ਦੱਸਿਆ ਕਿ ਥਾਣਾ ਸਦਰ ਵਿਖੇ ਤਾਇਨਾਤ ਸਬ-ਇੰਸ: ਤੇਜਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਇਕ ਮਾਮਲੇ ’ਚ ਸ਼ਾਮਿਲ ਸੁਖਦੀਪ ਸਿੰਘ ਉਰਫ਼ ਸੁੱਖ ਉਰਫ਼ ਟਾਂਗਾ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਨੰਗਲੀ ਹਾਲ ਵਾਸੀ ਅਦਲੀਵਾਲ ਰੋਡ ਪੁਰਾਣਾ ਭੱਠਾ ਰਾਜਾਸਾਂਸੀ ਜਿਸ ਨੇ ਪੁਲਸ ਕੋਲ ਮੰਨਿਆ ਸੀ ਕਿ ਵਾਰਦਾਤ ਸਮੇਂ ਵਰਤਿਆ ਹਥਿਆਰ ਮੈਂ ਆਪਣੇ ਘਰ ਵਿਚ ਲੁਕਾ ਕੇ ਰੱਖਿਆ ਹੈ, ਹਥਿਆਰ ਦੀ ਬਰਾਮਦਗੀ ਲਈ ਜਦੋਂ ਪੁਲਸ ਪਾਰਟੀ ਉਸਨੂੰ ਅਦਲੀਵਾਲਾ ਰੋਡ ਰਾਜਾਸਾਂਸੀ ਲੈ ਕੇ ਪੁੱਜੀ ਤਾਂ ਉਸਦੀ ਹਥਿਆਰ ਬਰਾਮਦਗੀ ਸਮੇਂ ਦੀ ਈ ਸਾਕਸਾ ਵੀਡੀਓਗ੍ਰਾਫੀ ਕੀਤੀ ਜਾਣੀ ਤਾਂ ਉਕਤ ਮੁਲਜ਼ਮ ਪੁਲਸ ਕਰਮਚਾਰੀ ਨੂੰ ਧੱਕਾ ਮਾਰ ਕੇ ਪੁਲਸ ਹਿਰਾਸਤ ਵਿਚੋਂ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸੁਖਦੀਪ ਸਿੰਘ ਖ਼ਿਲਾਫ਼ ਥਾਣਾ ਰਾਜਾਸਾਂਸੀ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ.
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨੂੰ ਸੂਬੇ ਦੇ ਲੋਕਾਂ ਦੀ ਕੋਈ ਚਿੰਤਾ ਨਹੀ -ਮਲਿਕ ਅਗਲੀ ਖ਼ਬਰ ਸਰਹੱਦ ਪਾਰ ਤੋਂ ਪੁੱਜੀ 15 ਪਿਸਤੌਲਾਂ ਤੇ 5 ਕਿਲੋਗ੍ਰਾਮ ਹੈਰੋਇਨ ਦੀ ਖੇਪ ਬਰਾਮਦ : 2 ਨੌਜਵਾਨ ਕਾਬੂ
Ad Position 24