‘ ਗਿਆਨ ਅੰਮ੍ਰਿਤ’ ਲੜੀ ਤਹਿਤ ਲੈਕਚਰ-ਕਮ-ਡੈਮੋਂਸਟ੍ਰੇਸ਼ਨ ਸਮਾਗਮ ਕਰਵਾਇਆ
ਅੰਮ੍ਰਿਤਸਰ, 9 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਅਤੇ ਪਰਫਾਰਮਿੰਗ ਆਰਟਸ ਵਿਭਾਗ ਵਿਖੇ ਉਪ ਕੁਲਪਤੀ ਪ੍ਰੋਫੈਸਰ ਕਰਮਜੀਤ ਸਿੰਘ ਦੀ ਅਗਵਾਈ ਹੇਠ ‘ਗਿਆਨ ਅੰਮ੍ਰਿਤ’ ਲੜੀ ਦੇ ਤਹਿਤ ਇਕ ਲੈਕਚਰ-ਕਮ-ਡੈਮੋਸਟ੍ਰੇਸ਼ਨ ਸਮਾਗਮ ਕਰਵਾਇਆ, ਜਿਸ ਦੀ ਪ੍ਰਧਾਨਗੀ ਵਿਭਾਗ ਦੇ ਮੁਖੀ ਡਾ. ਰਾਜੇਸ਼ ਸ਼ਰਮਾ ਦੁਆਰਾ ਕੀਤੀ ਗਈ।
ਅੰਮ੍ਰਿਤਸਰ, 9 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਅਤੇ ਪਰਫਾਰਮਿੰਗ ਆਰਟਸ ਵਿਭਾਗ ਵਿਖੇ ਉਪ ਕੁਲਪਤੀ ਪ੍ਰੋਫੈਸਰ ਕਰਮਜੀਤ ਸਿੰਘ ਦੀ ਅਗਵਾਈ ਹੇਠ ‘ਗਿਆਨ ਅੰਮ੍ਰਿਤ’ ਲੜੀ ਦੇ ਤਹਿਤ ਇਕ ਲੈਕਚਰ-ਕਮ-ਡੈਮੋਸਟ੍ਰੇਸ਼ਨ ਸਮਾਗਮ ਕਰਵਾਇਆ, ਜਿਸ ਦੀ ਪ੍ਰਧਾਨਗੀ ਵਿਭਾਗ ਦੇ ਮੁਖੀ ਡਾ. ਰਾਜੇਸ਼ ਸ਼ਰਮਾ ਦੁਆਰਾ ਕੀਤੀ ਗਈ। ਇਸ ਲੜੀ ਦੇ ਮੁੱਖ ਬੁਲਾਰੇ ਸੋਨੀਪਤ ਅਤੇ ਪਾਣੀਪਤ ਘਰਾਣੇ ਦੇ ਉਸਤਾਦ ਵਜ਼ੀਰ ਹੁਸੈਨ ਖਾਂ ਦੇ ਸ਼ਾਗਿਰਦ ਉਸਤਾਦ ਗੁਲਾਮ ਅਲੀ ਖਾਨ ਸਨ, ਜੋ ਪ੍ਰਸਿੱਧ ਭਾਰਤੀ ਸ਼ਾਸਤਰੀ ਅਤੇ ਅਰਧ-ਸ਼ਾਸਤਰੀ ਸੰਗੀਤ ਦੇ ਸਾਰੰਗੀ ਵਾਦਕ ਮਾਹਰ ਹਨ। ਉਨ੍ਹਾਂ ਨੇ ਸ਼ਾਸਤਰੀ ਸੰਗੀਤ, ਗੁਰਮਤਿ ਸੰਗੀਤ, ਗ਼ਜ਼ਲ ਗਾਇਕੀ ਅਤੇ ਫਿਲਮ ਸੰਗੀਤ ਵਿਚ ਸਾਰੰਗੀ ਵਾਦਕ ਵਜੋਂ ਇਕ ਵਿਲੱਖਣ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਈ ਕਲਾਕਾਰਾਂ ਨਾਲ ਬਤੌਰ ਸਾਥੀ ਕਲਾਕਾਰ ਅਤੇ ਸੋਲੋ ਵਾਦਨ ਦੇ ਰੂਪ ’ਚ ਵੀ ਪ੍ਰਸਤੁਤੀਆਂ ਦਿੱਤੀਆਂ ਹਨ। ਪ੍ਰੋਗਰਾਮ ਦਾ ਉਦਘਾਟਨ ਵਿਭਾਗ ਦੇ ਮੁਖੀ ਡਾ. ਰਾਜੇਸ਼ ਸ਼ਰਮਾ ਵਲੋਂ ਕੀਤਾ ਗਿਆ। ਮੁੱਖ ਬੁਲਾਰੇ ਅਤੇ ਮਹਿਮਾਨਾਂ ਵਿਚ ਪ੍ਰੋਫੈਸਰ ਡਾ. ਅਮਨਦੀਪ ਸਿੰਘ, ਨਿਰਦੇਸ਼ਕ ਯੁਵਾ ਭਲਾਈ ਅਤੇ ਪ੍ਰੋਫੈਸਰ ਅੰਜਲੀ ਮਹਿਰਾ ਸ਼ਾਮਿਲ ਸਨ। ਉਸਤਾਦ ਗੁਲਾਮ ਅਲੀ ਖਾਨ ਵਲੋਂ ਲੈਕਚਰ-ਕਮ-ਡੈਮੋਸਟ੍ਰੇਸ਼ਨ ਦੇ ਦੋ ਸੈਸ਼ਨਾਂ ਦਾ ਸੰਚਾਲਨ ਕੀਤਾ ਗਿਆ।ਇਨ੍ਹਾਂ ਪ੍ਰਸਤੁਤੀਆਂ ਵਿਚ ਵਿਭਾਗ ਦੇ ਫੈਕਲਟੀ ਮੈਂਬਰ ਗੁਣਵੀਰ ਸਿੰਘ ਵਲੋਂ ਤਬਲਾ ਵਾਦਕ ਦੇ ਰੂਪ ਵਿਚ ਉਸਤਾਦ ਗੁਲਾਮ ਅਲੀ ਖਾਨ ਦਾ ਸਾਥ ਨਿਭਾਇਆ ਗਿਆ। ਪ੍ਰੋਗਰਾਮ ਦਾ ਮੰਚ ਸੰਚਾਲਨ ਵਿਭਾਗ ਦੇ ਵਿਦਿਆਰਥੀ ਯੋਗੇਸ਼ ਸ਼ਰਮਾ ਵਲੋਂ ਕੀਤਾ ਗਿਆ। ਇਸ ਮੌਕੇ ਪ੍ਰੋਫੈਸਰ ਅੰਜਲੀ ਮਹਿਰਾ, ਡਾ. ਸ਼ੁਪ੍ਰੀਤ ਸਿੰਘ, ਡਾ. ਪ੍ਰਿਯੰਕਾ, ਡਾ. ਰਮਨਦੀਪ ਕੌਰ, ਡਾ. ਹਰਮੀਤ ਸਿੰਘ, ਸਿਧਾਰਥ ਚੈਟਰਜੀ, ਡਾ. ਗੀਤੂ ਬਾਲਾ, ਗੌਰਵ ਕੌਹਲੀ, ਗਗਨ ਵਡਾਲੀ, ਗੁਣਵੀਰ ਸਿੰਘ, ਹਰਵਿੰਦਰ ਬੀਰ ਕੌਰ, ਹਰਸਿਮਰਨ ਸਿੰਘ, ਗੁਰਮਾਨ ਸਿੰਘ, ਸਿਮਰਨ ਕੌਰ, ਸਤਨਾਮ ਸਿੰਘ, ਹਸਨਦੀਪ ਸਿੰਘ, ਕ੍ਰਿਸ਼ਨ, ਮਨਦੀਪ ਸਿੰਘ, ਮਨਜੀਤ ਕੌਰ ਆਦਿ ਮੌਜੂਦ ਸਨ।