11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਅੰਮ੍ਰਿਤਸਰ ਦਾ 450 ਸਾਲਾ ਮਨਾਉਣ ਲਈ ਗੁਰੂ ਨਾਨਕ ਦੇਵ ’ਵਰਸਿਟੀ ਵਲੋਂ 13-ਸੂਤਰੀ ਕਾਰਜ ਏਜੰਡੇ ਦਾ ਐਲਾਨ

ਅੰਮ੍ਰਿਤਸਰ, 10 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.)

Ad Position 21
repet_subhas-goyals [Copy P29]
ਗੱਲਬਾਤ ਦੌਰਾਨ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ। ਉਨ੍ਹਾਂ ਨਾਲ ਪ੍ਰੋ. ਐੱਚ.ਐੱਸ. ਸੈਣੀ, ਡੀਨ ਅਤੇ ਪ੍ਰੋ. ਕੇ.ਐੱਸ. ਚਾਹਲ, ਰਜਿਸਟਰਾਰ। ਤਸਵੀਰ : ਹਰਜੀਤ ਸਿੰਘ 11-09-2026
ਅੰਮ੍ਰਿਤਸਰ, 10 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਅੰਮ੍ਰਿਤਸਰ ਦੀ 450ਵੀਂ ਵਰ੍ਹੇਗੰਢ ਮਨਾਉਣ ਲਈ ਇਕ ਵਿਸਤ੍ਰਿਤ 13-ਸੂਤਰੀ ਕਾਰਜ-ਏਜੰਡੇ ਦਾ ਐਲਾਨ ਕਰਦਿਆਂ ਦੱਸਿਆ ਕਿ ਸਾਲ-ਭਰ ਚੱਲਣ ਵਾਲੀ ਇਹ ਪਹਿਲ ਵਿਦਵਾਨਾਂ, ਨਾਗਰਿਕਾਂ , ਸੰਸਥਾਵਾਂ, ਮਾਹਿਰਾਂ, ਕਲਾਕਾਰਾਂ, ਵਿਦਿਆਰਥੀਆਂ ਅਤੇ ਵਿਸ਼ਵ ਭਰ ’ਚ ਵੱਸਦੇ ਪੰਜਾਬੀ ਅਤੇ ਸਿੱਖ ਪ੍ਰਵਾਸੀ ਭਾਈਚਾਰੇ ਨੂੰ ਇਕ ਸਾਂਝੇ ਮੰਚ ’ਤੇ ਲਿਆਵੇਗੀ, ਜਿਸ ਦਾ ਵਿਸ਼ਾ ‘ਅਤੀਤ ਨੂੰ ਯਾਦ ਕਰਦਿਆਂ-ਵਰਤਮਾਨ ਨੂੰ ਸਮਝਦਿਆਂ-ਭਵਿੱਖ ਦੀ ਕਲਪਨਾ ਕਰਦਿਆਂ’ ਹੋਵੇਗਾ। ਪੱਤਰਕਾਰ ਮਿਲਣੀ ਦੌਰਾਨ ਗੱਲਬਾਤ ਕਰਦਿਆਂ ਪ੍ਰੋ. ਕਰਮਜੀਤ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ 450૶13 ਸੂਤਰੀ ਕਾਰਜ-ਏਜੰਡੇ ’ਚ ਅੰਮ੍ਰਿਤਸਰ 450 ਗਲੋਬਲ ਕਨਕਲੇਵ, ਅੰਮ੍ਰਿਤਸਰ 2052-25 ਸਾਲਾ ਦ੍ਰਿਸ਼ਟੀ ਦਸਤਾਵੇਜ਼, ਵਿਸ਼ੇਸ਼ ਦਸਤਾਵੇਜ਼ੀ ਫ਼ਿਲਮ-‘ਅੰਮ੍ਰਿਤਸਰ: ਦੁਨੀਆ ਲਈ ਇਕ ਸ਼ਹਿਰ’, ‘ਅੰਮ੍ਰਿਤਸਰ ਦੀਆਂ 450 ਆਵਾਜ਼ਾਂ ’- ਮੌਖਿਕ ਇਤਿਹਾਸ ਪ੍ਰੋਜੈਕਟ, ਹਰਾ-ਭਰਾ ਅਤੇ ਸਾਫ਼-ਸੁਥਰਾ ਅੰਮ੍ਰਿਤਸਰ-ਮਾਡਲ ਪ੍ਰੋਜੈਕਟ, ਸੱਭਿਆਚਾਰਕ ਵਿਰਾਸਤ ਪ੍ਰੋਗਰਾਮ-ਲਾਈਟ ਐਂਡ ਸਾਊਂਡ, ਪ੍ਰਦਰਸ਼ਨੀਆਂ ਅਤੇ ਵਿਰਾਸਤੀ ਅਨੁਭਵ, ਪੁਸਤਕ ਪ੍ਰਕਾਸ਼ਨ- ‘450 ਸਾਲਾਂ ਦਾ ਅੰਮ੍ਰਿਤਸਰ’, ਗਲੋਬਲ ਅੰਮ੍ਰਿਤਸਰ ਸੰਵਾਦ-12 ਗੱਲਬਾਤਾਂ, 12 ਵਿਚਾਰ, ਵਿਰਾਸਤੀ ਸੈਰ-ਅੰਮ੍ਰਿਤਸਰ ਦਾ ਪੁਰਾਣਾ ਸ਼ਹਿਰ, ਭੋਜਨ ਅਤੇ ਸੱਭਿਆਚਾਰਕ ਮੇਲਾ, ਅੰਮ੍ਰਿਤਸਰ 450 ਪੁਸਤਕ ਮੇਲਾ ਅਤੇ ਦੁਰਲੱਭ ਪੁਸਤਕਾਂ, ਚਿੱਤਰਾਂ ਅਤੇ ਪਾਂਡੁਲਿਪੀਆਂ ਦੀ ਪ੍ਰਦਰਸ਼ਨੀ, ਕਵੀ ਦਰਬਾਰ, ਰਾਗ ਦਰਬਾਰ ਅਤੇ ਢਾਡੀ ਦਰਬਾਰ, ਅਤੇ ਅੰਮ੍ਰਿਤਸਰ ਘੋਸ਼ਣਾ-ਵਿਸ਼ਵ ਪੱਧਰੀ ਯੁੱਗ ਲਈ ਸਰਬੱਤ ਦਾ ਭਲਾ ਸ਼ਾਮਿਲ ਹਨ।ਉਨ੍ਹਾਂ ਕਿਹਾ ਕਿ ਸਮੁੱਚੇ ਸਮਾਗਮਾਂ ‘ਚ ਆਮ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਰੂਪਰੇਖਾ ਉਲੀਕੀ ਗਈ ਹੈ, ਜਿਸ ’ਚ ਸ਼ਹਿਰ ਤੋਂ ਇਲਾਵਾ ਪੇਂਡੂ ਖੇਤਰਾਂ ਅਤੇ ਯੂਨੀਵਰਸਿਟੀ ਨਾਲ ਸੰਬੰਧਿਤ ਵਿੱਦਿਅਕ ਅਦਾਰਿਆ ਭਾਗੀਦਾਰੀ ਯਕੀਨੀ ਬਣਾਈ ਜਾਵੇਗੀ। ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਕੇਵਲ ਇਕ ਭੂਗੋਲਿਕ ਸਥਾਨ ਨਹੀਂ ਹੈ ਬਲਕਿ ਅਧਿਆਤਮਿਕਤਾ, ਸੇਵਾ, ਮਨੁੱਖੀ ਮਰਿਆਦਾ, ਸਹਿ-ਹੋਂਦ ਅਤੇ ਸਰਬੱਤ ਦਾ ਭਲਾ ਦੇ ਸਰਵਵਿਆਪੀ ਸੰਦੇਸ਼ ਨਾਲ ਜੁੜਿਆ ਹੋਇਆ ਹੈ। 450ਵੀਂ ਵਰ੍ਹੇਗੰਢ ਸਾਨੂੰ ਨਾ ਸਿਰਫ਼ ਇਹ ਮਨਾਉਣ ਦਾ ਮੌਕਾ ਦਿੰਦੀ ਹੈ ਕਿ ਅੰਮ੍ਰਿਤਸਰ ਨੇ ਦੁਨੀਆ ਨੂੰ ਕੀ ਦਿੱਤਾ ਹੈ, ਸਗੋਂ ਇਹ ਵਿਚਾਰ ਕਰਨ ਦਾ ਵੀ ਮੌਕਾ ਦਿੰਦੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਕਿਹੋ ਜਿਹਾ ਅੰਮ੍ਰਿਤਸਰ ਸਿਰਜਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਉਦੇਸ਼ ਇਸ ਸਮਾਗਮ ਨੂੰ ਲੋਕ-ਭਾਗੀਦਾਰੀ ਵਾਲਾ, ਬੌਧਿਕ ਪੱਖੋਂ ਸਾਰਥਕ, ਅੰਤਰਰਾਸ਼ਟਰੀ ਪੱਧਰ ’ਤੇ ਦ੍ਰਿਸ਼ਮਾਨ ਅਤੇ 2027 ਤੋਂ ਬਾਅਦ ਵੀ ਸਥਾਈ ਵਿਰਾਸਤ ਛੱਡਣ ਦੇ ਸਮਰੱਥ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸਾਡਾ ਯਤਨ ਹੈ ਕਿ 450ਵੀਂ ਵਰ੍ਹੇਗੰਢ ਦੇ ਸਮਾਪਤ ਹੋਣ ‘ਤੇ ਸਾਡੇ ਪਿੱਛੇ ਕੇਵਲ ਸਮਾਗਮਾਂ ਦੀਆਂ ਯਾਦਾਂ ਹੀ ਨਾ ਰਹਿ ਜਾਣ। ਇਹ ਗਿਆਨ, ਪੁਰਾਲੇਖ, ਸੱਭਿਆਚਾਰਕ ਸਰੋਤ, ਵਾਤਾਵਰਨ ਸੰਬੰਧੀ ਮਾਡਲ, ਅਗਲੇ 25 ਸਾਲਾਂ ਲਈ ਇਕ ਦ੍ਰਿਸ਼ਟੀ ਅਤੇ ਸਭ ਤੋਂ ਵੱਧ ਅੰਮ੍ਰਿਤਸਰ ਵਲੋਂ ਦੁਨੀਆ ਨੂੰ ‘ਸਰਬੱਤ ਦਾ ਭਲਾ’ ਸੰਦੇਸ਼ ਛੱਡ ਕੇ ਜਾਵੇ। ਇਸ ਮੌਕੇ ਪ੍ਰੋ. ਐੱਚ. ਐੱਸ. ਸੈਣੀ, ਡੀਨ ਅਕਾਦਮਿਕ ਮਾਮਲੇ, ਪ੍ਰੋ. ਕੇ. ਐੱਸ. ਚਾਹਲ, ਰਜਿਸਟਰਾਰ, ਪ੍ਰੋ. ਸਤਨਾਮ ਸਿੰਘ ਦਿਓਲ, ਡੀਨ ਵਿਦਿਆਰਥੀ ਭਲਾਈ, ਪ੍ਰੋ. ਵਸੁਧਾ ਸਾਂਬਿਆਲ, ਡਿਪਟੀ ਕੋਆਰਡੀਨੇਟਰ, ਡਾ. ਅਮਰਜੀਤ ਸਿੰਘ, ਡਾਇਰੈਕਟਰ ਸਿੱਖ ਚੇਅਰ, ਪ੍ਰੋ. ਰਵਿੰਦਰ ਕੁਮਾਰ, ਪ੍ਰੋਫੈਸਰ ਇੰਚਾਰਜ (ਲੋਕ ਸੰਪਰਕ) ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਪਾਰ ਤੇ ਉਦਯੋਗ ਦੇ ਵਫ਼ਦ ਨੇ ਡੀ. ਸੀ. ਪੀ. ਜੁਗਰਾਜ ਸਿੰਘ ਨਾਲ ਕੀਤੀ ਮੁਲਾਕਾਤ ਪੁਲਿਸ ਸੁਰੱਖਿਆ ਵਧਾਉਣ ਅਤੇ ਗਸ਼ਤ ਵਾਹਨਾਂ... ਅਗਲੀ ਖ਼ਬਰ ਵਾਲਮੀਕਿ ਭਾਈਚਾਰੇ ਵਲੋਂ ਅੱਜ ਭੰਡਾਰੀ ਪੁੱਲ ’ਤੇ 3 ਘੰਟੇ ਰਹੇਗਾ ਚੱਕਾ ਜਾਮ
Ad Position 24