11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਰੇਲਵੇ ਰਿਟਾਇਰਡ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ

ਅੰਮ੍ਰਿਤਸਰ, 10 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਰੇਲਵੇ ਰਿਟਾਇਰਡ ਵੈਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਰੇਲਵੇ ਰੋਡ ਦਫ਼ਤਰ ਵਿਖੇ ਸੰਸਥਾ ਦੇ ਪ੍ਰਧਾਨ ਬੇਅੰਤ ਸਿੰਘ ਦੀ ਅਗਵਾਈ ‘ਚ ਹੋਈ। ਸਕੱਤਰ ਸਵਰਨ ਸਿੰਘ ਸੰਧੂ ਨੇ ਸਾਰਿਆਂ ਦਾ ਮੀਟਿੰਗ ‘ਚ ਪਹੁੰਚਣ ’ਤੇ ਸਵਾਗਤ ਅਤੇ ਧੰਨਵਾਦ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਅੰਮ੍ਰਿਤਸਰ, 10 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਰੇਲਵੇ ਰਿਟਾਇਰਡ ਵੈਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਰੇਲਵੇ ਰੋਡ ਦਫ਼ਤਰ ਵਿਖੇ ਸੰਸਥਾ ਦੇ ਪ੍ਰਧਾਨ ਬੇਅੰਤ ਸਿੰਘ ਦੀ ਅਗਵਾਈ ‘ਚ ਹੋਈ। ਸਕੱਤਰ ਸਵਰਨ ਸਿੰਘ ਸੰਧੂ ਨੇ ਸਾਰਿਆਂ ਦਾ ਮੀਟਿੰਗ ‘ਚ ਪਹੁੰਚਣ ’ਤੇ ਸਵਾਗਤ ਅਤੇ ਧੰਨਵਾਦ ਕੀਤਾ। ਸੰਸਥਾ ਦੇ ਸਹਾਇਕ ਸਕੱਤਰ ਗੁਰਪ੍ਰੀਤ ਸਿੰਘ ਨੇ ਸੰਸਥਾ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ। ਇਸ ਤੋਂ ਬਾਅਦ ਆਰ. ਪੀ. ਐਫ਼ ਤੋਂ ਬਲਦੇਵ ਸਿੰਘ, ਭੁਪਿੰਦਰ ਸਿੰਘ, ਬਲਜੀਤ ਸਿੰਘ ਮਠਾੜੂ ਉੱਪ ਪ੍ਰਧਾਨ ਨੇ ਸਾਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਡਵੀਜ਼ਨਲ ਸਕੱਤਰ ਰਾਜੇਸ਼ ਨੇ ਸਾਥੀਆਂ ਨੂੰ ਐਸੋਸ਼ੀਏਸ਼ਨ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਉਨ੍ਹਾਂ ਸੰਸਥਾ ਨੂੰ ਰੇਲਵੇ ਬੋਰਡ ਦੇ ਨਵੇਂ ਸਰਕੂਲਰ ਦੀ ਵੀ ਜਾਣਕਾਰੀ ਦਿੱਤੀ ਜਿਸ ਅਨੁਸਾਰ ਐਸੋਸੀਏਸ਼ਨ ਨੂੰ ਵੀ ਇਨਫੋਰਮਲ ਮੀਟਿੰਗ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਉਨ੍ਹਾਂ ਸਾਥੀਆਂ ਨੂੰ ਇਕਜੁੱਟ ਹੋ ਕੇ ਕੰਮ ਕਰਵਾਉਣ ਲਈ ਧੰਨਵਾਦ ਕੀਤਾ ਅਤੇ ਆਸ ਕੀਤੀ ਕੇ ਅੱਗੇ ਤੋਂ ਵੀ ਸਾਥੀ ਇਸੇ ਤਰ੍ਹਾਂ ਕੰਮ ਕਰਦੇ ਰਹਿਣਗੇ। ਸਕੱਤਰ ਸਵਰਨ ਸਿੰਘ ਸੰਧੂ ਨੇ ਮੀਟਿੰਗ ‘ਚ ਖਾਸ ਤੌਰ ਤੇ ਪਹੁੰਚਣ ਵਾਲੇ ਅੱਜ ਦੇ ਮੁੱਖ ਮਹਿਮਾਨਾਂ ‘ਚ ਕੈਂਡੀ, ਰਾਜ ਕੁਮਾਰ ਵੇਰਕਾ, ਜੁਗਲ ਕਿਸ਼ੋਰ ਸ਼ਰਮਾ, ਸੌਰਭ ਮਦਾਨ ਮਿੱਠੂ, ਅਸ਼ਵਨੀ ਦਾ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ। ਮੀਟਿੰਗ ‘ਚ ਰਾਜੇਸ਼ ਕੁਮਾਰ ਨੂੰ ਐਸੋਸੀਏਸ਼ਨ ਦਾ ਚੇਅਰਮੈਨ ਬਣਨ ‘ਤੇ ਆਈਆਂ ਸ਼ਖ਼ਸੀਅਤਾਂ ਤੇ ਆਗੂਆਂ ਨੇ ਸਨਮਾਨਿਤ ਕੀਤਾ। ਇਸਦੇ ਨਾਲ ਹੀ ਐਸੋਸ਼ੀਏਸ਼ਨ ਦੇ ਸਕੱਤਰ ਸਵਰਨ ਸਿੰਘ ਸੰਧੂ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਜਨਰਲ ਸਕੱਤਰ ਨਿਯੁਕਤੀ ਹੋਣ ‘ਤੇ ਵਧਾਈ ਦਿੱਤੀ। ਮੀਟਿੰਗ ਦੀ ਸਮਾਪਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਬੇਅੰਤ ਸਿੰਘ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਚੇਅਰਮੈਨ ਰਾਜੇਸ਼ ਕੁਮਾਰ ਅਤੇ ਸਕੱਤਰ ਸਵਰਨ ਸਿੰਘ ਸੰਧੂ ਨੂੰ ਵਧਾਈਆਂ ਦਿੱਤੀਆ। ਇਸ ਮੌਕੇ ਅਜੀਤ ਸਿੰਘ ਵਾਲੀਆ, ਮਨਮੀਤ ਸਿੰਘ, ਹਰਦੀਪ ਸਿੰਘ, ਮੈਡਮ ਮਾਰਕੰਡਾ, ਬਲਦੇਵ ਸਿੰਘ, ਗੁਰਪ੍ਰੀਤ ਸਿੰਘ, ਕਿਸ਼ੋਰੀ ਲਾਲ, ਬਲਜੀਤ ਸਿੰਘ ਮਠਾੜੂ, ਅਸ਼ੋਕ ਕੁਮਾਰ, ਜਸਵੰਤ ਸਿੰਘ, ਗੁਰਿੰਦਰਜੀਤ ਸਿੰਘ, ਬਲਵਿੰਦਰ ਸਿੰਘ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੋਟ ਬਾਬਾ ਦੀਪ ਸਿੰਘ ਇਲਾਕੇ ’ਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਵਿਸ਼ੇਸ਼ ਕਾਰਵਾਈ ਰੇਹੜੀਆਂ ਅਤੇ ਗੈਰ-ਅਧਿਕਾਰਤ ਕਬਜ਼ੇ ਹਟਾਏ ਅਗਲੀ ਖ਼ਬਰ ਵਪਾਰ ਤੇ ਉਦਯੋਗ ਦੇ ਵਫ਼ਦ ਨੇ ਡੀ. ਸੀ. ਪੀ. ਜੁਗਰਾਜ ਸਿੰਘ ਨਾਲ ਕੀਤੀ ਮੁਲਾਕਾਤ ਪੁਲਿਸ ਸੁਰੱਖਿਆ ਵਧਾਉਣ ਅਤੇ ਗਸ਼ਤ ਵਾਹਨਾਂ...
Ad Position 24