10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ 15 ਅਧਿਆਪਕਾਂ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ, 10 ਸਤੰਬਰ (ਸੁਰਿੰਦਰ ਕੋਛੜ)-ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਪ੍ਰਧਾਨ ਇੰਜ. ਅਸ਼ੋਕ ਸ਼ਰਮਾ, ਸਕੱਤਰ ਸਰਬਜੀਤ ਸਿੰਘ, ਪ੍ਰੋਜੈਕਟ ਚੇਅਰਮੈਨ ਅਮਨ ਸ਼ਰਮਾ ਦੀ ਅਗਵਾਈ ਹੇਠ ਅਧਿਆਪਕ ਦਿਵਸ ਅਤੇ ਨੇਸ਼ਨ ਬਿਲਡਰ ਅਵਾਰਡ ਸਮਾਰੋਹ ਕਰਵਾਇਆ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਅੰਮ੍ਰਿਤਸਰ, 10 ਸਤੰਬਰ (ਸੁਰਿੰਦਰ ਕੋਛੜ)-ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਪ੍ਰਧਾਨ ਇੰਜ. ਅਸ਼ੋਕ ਸ਼ਰਮਾ, ਸਕੱਤਰ ਸਰਬਜੀਤ ਸਿੰਘ, ਪ੍ਰੋਜੈਕਟ ਚੇਅਰਮੈਨ ਅਮਨ ਸ਼ਰਮਾ ਦੀ ਅਗਵਾਈ ਹੇਠ ਅਧਿਆਪਕ ਦਿਵਸ ਅਤੇ ਨੇਸ਼ਨ ਬਿਲਡਰ ਅਵਾਰਡ ਸਮਾਰੋਹ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਕੱਤਰ ਕਮਿਊਨਿਟੀ ਸਰਵਸਿਜ ਅਸ਼ਵਨੀ ਅਵਸਥੀ ਅਤੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਸਮਾਰੋਹ ਦੌਰਾਨ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕੰਵਲਜੀਤ ਸਿੰਘ, ਵਿਸ਼ੇਸ਼ ਮਹਿਮਾਨ ਡਿਪਟੀ ਡੀ. ਈ. ਓ. ਸੈਕੰਡਰੀ ਰਜੇਸ਼ ਖੰਨਾ ਅਤੇ ਕਲੱਬ ਦੇ ਚਾਰਟਰਡ ਪ੍ਰਧਾਨ ਐੱਚ. ਐੱਸ. ਜੋਗੀ ਵਲੋਂ ਸ਼ਹਿਰ ਦੇ ਵੱਖ-ਵੱਖ ਸਿੱਖਿਆ ਸੰਸਥਾਨਾਂ ਨਾਲ ਜੁੜੇ 15 ਉੱਤਮ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਆਪਣੀ ਵੱਖਰੀ ਪੜਾਉਣ ਦੀ ਸ਼ੈਲੀ ਅਤੇ ਸਮਾਜ ਦੀ ਰਚਨਾ ’ਚ ਬਿਹਤਰੀਨ ਯੋਗਦਾਨ ਪਾਇਆ। ਸਨਮਾਨਿਤ ਹੋਣ ਵਾਲੇ ਅਧਿਆਪਕਾਂ ’ਚ ਪ੍ਰਿੰਸੀਪਲ ਜਸਬੀਰ ਕੌਰ ਬੱਲ ਕਲਾਂ, ਰਣਜੀਤ ਗਿੱਲ, ਸਲੋਨੀ ਸ਼੍ਰੀਧਰ, ਮਨਦੀਪ ਕੌਰ, ਰਾਜਨ ਲਿਬਰਾ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ ਭਗਤਾਂਵਾਲਾ, ਹਰਗੁਣਬੀਰ ਸਿੰਘ, ਬਲਬੀਰ ਸਿੰਘ, ਨਰੇਸ਼ ਕੁਮਾਰ ਕਪੂਰ, ਸੁਖਨੰਦਨ ਕੌਰ, ਸੁਮਨ ਠਾਕੁਰ, ਰੇਣੂਕਾ ਜੈਨ, ਪੂਜਾ ਅਰੋੜਾ, ਵਰਿੰਦਰ ਕੌਰ ਪ੍ਰਮੁੱਖ ਰੂਪ ’ਚ ਸ਼ਾਮਿਲ ਸਨ। ਮੰਚ ਸੰਚਾਲਨ ਦੌਰਾਨ ਕਲੱਬ ਦੇ ਐੱਮ. ਓ. ਸੀ. ਹਰਦੇਸ਼ ਦਵੇਸਰ, ਅਸ਼ਵਨੀ ਅਵਸਥੀ, ਜਤਿੰਦਰ ਸਿੰਘ ਪੱਪੂ ਨੇ ਸ੍ਰੀ ਰਾਧਾ ਕ੍ਰਿਸ਼ਨਨ ਦੇ ਜਨਮ ਦਿਵਸ ਬਾਰੇ ਅਤੇ ਵਿਦਿਆਰਥੀਆਂ ਦੇ ਜੀਵਨ ’ਚ ਅਧਿਆਪਕਾਂ ਦੀ ਮਹੱਤਤਾ ਬਾਰੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ। ਇਸ ਮੌਕੇ ਰੋਟੇਰੀਅਨ ਮਨਮੋਹਨ ਸਿੰਘ, ਅੰਦੇਸ਼ ਭੱਲਾ, ਕੇ. ਐੱਸ. ਚੱਠਾ, ਪ੍ਰਿੰਸੀਪਲ ਬਲਦੇਵ ਸਿੰਘ ਸੰਧੂ, ਪ੍ਰਿੰਸੀਪਲ ਦਵਿੰਦਰ ਸਿੰਘ, ਰਕੇਸ਼ ਕੁਮਾਰ, ਸਤੀਸ਼ ਕੁਮਾਰ ਡੀ. ਡੀ. ਪੀ. ਓ., ਰਚਨਾ ਸਿੰਗਲਾ, ਚੰਦਰਮੋਹਨ, ਨਰੇਸ਼ ਅਨੰਦ, ਅਸਿਸਟੈਂਟ ਗਵਰਨਰ ਵਰੁਨ ਕੱਕੜ, ਵਿਜੇ ਭਸੀਣ, ਜ਼ੋਨਲ ਚੇਅਰਮੈਨ ਡਾ: ਜਸਪ੍ਰੀਤ ਸਿੰਘ, ਰਾਜ ਕੁਮਾਰ ਬੱਲ ਕਲਾਂ, ਗੁਰਮੀਤ ਸਿੰਘ ਹੀਰਾ, ਰਜੇਸ਼ ਬੱਧਵਾਰ, ਮੈਡਮ ਸਤਪ੍ਰਭਾ, ਭੁਪਿੰਦਰ ਕੌਰ, ਰਜਵੰਤ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਸਬ ਡਵੀਜ਼ਨ ਜਸਤਰਵਾਲ ਵਿਖੇ ਐੱਸ.ਡੀ.ਓ. ਰਾਮ ਸਿੰਘ ਨੇ ਅਹੁਦਾ ਸੰਭਾਲਿਆ ਅਗਲੀ ਖ਼ਬਰ ਅਮਨਦੀਪ ਹਸਪਤਾਲ ਸਮੂਹ ਵਲੋਂ ਰੋਟਰੀ ਕਲੱਬ ਸਿਵਲ ਲਾਈਨਜ਼ ਦੇ ਸਹਿਯੋਗ ਨਾਲ ਪੰਜਾਬ ਪੱਧਰੀ ਰਾਈਜ਼ਿੰਗ ਸਟਾਰ ਕੱਪ ਵ੍ਹੀਲ ਚੇਅਰ...
Ad Position 24