12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਖ਼ਾਲਸਾ ’ਵਰਸਿਟੀ ਦੀਆਂ ਖਿਡਾਰਨਾਂ ਅਤੇ ਖ਼ਾਲਸਾ ਕਾਲਜ ਦੇ ਖਿਡਾਰੀਆਂ ਨੇ ਹਾਸਿਲ ਕੀਤੀ ਰਾਫ਼ਟਿੰਗ ਦੀ ਸਿਖਲਾਈ * ‘ ਪੰਜਾਬ ਖ਼ਾਲਸਾ’ ਟੀਮ ਦੇਵ ਪ੍ਰਯਾਗ ਵਿਖੇ 18ਵੀਂ ਰਾਸ਼ਟਰੀ ਰਾਫ਼ਟਿੰਗ ਚੈਂਪੀਅਨਸ਼ਿਪ ’ਚ ਕਰੇਗੀ ਸ਼ਿਰਕਤ

ਅੰਮ੍ਰਿਤਸਰ, 12 ਸਤੰਬਰ (ਜਸਵੰਤ ਸਿੰਘ ਜੱਸ)-ਖ਼ਾਲਸਾ ’ਵਰਸਿਟੀ ਅਧੀਨ ਕਾਰਜਸ਼ੀਲ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਲੜਕੀਆਂ ਅਤੇ ਖ਼ਾਲਸਾ ਕਾਲਜ ਦੇ ਲੜਕੇ ਖਿਡਾਰੀਆਂ ਦੀ ਟੀਮ ਨੂੰ ਸਾਹਸਿਕ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਪੰਜਾਬ ਰਾਫ਼ਟਿੰਗ ਅਤੇ ਐਡਵੈਂਚਰ ਸਪੋਰਟਸ ਐਸੋਸੀਏਸ਼ਨ ਵਲੋਂ ਰਾਫ਼ਟਿੰਗ ਦੀ ਵਿਸ਼ੇਸ਼ ਸਿਖਲਾਈ ਦਿੱਤੀ ਗਈ। ਜਿਸ ’ਚ ਖ਼ਾਲਸਾ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਰਾਫ਼ਟਿੰਗ ਦੀਆਂ ਤਕਨੀਕਾਂ, ਸੁਰੱਖਿਆ ਨਿਯਮਾਂ, ਟੀਮ ਵਰਕ, ਪਾਣੀ ਦੇ ਵਹਾਅ ਨੂੰ ਸਮਝਣ ਅਤੇ ਚੁਣੌਤੀ ਪੂਰਨ ਸਥਿੱਤੀਆਂ ਨਾਲ ਨਜਿੱਠਣ ਸੰਬੰਧੀ ਵਿਹਾਰਕ ਜਾਣਕਾਰੀ ਹਾਸਿਲ ਕੀਤੀ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਅੰਮ੍ਰਿਤਸਰ, 12 ਸਤੰਬਰ (ਜਸਵੰਤ ਸਿੰਘ ਜੱਸ)-ਖ਼ਾਲਸਾ ’ਵਰਸਿਟੀ ਅਧੀਨ ਕਾਰਜਸ਼ੀਲ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਲੜਕੀਆਂ ਅਤੇ ਖ਼ਾਲਸਾ ਕਾਲਜ ਦੇ ਲੜਕੇ ਖਿਡਾਰੀਆਂ ਦੀ ਟੀਮ ਨੂੰ ਸਾਹਸਿਕ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਪੰਜਾਬ ਰਾਫ਼ਟਿੰਗ ਅਤੇ ਐਡਵੈਂਚਰ ਸਪੋਰਟਸ ਐਸੋਸੀਏਸ਼ਨ ਵਲੋਂ ਰਾਫ਼ਟਿੰਗ ਦੀ ਵਿਸ਼ੇਸ਼ ਸਿਖਲਾਈ ਦਿੱਤੀ ਗਈ। ਜਿਸ ’ਚ ਖ਼ਾਲਸਾ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਰਾਫ਼ਟਿੰਗ ਦੀਆਂ ਤਕਨੀਕਾਂ, ਸੁਰੱਖਿਆ ਨਿਯਮਾਂ, ਟੀਮ ਵਰਕ, ਪਾਣੀ ਦੇ ਵਹਾਅ ਨੂੰ ਸਮਝਣ ਅਤੇ ਚੁਣੌਤੀ ਪੂਰਨ ਸਥਿੱਤੀਆਂ ਨਾਲ ਨਜਿੱਠਣ ਸੰਬੰਧੀ ਵਿਹਾਰਕ ਜਾਣਕਾਰੀ ਹਾਸਿਲ ਕੀਤੀ। ਸਿਖਲਾਈ ਤਹਿਤ ਉਕਤ ਟੀਮ ਨੂੰ ‘ਪੰਜਾਬ ਖ਼ਾਲਸਾ’ ਦਾ ਨਾਮ ਦਿੱਤਾ ਗਿਆ ਹੈ। ਇਹ ਟੀਮ ਉੱਤਰਾਖੰਡ ਦੇ ਦੇਵਪ੍ਰਯਾਗ ਵਿਖੇ ਹੋਣ ਜਾ ਰਹੀ 18ਵੀਂ ਰਾਸ਼ਟਰੀ ਰਾਫ਼ਟਿੰਗ ਚੈਂਪੀਅਨਸ਼ਿਪ’ ’ਚ ਹਿੱਸਾ ਲੈ ਕੇ ਪੰਜਾਬ ਦੀ ਨੁਮਾਇੰਦਗੀ ਕਰੇਗੀ। ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵ: ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਕਿਹਾ ਕਿ ਖ਼ਾਲਸਾ ਸੰਸਥਾਵਾਂ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਦੇ ਵਿਦਿਆਰਥੀ ਦਲੇਰਾਨਾ ਖੇਡਾਂ ਦੇ ਖੇਤਰ ’ਚ ਵੀ ਨਵੀਆਂ ਪੈੜਾਂ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਉਕਤ ਅਦਾਰਿਆਂ ਯੂਨੀਵਰਸਿਟੀ ਅਤੇ ਕਾਲਜ ਦੇ ਵਿਦਿਆਰਥੀ ਪੰਜਾਬ ਦੀ ਪਹਿਲੀ ਵਿੱਦਿਅਕ ਸੰਸਥਾ ਦੀ ਟੀਮ ਵਜੋਂ ਰਾਸ਼ਟਰੀ ਰਾਫ਼ਟਿੰਗ ਚੈਂਪੀਅਨਸ਼ਿਪ ’ਚ ਹਿੱਸਾ ਲੈਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ‘ਪੰਜਾਬ ਖ਼ਾਲਸਾ’ ਟੀਮ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੰਜਾਬ ਅਤੇ ਖ਼ਾਲਸਾ ਸੰਸਥਾਵਾਂ ਦਾ ਨਾਮ ਰੌਸ਼ਨ ਕਰੇਗੀ। ਐਸੋਸੀਏਸ਼ਨ ਦੇ ਪ੍ਰਧਾਨ ਅਤੇ ਕੌਂਸਲ ਦੇ ਜੁਆਇੰਟ ਸਕੱਤਰ ਗੁਨਬੀਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਰਾਫਟਿੰਗ ਨਾਲ ਸੰਬੰਧਿਤ ਸੁਰੱਖਿਆ ਤਕਨੀਕਾਂ ਅਤੇ ਪ੍ਰੈਕਟੀਕਲ ਅਭਿਆਸ ਕਰਵਾਇਆ ਗਿਆ ਤੇ ਇਸ ਸਿਖਲਾਈ ਦੌਰਾਨ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ’ਤੇ ਪੰਜਾਬ ਦੀ ਨੁਮਾਇੰਦਗੀ ਕਰਨ ਸੰਬੰਧੀ ਆਪਣੀ ਤਿਆਰੀ ਕੀਤੀ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਸਬੰਧੀ ਉਦਘਾਟਨ ਹਿਮਾਚਲ ਪ੍ਰਦੇਸ਼ ਦੇ ਮਾਹਿਰ ਕੋਚਾਂ ਵਲੋਂ ਰਾਫ਼ਟਿੰਗ ਜੱਜਾਂ ਕੈਪਟਨ ਅਜੈ ਵਰਮਾ ਅਤੇ ਰਿਸ਼ੀਰਾਜ ਦੀ ਮੌਜ਼ੂਦਗੀ ’ਚ ਕੀਤਾ ਗਿਆ। ’ਵਰਸਿਟੀ ਦੇ ਪ੍ਰੀਖਿਆਵਾਂ ਕੰਟਰੋਲਰ ਡੀਨ ਡਾ. ਕੰਵਲਜੀਤ ਸਿੰਘ ਅਤੇ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਅਕਾਦਮਿਕ ਸਿੱਖਿਆ ਦੇ ਨਾਲ ਰਾਫਟਿੰਗ ਦੀ ਸਿਖਲਾਈ ਵਿਦਿਆਰਥੀਆਂ ’ਚ ਲੀਡਰਸ਼ਿਪ, ਟੀਮ ਵਰਕ, ਸਵੈ-ਨਿਰਭਰਤਾ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਸਮਰੱਥਾ ਨੂੰ ਮਜ਼ਬੂਤ ਕਰੇਗੀ। ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਸੰਸਥਾ ਦੇ ਵਿਦਿਆਰਥੀਆਂ ਦਾ ਰਾਸ਼ਟਰੀ ਪੱਧਰ ਦੀ ਰਾਫਟਿੰਗ ਚੈਂਪੀਅਨਸ਼ਿਪ ’ਚ ਭਾਗ ਲੈਣਾ ਕਾਲਜ ਲਈ ਮਾਣ ਵਾਲੀ ਪ੍ਰਾਪਤੀ ਹੈ। ਰਾਫਟਿੰਗ ਸਿਖਲਾਈ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਗੁਨਬੀਰ ਸਿੰਘ ਨੇ ਡਾ. ਮਹਿਲ ਸਿੰਘ, ਡਾ. ਸੁਰਿੰਦਰ ਕੌਰ ਨਾਲ ਮਿਲ ਕੇ ਸਰਟੀਫ਼ਿਕੇਟ ਪ੍ਰਦਾਨ ਕੀਤੇ ਗਏ। ਇਸ ਮੌਕੇ ਸਿਖਲਾਈ ਹਾਸਿਲ ਕਰਨ ਵਾਲੇ ਖਿਡਾਰੀਆਂ ਨੇ ਕਿਹਾ ਕਿ ਤਾਰਾਂ ਵਾਲਾ ਪੁੱਲ ਵਾਲੀ ਨਹਿਰ ’ਤੇ ਕਰੀਬ ਪੰਜ ਦਿਨ ਚੱਲੀ ਇਸ ਸਿਖਲਾਈ ਦੌਰਾਨ ਉਨ੍ਹਾਂ ਨੇ ਕੋਚ ਪਾਸੋਂ ਪਾਣੀ ਦੀ ਰਫ਼ਤਾਰ, ਸਾਂਝੀ ਵਿਚਾਰਧਾਰਾ ਅਤੇ ਚੁਣੌਤੀ ਭਰੀ ਸਥਿਤੀ ’ਚ ਜਲਦ ਫੈਸਲਾ ਲੈਣ ਦੀ ਸਮਰੱਥਾ ਦਾ ਗਿਆਨ ਪ੍ਰਾਪਤ ਕੀਤਾ। ਇਸ ਮੌਕੇ ਡਾ. ਦਲਜੀਤ ਸਿੰਘ ਤੇ ਪ੍ਰੋ: ਸਤਨਾਮ ਸਿੰਘ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਦੁਰਗਿਆਣਾ ਤੀਰਥ ਦੇ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਦੇ ਦਰਵਾਜ਼ਿਆਂ ਤੋਂ ਚਾਂਦੀ ਦੇ ਪਤਰੇ ਚੋਰੀ ਅਗਲੀ ਖ਼ਬਰ ਸ਼ਹਿਜ਼ਾਦਾ ਨੰਦ ਕਾਲਜ ਵਿਖੇ ਬ੍ਰਾਈਡਲ ਮੇਕਅੱਪ ਦੀਆਂ ਆਧੁਨਿਕ ਤਕਨੀਕਾਂ ਬਾਰੇ ਸੈਮੀਨਾਰ
Ad Position 24