12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

24 ਨੂੰ ਅਜਨਾਲਾ ਵਿਖੇ ਹੋਣ ਵਾਲੀ ਸ਼ੋ੍ਮਣੀ ਅਕਾਲੀ ਦਲ ਬਾਦਲ ਦੀ ਰੈਲੀ ਰਿਕਾਰਡ ਤੋੜ ਹੋਵੇਗੀ – ਜੋਧ ਸਿੰਘ ਸਮਰਾ

ਰਮਦਾਸ, 12 ਸਤੰਬਰ (ਜਸਵੰਤ ਸਿੰਘ ਵਾਹਲਾ)‘ ਸ਼ੋ੍ਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਦੀ ਇਕ ਵਿਸ਼ੇਸ਼ ਇਕੱਤਰਤਾ ਰਮਦਾਸ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਵਿਧਾਨ ਸਭਾ ਹਲਕਾ ਅਜਨਾਲਾ ਦੇ ਇੰਚਾਰਜ ਤੇ ਸ਼ੋ੍ਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਨੇ ਕੀਤੀ। ਸ: ਸਮਰਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖਿਆ ਕਿ 24 ਸਤੰਬਰ ਨੂੰ ਅਜਨਾਲਾ ਵਿਖੇ ਸ਼ੋ੍ਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚ ਰਹੇ ਹਨ ਤੇ ਰੈਲੀ ਵਿਚ ਪੁੱਜਣ ਲਈ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਰਮਦਾਸ, 12 ਸਤੰਬਰ (ਜਸਵੰਤ ਸਿੰਘ ਵਾਹਲਾ)‘ ਸ਼ੋ੍ਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਦੀ ਇਕ ਵਿਸ਼ੇਸ਼ ਇਕੱਤਰਤਾ ਰਮਦਾਸ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਵਿਧਾਨ ਸਭਾ ਹਲਕਾ ਅਜਨਾਲਾ ਦੇ ਇੰਚਾਰਜ ਤੇ ਸ਼ੋ੍ਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਨੇ ਕੀਤੀ। ਸ: ਸਮਰਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖਿਆ ਕਿ 24 ਸਤੰਬਰ ਨੂੰ ਅਜਨਾਲਾ ਵਿਖੇ ਸ਼ੋ੍ਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚ ਰਹੇ ਹਨ ਤੇ ਰੈਲੀ ਵਿਚ ਪੁੱਜਣ ਲਈ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ। ਇਸ ਰੈਲੀ ਵਿਚ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਪੁੱਜਣਗੇ। ਇਸ ਦੌਰਾਨ ਵਾਰਡ ਨੰਬਰ ਇਕ ਦੇ ਕੁੰਨਣ ਲਾਲ ਆਪਣੇ ਪਰਿਵਾਰ ਸਮੇਤ ਭਾਜਪਾ ਨੂੰ ਛੱਡ ਕੇ ਸ਼ੋ੍ਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਤੇ ਉਨ੍ਹਾਂ ਨੂੰ ਸ: ਜੋਧ ਸਿੰਘ ਸਮਰਾ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਤੇ ਨਵਨਿਯੁਕਤ ਜਰਨਲ ਕੌਸਲ ਮੈਂਬਰ ਪੰਜਾਬ ਸੁਰਿੰਦਰਪਾਲ ਕਾਲੀਆ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਪੀ.ਏ. ਗੁਰਭੇਜ ਸਿੰਘ ਭੱਟੀ, ਸੀਨੀਅਰ ਅਕਾਲੀ ਆਗੂ ਤਰਿੰਦਰਸ਼ੇਰ ਸਿੰਘ ਰਮਦਾਸ, ਜਰਨਲ ਕੌਂਸਲ ਮੈਂਬਰ ਪੰਜਾਬ ਸੁਰਿੰਦਰਪਾਲ ਕਾਲੀਆ, ਜਸਕਰਨਜੀਤ ਸਿੰਘ ਰੰਧਾਵਾ, ਬਲਦੇਵ ਸਿੰਘ ਵਾਹਲਾ, ਫੌਜੀ ਅਮਰਜੀਤ ਸਿੰਘ, ਜਗਦੀਸ਼ ਸਿੰਘ ਭੋਲਾ, ਅਮਰਜੀਤ ਸਿੰਘ ਰੰਧਾਵਾ, ਗੁਰਦੀਪ ਸਿੰਘ, ਗੁਰਮੀਤ ਸਿੰਘ ਹੈਪੀ, ਫੌਜੀ ਦਲਬੀਰ ਸਿੰਘ, ਅਵਤਾਰ ਸਿੰਘ ਉਰਧਨ, ਮਲਵਿੰਦਰ ਸਿੰਘ, ਨੰਬਰਦਾਰ ਕਰਨਬੀਰ ਸਿੰਘ, ਅਨੀਲ ਕੁਮਾਰ, ਤਰਸੇਮ ਸਿੰਘ, ਬਚਨ ਦਾਸ, ਬਿੱਟੂ, ਜੋਗਿੰਦਰ ਸਿੰਘ, ਸੁਭਾਸ਼ ਚੰਦਰ, ਕਾਦਰ, ਰਿੰਕੂ ਸ਼ਾਹ ਆਦਿ ਅਕਾਲੀ ਵਰਕਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਜੀ. ਆਰ. ਪੀ. ਨੇ ਚਲਾਈ ਤਲਾਸ਼ੀ ਮੁਹਿੰਮ ਅਗਲੀ ਖ਼ਬਰ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਵਿਖੇ ਜੇਤੂ ਬੱਚਿਆਂ ਦਾ ਸਨਮਾਨ ਸਮਾਗਮ
Ad Position 24