ਸ੍ਰੀ ਦੁਰਗਿਆਣਾ ਤੀਰਥ ਦੇ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਦੇ ਦਰਵਾਜ਼ਿਆਂ ਤੋਂ ਚਾਂਦੀ ਦੇ ਪਤਰੇ ਚੋਰੀ
ਅੰਮ੍ਰਿਤਸਰ, 12 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਸ੍ਰੀ ਦੁਰਗਿਆਣਾ ਤੀਰਥ ਦੇ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਦੇ ਦਰਵਾਜਿਆਂ ਤੋਂ ਚਾਂਦੀ ਦੇ ਪਤਰੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸ੍ਰੀ ਦੁਰਗਿਆਣਾ ਤੀਰਥ ਦੇ ਉਕਤ ਮੰਦਰ ‘ਚ ਚਾਂਦੀ ਦੇ ਦਰਵਾਜੇ ਲੱਗੇ ਹੋਏ ਹਨ, ਜਿਨ੍ਹਾਂ ਦੇ ਕੁਝ ਹਿੱਸਿਆਂ ‘ਚੋਂ ਚਾਂਦੀ ਦੇ ਪਤਰੇ ਗਾਇਬ ਹਨ।
ਅੰਮ੍ਰਿਤਸਰ, 12 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਸ੍ਰੀ ਦੁਰਗਿਆਣਾ ਤੀਰਥ ਦੇ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਦੇ ਦਰਵਾਜਿਆਂ ਤੋਂ ਚਾਂਦੀ ਦੇ ਪਤਰੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸ੍ਰੀ ਦੁਰਗਿਆਣਾ ਤੀਰਥ ਦੇ ਉਕਤ ਮੰਦਰ ‘ਚ ਚਾਂਦੀ ਦੇ ਦਰਵਾਜੇ ਲੱਗੇ ਹੋਏ ਹਨ, ਜਿਨ੍ਹਾਂ ਦੇ ਕੁਝ ਹਿੱਸਿਆਂ ‘ਚੋਂ ਚਾਂਦੀ ਦੇ ਪਤਰੇ ਗਾਇਬ ਹਨ। ਜਦਕਿ ਇਕ ਦਰਵਾਜੇ ‘ਚੋਂ ਚਾਂਦੀ ਦੇ ਕਿੱਲ ਵੀ ਗਾਇਬ ਹਨ। ਹੈਰਾਨੀ ਦੀ ਗੱਲ ਹੈ ਕਿ ਸੀ. ਸੀ. ਟੀ. ਵੀ. ਕੈਮਰਿਆਂ ਅਤੇ ਸਖ਼ਤ ਪਹਿਰੇਦਾਰੀ ਦੇ ਬਾਵਜੂਦ ਚੋਰੀ ਦੀ ਇਹ ਵਾਰਦਾਤ ਵਾਪਰੀ ਹੈ। ਫਿਲਹਾਲ ਸ੍ਰੀ ਦੁਰਗਿਆਣਾ ਕਮੇਟੀ ਦੇ ਧਿਆਨ ‘ਚ ਮਾਮਲਾ ਆਉਣ ਤੋਂ ਬਾਅਦ ਇਸਦੀ ਸ਼ਿਕਾਇਤ ਸੰਬੰਧਿਤ ਪੁਲਿਸ ਥਾਣੇ ‘ਚ ਕੀਤੀ ਗਈ ਹੈ ਅਤੇ ਉਨ੍ਹਾਂ ਵਲੋਂ ਦੋਸ਼ੀਆਂ ਦੀ ਭਾਲ ਲਈ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਕਮੇਟੀ ਦੇ ਜਨਰਲ ਸਕੱਤਰ ਅਰੁਣ ਖੰਨਾ ਨੇ ਕਿਹਾ ਕਿ ਉਹ ਹਰਿਦੁਆਰ ਹਨ ਤੇ ਚੋਰੀ ਦੀ ਘਟਨਾ ਬਾਰੇ ਉਨ੍ਹਾਂ ਨੂੰ ਸੂਚਨਾ ਮਿਲੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੀ ਮਦਦ ਨਾਲ ਜਲਦ ਹੀ ਦੋਸ਼ੀਆਂ ਭਾਲ ਕੀਤੀ ਜਾਵੇਗੀ ਤੇ ਮੰਦਰ ਦੀ ਸੁਰੱਖਿਆ ਨੂੰ ਵੀ ਵਧਾਇਆ ਜਾਵੇਗਾ।