14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਗਣੇਸ਼ ਚਤੁਰਥੀ ਮੌਕੇ ਗਣੇਸ਼ ਉਤਸਵ ਦੀ ਹੋਈ ਆਰੰਭਤਾ

ਅੰਮ੍ਰਿਤਸਰ, 14 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਅੱਜ ਗਣੇਸ਼ ਚਤੁਰਥੀ ਦੇ ਮੌਕੇ ‘ਤੇ ਗਣੇਸ਼ ਉਤਸਵ ਦੀ ਆਰੰਭਤਾ ਪੂਰੇ ਜੋਰ-ਸ਼ੋਰ ਨਾਲ ਹੋਈ। ਸ਼ਰਧਾਲੂਆਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਆਪਣੇ ਘਰਾਂ ‘ਚ ਸ੍ਰੀ ਗਣਪਤੀ ਮਹਾਰਾਜ ਦੀ ਮੂਰਤੀ ਸਥਾਪਨਾ ਕੀਤੀ ਅਤੇ ਉਨ੍ਹਾਂ ਨੂੰ ਲਡੂੱਆਂ ਦੇ ਭੋਗ ਲਗਾਏ ਗਏ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਅੰਮ੍ਰਿਤਸਰ, 14 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਅੱਜ ਗਣੇਸ਼ ਚਤੁਰਥੀ ਦੇ ਮੌਕੇ ‘ਤੇ ਗਣੇਸ਼ ਉਤਸਵ ਦੀ ਆਰੰਭਤਾ ਪੂਰੇ ਜੋਰ-ਸ਼ੋਰ ਨਾਲ ਹੋਈ। ਸ਼ਰਧਾਲੂਆਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਆਪਣੇ ਘਰਾਂ ‘ਚ ਸ੍ਰੀ ਗਣਪਤੀ ਮਹਾਰਾਜ ਦੀ ਮੂਰਤੀ ਸਥਾਪਨਾ ਕੀਤੀ ਅਤੇ ਉਨ੍ਹਾਂ ਨੂੰ ਲਡੂੱਆਂ ਦੇ ਭੋਗ ਲਗਾਏ ਗਏ। ਇਸ ਉਤਸਵ ਦੌਰਾਨ ਸ਼ਰਧਾਲੂ ਰੋਜ਼ਾਨਾ ਉਨ੍ਹਾਂ ਦੀ ਪੂਜਾ ਅਰਚਨਾ ਕਰਦੇ ਹੋਏ ਸੁੱਖ-ਸ਼ਾਂਤੀ ਦੀ ਅਰਦਾਸ ਕਰਦੇ ਹਨ। ਇਸ ਤੋਂ ਬਾਅਦ ਇਹ ਉਤਸਵ ਸ੍ਰੀ ਗਣਪਤੀ ਮਹਾਰਾਜ ਦੀ ਮੂਰਤੀ ਵਿਸਰਜਨ ਨਾਲ ਸੰਪੂਰਨ ਹੋਵੇਗਾ। ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਮੰਦਰਾਂ-ਸ਼ਿਵਾਲਿਆਂ ਵਿਚ ਵੀ ਗਣੇਸ਼ ਚਤੁਰਥੀ ‘ਤੇ ਸ੍ਰੀ ਗਣਪਤੀ ਮਹਾਰਾਜ ਦੀ ਪੂਰੇ ਰੀਤੀ ਰਿਵਾਜਾਂ ਅਨੁਸਾਰ ਮੂਰਤੀ ਸਥਾਪਨਾ ਕੀਤੀ ਗਈ। ਸ਼ਿਵਾਲਾ ਬਾਗ ਭਾਈਆ, ਸ੍ਰੀ ਦੁਰਗਿਆਣਾ ਮੰਦਰ, ਪ੍ਰਾਚੀਨ ਗਣੇਸ਼ ਮੰਦਰ ਲਾਹੋਰੀ ਗੇਟ, ਗਣੇਸ਼ ਮਠ ਆਦਿ ‘ਚ ਸ਼ਰਧਾਲੂਆਂ ਦੀਆਂ ਰੌਣਕਾਂ ਲਗੀਆਂ ਰਹੀਆਂ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਵਰਸਿਟੀ ਵਲੋਂ ਸਿਲੇਬਸ ’ਚੋਂ ਸਿੱਖ ਇਤਿਹਾਸ ਦੀ ਅਹਿਮੀਅਤ ਨਜ਼ਰਅੰਦਾਜ਼ ਕਰਨਾ ਚਿੰਤਾਜਨਕ : ਜਥੇਦਾਰ 96 ਕਰੋੜੀ ਅਗਲੀ ਖ਼ਬਰ ਕੂਕਾ ਸ਼ਹੀਦ ਸਮਾਰਕ ਟਰੱਸਟ ਦੇ ਪ੍ਰੋਗਰਾਮ ਦੇ ਮੱਦੇਨਜ਼ਰ ਨਗਰ ਨਿਗਮ ਵਲੋਂ ਆਮ ਲੋਕਾਂ ਦੀ ਸਹੂਲਤ ਯਕੀਨੀ ਬਣਾਉਣ ਦੇ ਨਿਰਦੇਸ਼...
Ad Position 24