14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

‘ ਕਾਲਾ-ਆਜ਼ਾਰ ’ਤੇ ਜਿੱਤ : ਖਾਤਮੇ ਵੱਲ ਭਾਰਤ ਦੀ ਸ਼ਾਨਦਾਰ ਯਾਤਰਾ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਨ ਕਰਵਾਇਆ

ਅੰਮ੍ਰਿਤਸਰ, 14 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਨੁੱਖੀ ਜੈਨੇਟਿਕਸ ਵਿਭਾਗ ਵਲੋਂ ਰੂਸਾ 2. 0 ਦੇ ਸਹਿਯੋਗ ਨਾਲ ਕਾਲਾ-ਆਜ਼ਾਰ ਅਤੇ ਇਸ ਨਾਲ ਸਬੰਧਤ ਚਮੜੀ ਦੀ ਬਿਮਾਰੀ ਬਾਰੇ ਵਿਸ਼ੇਸ਼ ਅਕਾਦਮਿਕ ਭਾਸ਼ਣ ਕਰਵਾਇਆ ਗਿਆ।

Ad Position 21
repet_subhas-goyals [Copy P29]
ਵਿਸ਼ੇਸ਼ ਅਕਾਦਮਿਕ ਭਾਸ਼ਨ ਦੌਰਾਨ ਪਦਮ ਸ੍ਰੀ ਪ੍ਰੋ. ਡਾ. ਸ਼ਿਆਮ ਸੁੰਦਰ ਨੂੰ ਸਨਮਾਨਿਤ ਕਰਦੇ ਹੋਏ ਪ੍ਰੋ. ਡਾ. ਹਰਵਿੰਦਰ ਸਿੰਘ ਸੈਣੀ, ਪ੍ਰੋ. ਡਾ. ਕਮਲੇਸ਼ ਗੁਲੇਰੀਆ ਅਤੇ ਪ੍ਰੋ. ਡਾ. ਵਸੁਧਾ ਸਾਂਬਿਆਲ। ਤਸਵੀਰ : ਹਰਜੀਤ ਸਿੰਘ 15-09-2026
ਅੰਮ੍ਰਿਤਸਰ, 14 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਨੁੱਖੀ ਜੈਨੇਟਿਕਸ ਵਿਭਾਗ ਵਲੋਂ ਰੂਸਾ 2.0 ਦੇ ਸਹਿਯੋਗ ਨਾਲ ਕਾਲਾ-ਆਜ਼ਾਰ ਅਤੇ ਇਸ ਨਾਲ ਸਬੰਧਤ ਚਮੜੀ ਦੀ ਬਿਮਾਰੀ ਬਾਰੇ ਵਿਸ਼ੇਸ਼ ਅਕਾਦਮਿਕ ਭਾਸ਼ਣ ਕਰਵਾਇਆ ਗਿਆ। ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਪ੍ਰੌਗਰਾਮ ’ਚ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਪ੍ਰਸਿੱਧ ਖੋਜਕਾਰ ਅਤੇ ਪ੍ਰੋਫੈਸਰ ਪਦਮ ਸ੍ਰੀ ਪ੍ਰੋ. ਡਾ. ਸ਼ਿਆਮ ਸੁੰਦਰ ਨੇ ‘ਕਾਲਾ-ਆਜ਼ਾਰ ’ਤੇ ਜਿੱਤ : ਖਾਤਮੇ ਵੱਲ ਭਾਰਤ ਦੀ ਸ਼ਾਨਦਾਰ ਯਾਤਰਾ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਦਿੱਤਾ। ਪ੍ਰੋਗਰਾਮ ਦੀ ਸ਼ੁਰੂਆਤ ਮਨੁੱਖੀ ਜੈਨੇਟਿਕਸ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਸੰਜਨਾ ਮਹਿਰੋਤਰਾ ਵਲੋਂ ਮੁੱਖ ਬੁਲਾਰੇ ਅਤੇ ਪਤਵੰਤੇ ਮਹਿਮਾਨਾਂ ਦੇ ਸਵਾਗਤ ਨਾਲ ਹੋਈ। ਪਦਮ ਸ੍ਰੀ ਪ੍ਰੋ. ਡਾ. ਸ਼ਿਆਮ ਸੁੰਦਰ ਦਾ ਫੁੱਲਾਂ ਨਾਲ ਸਵਾਗਤ ਅਕਾਦਮਿਕ ਮਾਮਲਿਆਂ ਦੇ ਡੀਨ ਪ੍ਰੋ. ਡਾ. ਹਰਵਿੰਦਰ ਸਿੰਘ ਸੈਣੀ ਨੇ ਕੀਤਾ, ਜਦਕਿ ਪ੍ਰੋ. ਡਾ. ਹਰਵਿੰਦਰ ਸਿੰਘ ਸੈਣੀ ਦਾ ਸਵਾਗਤ ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰੀਨਿਓਰਸ਼ਿਪ ਐਂਡ ਇਨੋਵੇਸ਼ਨ ਦੀ ਕੋਆਰਡੀਨੇਟਰ ਪ੍ਰੋ. ਡਾ. ਵਸੁਧਾ ਸਾਂਬਿਆਲ ਨੇ ਕੀਤਾ। ਪਦਮ ਸ੍ਰੀ ਪ੍ਰੋ. ਡਾ. ਸ਼ਿਆਮ ਸੁੰਦਰ ਨੇ ਕਾਲਾ-ਆਜ਼ਾਰ ਦੇ ਫੈਲਾਅ, ਪਛਾਣ, ਇਲਾਜ ਅਤੇ ਇਸ ਦੇ ਖਾਤਮੇ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰੋ. ਡਾ. ਹਰਵਿੰਦਰ ਸਿੰਘ ਸੈਣੀ, ਮਨੁੱਖੀ ਜੈਨੇਟਿਕਸ ਵਿਭਾਗ ਦੇ ਮੁਖੀ ਪ੍ਰੋ. ਡਾ. ਕਮਲੇਸ਼ ਗੁਲੇਰੀਆ ਅਤੇ ਪ੍ਰੋ. ਡਾ. ਵਸੁਧਾ ਸਾਂਬਿਆਲ ਵਲੋਂ ਪਦਮ ਸ੍ਰੀ ਪ੍ਰੋ. ਡਾ. ਸ਼ਿਆਮ ਸੁੰਦਰ ਨੂੰ ਸਨਮਾਨਿਤ ਕੀਤਾ ਗਿਆ।ਅੰਤ ਵਿਚ ਡਾ. ਸੰਜਨਾ ਮਹਿਰੋਤਰਾ ਨੇ ਧੰਨਵਾਦ ਮਤਾ ਪੇਸ਼ ਕਰਦਿਆਂ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ 35 ਸਾਲ ਸੇਵਾ ਤੋਂ ਬਾਅਦ ਬਰਖ਼ਾਸਤ ਹੋਏ ਪੁਲਿਸ ਮੁਲਾਜ਼ਮ ਨੂੰ ਵੱਡੀ ਰਾਹਤ ਸੇਵਾਮੁਕਤੀ ਤੋਂ ਬਾਅਦ ਪੈਨਸ਼ਨ-ਗ੍ਰੈਚੁਟੀ ਰੋਕਣ ’... ਅਗਲੀ ਖ਼ਬਰ ਰਣਜੀਤ ਐਵੀਨਿਊ ਦੇ ਇਲਾਕਿਆਂ ’ਚ ਨਾਜਾਇਜ਼ ਕਬਜ਼ਿਆਂ ’ਤੇ ਕਾਰਵਾਈ ਦੌਰਾਨ ਫੁੱਲਾਂ ਦੇ ਸਟਾਲ ਹਟਾਏ
Ad Position 24