17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਅਜੀਤ, ਜਲੰਧਰ ਅਜਨਾਲਾ ਮੰਡੀ ’ਚ ਬਾਸਮਤੀ ਦੇ ਘੱਟ ਭਾਅ ਨੂੰ ਲੈ ਕੇ ਮਚਿਆ ਘਮਾਸਾਨ, ਕਿਸਾਨਾਂ ਦੀਆਂ ਸ਼ਿਕਾਇਤਾਂ ਮਗਰੋਂ ਚੇਅਰਮੈਨ ਰਾਜੂ ਨੇ ਖੁੱਲ੍ਹੀ ਬੋਲੀ ਕਰਵਾਈ ਸ਼ੁਰੂ ਪੇਂਡੂ ਮੰਡੀਆਂ ‘ਚ ਵੱਧ ਭਾਅ, ਅਜਨਾਲਾ ਦੀ ਮੁੱਖ ਮੰਡੀ ’ਚ ਘੱਟ ! ਕਿਸਾਨਾਂ ਨੇ ਚੁੱਕੇ ਸਨ ਸਵਾਲ

ਅਜਨਾਲਾ, 16 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਦਾਣਾ ਮੰਡੀ ਅਜਨਾਲਾ ਵਿਚ ਬਾਸਮਤੀ ਦੀਆਂ ਅਗੇਤੀਆਂ ਕਿਸਮਾਂ ਦੀ ਖ਼ਰੀਦ ਨੂੰ ਲੈ ਕੇ ਕਿਸਾਨਾਂ ਵਲੋਂ ਉਠਾਏ ਜਾ ਰਹੇ ਸਵਾਲਾਂ ਦਰਮਿਆਨ ਹੁਣ ਮੰਡੀ ਵਿਚ ਖੁੱਲ੍ਹੀ ਬੋਲੀ ਰਾਹੀਂ ਬਾਸਮਤੀ ਦੀ ਖ਼ਰੀਦ ਸ਼ੁਰੂ ਹੋ ਗਈ ਹੈ। ਖੁੱਲ੍ਹੀ ਬੋਲੀ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਭਾਅ ਪਾਰਦਰਸ਼ੀ ਅਤੇ ਮੁਕਾਬਲੇ ਵਾਲੇ ਢੰਗ ਨਾਲ ਮਿਲਣ ਦੀ ਉਮੀਦ ਬਣੀ ਹੈ।

Ad Position 21
No active advertisement
ਸਨਿਚਰਵਾਰ, 1 ਅਗਸਤ, 2026 17-09-2026
ਅਜਨਾਲਾ, 16 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਦਾਣਾ ਮੰਡੀ ਅਜਨਾਲਾ ਵਿਚ ਬਾਸਮਤੀ ਦੀਆਂ ਅਗੇਤੀਆਂ ਕਿਸਮਾਂ ਦੀ ਖ਼ਰੀਦ ਨੂੰ ਲੈ ਕੇ ਕਿਸਾਨਾਂ ਵਲੋਂ ਉਠਾਏ ਜਾ ਰਹੇ ਸਵਾਲਾਂ ਦਰਮਿਆਨ ਹੁਣ ਮੰਡੀ ਵਿਚ ਖੁੱਲ੍ਹੀ ਬੋਲੀ ਰਾਹੀਂ ਬਾਸਮਤੀ ਦੀ ਖ਼ਰੀਦ ਸ਼ੁਰੂ ਹੋ ਗਈ ਹੈ। ਖੁੱਲ੍ਹੀ ਬੋਲੀ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਭਾਅ ਪਾਰਦਰਸ਼ੀ ਅਤੇ ਮੁਕਾਬਲੇ ਵਾਲੇ ਢੰਗ ਨਾਲ ਮਿਲਣ ਦੀ ਉਮੀਦ ਬਣੀ ਹੈ। ਇਸ ਤੋਂ ਪਹਿਲਾਂ ਕਿਸਾਨਾਂ ਵਲੋਂ ਦੋਸ਼ ਲਗਾਏ ਜਾ ਰਹੇ ਸਨ ਕਿ ਕੁਝ ਪ੍ਰਾਈਵੇਟ ਖ਼ਰੀਦਦਾਰਾਂ ਵਲੋਂ ਬਾਸਮਤੀ ਦੀਆਂ ਅਗੇਤੀਆਂ ਕਿਸਮਾਂ ਦੇ ਭਾਅ ਖੁੱਲ੍ਹੀ ਬੋਲੀ ਦੀ ਬਜਾਏ ਆਪਣੀ ਮਰਜ਼ੀ ਨਾਲ ਲਗਾਏ ਜਾ ਰਹੇ ਹਨ। ਕਿਸਾਨਾਂ ਦਾ ਕਹਿਣਾ ਸੀ ਕਿ ਇਸ ਕਾਰਨ ਉਨ੍ਹਾਂ ਨੂੰ ਆਪਣੀ ਫ਼ਸਲ ਦਾ ਉਚਿੱਤ ਮੁੱਲ ਨਹੀਂ ਮਿਲ ਰਿਹਾ ਸੀ। ਕਿਸਾਨਾਂ ਵਲੋਂ ਇਹ ਵੀ ਮੁੱਦਾ ਉਠਾਇਆ ਗਿਆ ਕਿ ਅਜਨਾਲਾ ਖੇਤਰ ਦੀਆਂ ਪੇਂਡੂ ਮੰਡੀਆਂ ਦੇ ਮੁਕਾਬਲੇ ਸ਼ਹਿਰ ਦੀ ਪ੍ਰਮੁੱਖ ਦਾਣਾ ਮੰਡੀ ਵਿਚ ਬਾਸਮਤੀ ਦੇ ਭਾਅ ਘੱਟ ਲੱਗ ਰਹੇ ਹਨ। ਦੱਸਣਯੋਗ ਹੈ ਕਿ ਕੱਲ੍ਹ 15 ਸਤੰਬਰ ਨੂੰ ਦਾਣਾ ਮੰਡੀ ਅਜਨਾਲਾ ‘ਚ ਅਗੇਤੀ ਬਾਸਮਤੀ ਦਾ ਵੱਧ ਤੋਂ ਵੱਧ ਭਾਅ 3700 ਰੁਪਏ ਪ੍ਰਤੀ ਕੁਇੰਟਲ ਸੀ ਜਦਕਿ ਗੱਗੋਮਾਹਲ ਮੰਡੀ ਵਿਚ ਕਰੀਬ 3813 ਰੁਪਏ ਪ੍ਰਤੀ ਕੁਇੰਟਲ ਸੀ। ਜਦੋਂ ਸਾਰਾ ਮਾਮਲਾ ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਸਰਪੰਚ ਰਾਜਵਿੰਦਰ ਸਿੰਘ ਰਾਜੂ ਅਤੇ ਸਕੱਤਰ ਸੰਦੀਪ ਸਿੰਘ ਰਿਆੜ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਉਨ੍ਹਾਂ ਤੁਰੰਤ ਹਰਕਤ ਵਿਚ ਆਉਂਦਿਆਂ ਪ੍ਰਾਈਵੇਟ ਖ਼ਰੀਦਦਾਰਾਂ ਅਤੇ ਆੜ੍ਹਤੀਆਂ ਆਗੂਆਂ ਦੀ ਸਾਂਝੀ ਮੀਟਿੰਗ ਬੁਲਾ ਕੇ ਅੱਜ ਤੋਂ ਹੀ ਦਾਣਾ ਮੰਡੀ ਅਜਨਾਲਾ ਵਿਖੇ ਝੋਨੇ ਦੇ ਖ਼ਰੀਦ ਖੁੱਲ੍ਹੀ ਬੋਲੀ ਰਾਹੀਂ ਕਰਵਾਉਣ ਦਾ ਫ਼ੈਸਲਾ ਲਿਆ, ਜਿਸ ਦੀ ਰਸਮੀ ਤੌਰ ਤੇ ਸ਼ੁਰੂਆਤ ਕਰਦਿਆਂ ਅੱਜ ਖੁੱਲ੍ਹੀ ਬੋਲੀ ਰਾਹੀਂ 1509 ਬਾਸਮਤੀ ਦਾ ਵੱਧ ਤੋਂ ਵੱਧ 3763 ਰੁਪਏ ਪ੍ਰਤੀ ਕੁਇੰਟਲ ਲੱਗਾ।ਇਸ ਮੌਕੇ ਆੜ੍ਹਤੀ ਯੂਨੀਅਨ ਅਜਨਾਲਾ ਦੇ ਪ੍ਰਧਾਨ ਸਤਬੀਰ ਸਿੰਘ ਸੰਧੂ ਅਤੇ ਹਰਵਿੰਦਰ ਸਿੰਘ ਸ਼ਾਹ, ਮਨਜੀਤ ਸਿੰਘ ਬਾਠ, ਨਿਰਮਲਜੀਤ ਸਿੰਘ ਸੰਧੂ, ਆੜ੍ਹਤੀ ਦਲਜੀਤ ਸਿੰਘ ਫੁੱਲੇਚੱਕ, ਰਾਜੀਵ ਗਾਂਧੀ, ਸੋਹਨ ਲਾਲ ਦਿਆਲਪੁਰਾ, ਪ੍ਰਾਈਵੇਟ ਖ਼ਰੀਦਦਾਰ ਸੰਨੀ ਕੁੰਦਰਾ, ਗਗਨਦੀਪ ਸਿੰਘ, ਅਰੁਣ ਸ਼ਰਮਾ ਅਤੇ ਬੌਬੀ ਅਰੋੜਾ ਆਦਿ ਹਾਜ਼ਰ ਸਨ। ਕੁਤਾਹੀ ਕਰਨ ਵਾਲੇ ਆੜ੍ਹਤੀ ਜਾਂ ਖ਼ਰੀਦਦਾਰ ਖ਼ਿਲਾਫ਼ ਕਾਰਵਾਈ ਹੋਵੇਗੀ-ਚੇਅਰਮੈਨ ਰਾਜਵਿੰਦਰ ਸਿੰਘ ਰਾਜੂ ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਸਰਪੰਚ ਰਾਜਵਿੰਦਰ ਸਿੰਘ ਰਾਜੂ ਅਤੇ ਸਕੱਤਰ ਸੰਦੀਪ ਸਿੰਘ ਰਿਆੜ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੰਡੀ ਵਿਚ ਬਾਸਮਤੀ ਦੀ ਖ਼ਰੀਦ ਪ੍ਰਕਿਰਿਆ ਨੂੰ ਨਿਯਮਾਂ ਅਨੁਸਾਰ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਕੋਈ ਵੀ ਆੜ੍ਹਤੀ ਜਾਂ ਪ੍ਰਾਈਵੇਟ ਖ਼ਰੀਦਦਾਰ ਕੁਤਾਹੀ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਬੋਲੀ ਸਿਸਟਮ ਰੋਜ਼ਾਨਾ ਜਾਰੀ ਰਹਿਣਾ ਚਾਹੀਦਾ-ਆੜਤੀ ਮਨਜੀਤ ਸਿੰਘ : ਆੜ੍ਹਤੀ ਮਨਜੀਤ ਸਿੰਘ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਾਣਾ ਮੰਡੀ ਅਜਨਾਲਾ ਵਿਚ ਖੁੱਲ੍ਹੀ ਬੋਲੀ ਸ਼ੁਰੂ ਹੋਣਾ ਬਹੁਤ ਵਧੀਆ ਕਦਮ ਹੈ। ਉਨ੍ਹਾਂ ਦੱਸਿਆ ਕਿ ਅੱਜ ਬਾਸਮਤੀ 1509 ਦਾ ਭਾਅ 3761 ਰੁਪਏ ਤੱਕ ਲੱਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਇਕ-ਦੋ ਢੇਰੀਆਂ ਦੀ ਹੀ ਬੋਲੀ ਕਿਉਂ ਨਾ ਹੋਵੇ , ਬੋਲੀ ਜ਼ਰੂਰ ਹੋਣੀ ਚਾਹੀਦੀ ਹੈ। ਖੁੱਲ੍ਹੀ ਬੋਲੀ ਨਾਲ ਮੁਕਾਬਲਾ ਵਧੇਗਾ– ਸੰਨੀ ਕੁੰਦਰਾ ਪ੍ਰਾਈਵੇਟ ਖ਼ਰੀਦਦਾਰ ਸੰਨੀ ਕੁੰਦਰਾ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਾਣਾ ਮੰਡੀ ਵਿਚ ਖੁੱਲ੍ਹੀ ਬੋਲੀ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਵੱਡਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਜਦੋਂ ਬੋਲੀ ਰਾਹੀਂ ਮੰਡੀ ਵਿਚ ਫ਼ਸਲ ਦਾ ਭਾਅ ਸਾਹਮਣੇ ਆਵੇਗਾ ਤਾਂ ਖ਼ਰੀਦਦਾਰਾਂ ਵਿਚਕਾਰ ਮੁਕਾਬਲਾ ਵਧੇਗਾ।
Ad Position 22
No active advertisement
ਪਿਛਲੀ ਖ਼ਬਰ ਪਟਵਾਰੀਆਂ ਨੇ ਤਹਿਸੀਲ ਕੰਪਲੈਕਸ ਵਿਖੇ ਹੱਕੀ ਮੰਗਾਂ ਨੂੰ ਲੈ ਕੇ ਕੀਤਾ ਰੋਸ ਮੁਜ਼ਾਹਰਾ ਵਿਅਕਤੀ ਦੀ ਟਿੱਪਰ ਹੇਠ ਅਉਣ ਨਾਲ ਹ... ਅਗਲੀ ਖ਼ਬਰ ਮਾਰਕੀਟ ਕਮੇਟੀ ਮਹਿਤਾ ਦੇ ਨਵ-ਨਿਯੁਕਤ ਚੇਅਰਮੈਨਾਂ ਨੇ ਸੰਭਾਲਿਆ ਆਹੁਦਾ
Ad Position 24