17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਪਟਵਾਰੀਆਂ ਨੇ ਤਹਿਸੀਲ ਕੰਪਲੈਕਸ ਵਿਖੇ ਹੱਕੀ ਮੰਗਾਂ ਨੂੰ ਲੈ ਕੇ ਕੀਤਾ ਰੋਸ ਮੁਜ਼ਾਹਰਾ ਵਿਅਕਤੀ ਦੀ ਟਿੱਪਰ ਹੇਠ ਅਉਣ ਨਾਲ ਹੋਈ ਮੌਤ

ਤਰਸਿੱਕਾ, 16 ਸਤੰਬਰ (ਅਤਰ ਸਿੰਘ ਤਰਸਿੱਕਾ)-ਅੱਜ ਸਵੇਰੇ ਕਸਬਾ ਪੁਲ ਨਹਿਰ ਤਰਸਿੱਕਾ ਵਿਖੇ ਇਕ ਵਿਅਕਤੀ ਦੀ ਰੇਤ ਨਾਲ ਭਰੇ ਹੋਏ ਟਿੱਪਰ ਹੇਠ ਆਉਣ ਨਾਲ ਮੌਕੇ ’ਤੇ ਹੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਜੈਮਲ ਸਿੰਘ (65) ਪੁੱਤਰ ਗੁਰਵੇਲ ਸਿੰਘ ਵਾਸੀ ਪਿੰਡ ਅਕਾਲਗੜ੍ਹ ਢਪਈਆਂ ਬਲਾਕ ਤਰਸਿੱਕਾ ਵਜੋਂ ਹੋਈ ਹੈ।

Ad Position 21
No active advertisement
ਮਿ੍ਤਕ ਜੈਮਲ ਸਿੰਘ ਦੀ ਫਾਈਲ ਤਸਵੀਰ। 17-09-2026
ਤਰਸਿੱਕਾ, 16 ਸਤੰਬਰ (ਅਤਰ ਸਿੰਘ ਤਰਸਿੱਕਾ)-ਅੱਜ ਸਵੇਰੇ ਕਸਬਾ ਪੁਲ ਨਹਿਰ ਤਰਸਿੱਕਾ ਵਿਖੇ ਇਕ ਵਿਅਕਤੀ ਦੀ ਰੇਤ ਨਾਲ ਭਰੇ ਹੋਏ ਟਿੱਪਰ ਹੇਠ ਆਉਣ ਨਾਲ ਮੌਕੇ ’ਤੇ ਹੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਜੈਮਲ ਸਿੰਘ (65) ਪੁੱਤਰ ਗੁਰਵੇਲ ਸਿੰਘ ਵਾਸੀ ਪਿੰਡ ਅਕਾਲਗੜ੍ਹ ਢਪਈਆਂ ਬਲਾਕ ਤਰਸਿੱਕਾ ਵਜੋਂ ਹੋਈ ਹੈ। ਮਿ੍ਤਕ ਟੀ. ਵੀ. ਐੱਸ. ਸਕੂਟਰੀ ’ਤੇ ਆਪਣੇ ਪਿੰਡ ਅਕਾਲਗੜ੍ਹ ਢਪਈਆਂ ਨੂੰ ਜਾ ਰਿਹਾ ਸੀ ਤੇ ਟਿੱਪਰ ਖਜਾਲਾ ਤੋਂ ਤਰਸਿੱਕਾ ਨੂੰ ਆ ਰਿਹਾ ਸੀ ਕਿ ਪੁਲ ਨਹਿਰ ਤਰਸਿੱਕਾ ਉਪਰ ਅਚਾਨਕ ਸੜਕ ਹਾਦਸਾ ਵਾਪਰ ਗਿਆ। ਮਿ੍ਤਕ ਬਾਬਾ ਜੈਮਲ ਸਿੰਘ ਮਹਾਂਪੁਰਸ਼ ਸੰਤ ਬਾਬਾ ਭੂਰੀ ਵਾਲਿਆਂ ਦਾ ਸੇਵਕ ਸੀ ਤੇ ਉਹ ਸਾਰੀ ਉਮਰ ਵੱਖ ਗੁਰਦੁਆਰਿਆਂ ’ਚ ਸੇਵਾ ਨਿਭਾਉਂਦੇ ਰਹੇ। ਥਾਣਾ ਤਰਸਿੱਕਾ ਦੀ ਪੁਲਿਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਲਾਸ਼ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਰਬੰਸ ਸਿੰਘ ਏ. ਐੱਸ. ਆਈ. ਅਨੁਸਾਰ ਟਿੱਪਰ ਦਾ ਡ੍ਰਾਈਵਰ ਮੌਕੇ ਤੋਂ ਫ਼ਰਾਰ ਹੈ ਤੇ ਉਸ ਨੂੰ ਛੇਤੀ ਹੀ ਗਿ੍ਫਤਾਰ ਕਰ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸਰਹੱਦੀ ਪਿੰਡ ਬੁਰਜ ਦੇ 50 ਪਰਿਵਾਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਿਚ ਸ਼ਾਮਿਲ ਪੰਜਾਬ ਦੇ ਅਸਲ ਮੁੱਦੇ ਅੱਜ ਪਿੱਛੇ ਕਿਉ... ਅਗਲੀ ਖ਼ਬਰ ਅਜੀਤ, ਜਲੰਧਰ ਅਜਨਾਲਾ ਮੰਡੀ ’ਚ ਬਾਸਮਤੀ ਦੇ ਘੱਟ ਭਾਅ ਨੂੰ ਲੈ ਕੇ ਮਚਿਆ ਘਮਾਸਾਨ, ਕਿਸਾਨਾਂ ਦੀਆਂ ਸ਼ਿਕਾਇਤਾਂ ਮਗਰੋਂ ਚੇਅ...
Ad Position 24