ਵਰਲਡ ਪੰਜਾਬੀ ਆਰਗੇਨਾਈਜੇਸ਼ਨ ਨੇ ਪੰਜਾਬੀ ਚਿੰਤਨ ਬੈਠਕ ਕਰਵਾਈ
ਅੰਮ੍ਰਿਤਸਰ,17 ਸਤੰਬਰ (ਹਰਮਿੰਦਰ ਸਿੰਘ, ਨਾਕੁਲ ਸ਼ਰਮਾ)- ਵਰਲਡ ਪੰਜਾਬੀ ਆਰਗੇਨਾਈਜੇਸ਼ਨ ਵਲੋਂ ਅੰਮ੍ਰਿਤਸਰ ਵਿਖੇ ਪੰਜਾਬੀ ਚਿੰਤਨ ਬੈਠਕ ਕੀਤੀ ਗਈ, ਜਿਸ ਦੌਰਾਨ ਕਰਵਾਏ ਗਏ ਚਿੰਤਨ, ਸੰਵਾਦ ਤੇ ਸੰਕਲਪ ’ਚ ਸੰਤ ਸਮਾਜ ਤੇ ਉੱਘੇ ਵਿਦਿਵਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਬੈਠਕ ਦੀ ਪ੍ਰਧਾਨਗੀ ਪਦਮ ਸ੍ਰੀ ਤੇ ਰਾਜ ਸਭਾ ਮੈਂਬਰ ਡਾ: ਬਿਕਰਮਜੀਤ ਸਿੰਘ ਸਾਹਨੀ ਨੇ ਕੀਤੀ, ਜਿਸ ’ਚ ਗੈਰ ਕਾਨੂੰਨੀ ਢੰਗ ਨਾਲ ਕਰਵਾਏ ਜਾ ਰਹੇ ਧਰਮ ਪਰਿਵਰਤਨ ਅਤੇ ਪੰਜਾਬ ਵਿਚ ਵੱਧ ਰਹੀ ਨਸ਼ਿਆਂ ਦੀ ਸਮੱਸਿਆ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਇਸ ਦੇ ਖਿਲਾਫ਼ ਸਮਾਜਿਕ ਲਹਿਰ ਸ਼ੁਰੂ ਕਰਨ ਦਾ ਅਹਿਮ ਲਿਆ ਗਿਆ।
ਅੰਮ੍ਰਿਤਸਰ,17 ਸਤੰਬਰ (ਹਰਮਿੰਦਰ ਸਿੰਘ, ਨਾਕੁਲ ਸ਼ਰਮਾ)- ਵਰਲਡ ਪੰਜਾਬੀ ਆਰਗੇਨਾਈਜੇਸ਼ਨ ਵਲੋਂ ਅੰਮ੍ਰਿਤਸਰ ਵਿਖੇ ਪੰਜਾਬੀ ਚਿੰਤਨ ਬੈਠਕ ਕੀਤੀ ਗਈ, ਜਿਸ ਦੌਰਾਨ ਕਰਵਾਏ ਗਏ ਚਿੰਤਨ, ਸੰਵਾਦ ਤੇ ਸੰਕਲਪ ’ਚ ਸੰਤ ਸਮਾਜ ਤੇ ਉੱਘੇ ਵਿਦਿਵਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਬੈਠਕ ਦੀ ਪ੍ਰਧਾਨਗੀ ਪਦਮ ਸ੍ਰੀ ਤੇ ਰਾਜ ਸਭਾ ਮੈਂਬਰ ਡਾ: ਬਿਕਰਮਜੀਤ ਸਿੰਘ ਸਾਹਨੀ ਨੇ ਕੀਤੀ, ਜਿਸ ’ਚ ਗੈਰ ਕਾਨੂੰਨੀ ਢੰਗ ਨਾਲ ਕਰਵਾਏ ਜਾ ਰਹੇ ਧਰਮ ਪਰਿਵਰਤਨ ਅਤੇ ਪੰਜਾਬ ਵਿਚ ਵੱਧ ਰਹੀ ਨਸ਼ਿਆਂ ਦੀ ਸਮੱਸਿਆ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਇਸ ਦੇ ਖਿਲਾਫ਼ ਸਮਾਜਿਕ ਲਹਿਰ ਸ਼ੁਰੂ ਕਰਨ ਦਾ ਅਹਿਮ ਲਿਆ ਗਿਆ। ਇਸ ਬੈਠਕ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾ. ਬਿਕਰਮਜੀਤ ਸਿੰਘ ਸਾਹਨੀ ਨੇ ਦੱਸਿਆ ਕਿ ਬੈਠਕ ਦੌਰਾਨ ਧਰਮ ਪਰਿਵਰਤਨ ਤੇ ਪੰਜਾਬ ’ਚ ਨਸ਼ਿਆਂ ਦੀ ਸਮੱਸਿਆ ਪ੍ਰਮੁੱਖ ਮੁੱਦਿਆਂ ਵਜੋਂ ਵਿਚਾਰੀ ਗਈ। ਭਾਗੀਦਾਰਾਂ ਨੇ ਇਕਸੁਰ ਹੋ ਕੇ ਕਿਹਾ ਕਿ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ਤੇ ਹਰੇਕ ਵਿਅਕਤੀ ਦੀ ਆਪਣੀ ਆਸਥਾ ਤੇ ਅੰਤਰ-ਆਤਮਾ ਦੀ ਆਜ਼ਾਦੀ ਦਾ ਸਨਮਾਨ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਬੈਠਕ ’ਚ ਜਨਸੰਖਿਆ ਨਾਲ ਸੰਬੰਧਿਤ ਤਬਦੀਲੀਆਂ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ ਗਈ। 2011 ਦੀ ਜਨਗਣਨਾ ’ਚ ਸੰਬੰਧਿਤ ਧਾਰਮਿਕ ਭਾਈਚਾਰੇ ਦੀ ਆਬਾਦੀ ਲਗਭਗ 3.48 ਲੱਖ ਦਰਜ ਕੀਤੀ ਗਈ ਸੀ, ਜਦਕਿ ਸੂਬੇ ’ਚ ਅੱਜ ਇਹ ਗਿਣਤੀ ਲਗਪਗ 30 ਲੱਖ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਡਾ. ਸਾਹਨੀ ਨੇ ਕਿਹਾ ਕਿ ਸਿੱਖ ਧਰਮ ਹਮੇਸ਼ਾ ਬਰਾਬਰੀ ਅਤੇ ਸਤਿਕਾਰ ਦਾ ਸੰਦੇਸ਼ ਦਿੰਦਾ ਆਇਆ ਹੈ, ਪਰ ਇਸ ਦੇ ਬਾਵਜੂਦ ਪਿੰਡਾਂ ਅਤੇ ਇਥੋਂ ਤੱਕ ਕਿ ਗੁਰਦੁਆਰਿਆਂ ਦੇ ਆਲੇ-ਦੁਆਲੇ ਵੀ ਜਾਤੀ ਆਧਾਰਿਤ ਭੇਦਭਾਵ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਬੈਠਕ ’ਚ ਚਾਰ ਪ੍ਰਮੁੱਖ ਨੁਕਤਿਆਂ ’ਤੇ ਜ਼ੋਰ ਦਿੱਤਾ ਗਿਆ, ਜਿਸ ’ਚ ਪਿੰਡਾਂ ਅਤੇ ਗੁਰਦੁਆਰਿਆਂ ’ਚੋਂ ਜਾਤੀ ਆਧਾਰਿਤ ਭੇਦਭਾਵ ਨੂੰ ਖ਼ਤਮ ਕਰਨ, ਆਪਣੀ ਮਰਜ਼ੀ ਨਾਲ ਸਿੱਖ ਪੰਥ ’ਚ ਵਾਪਸੀ ਕਰਨ ਵਾਲਿਆਂ ਦਾ ਸਨਮਾਨਜਨਕ ਢੰਗ ਨਾਲ ਸਮਾਜ ’ਚ ਮੁੜ ਸ਼ਾਮਿਲ ਹੋਣਾ ਯਕੀਨੀ ਬਣਾਇਆ ਜਾਵੇ, ਅਨੁਸੂਚਿਤ ਜਾਤੀ ਨਾਲ ਸੰਬੰਧਿਤ ਪਰਿਵਾਰਾਂ ਨੂੰਸਿੱਖਿਆ ਅਤੇ ਸਿਹਤ ਦੇ ਖੇਤਰ ’ਚ ਆਰਥਿਕ ਸਹਾਇਤਾ ਮੁਹੱਈਆ ਕਰਵਾਈ, ਨੌਜਵਾਨਾਂ ਦੇ ਸਸ਼ਕਤੀਕਰਨ ਲਈ ‘ਸਿੱਖਿਆ ਲੰਗਰ’ ਲਹਿਰ ਦਾ ਪੂਰੇ ਪੰਜਾਬ ’ਚ ਵਿਸਥਾਰ ਕੀਤਾ ਜਾਵੇ। ਇਸ ਦੌਰਾਨ ਨਸ਼ਿਆਂ ਦੀ ਸਮੱਸਿਆ ਨੂੰ ਦੂਜਾ ਪ੍ਰਮੁੱਖ ਮੁੱਦਾ ਦੱਸਿਆ ਗਿਆ। ਸਰਕਾਰੀ ਅੰਕੜਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਦੇ ਨਸ਼ਾ ਮੁਕਤੀ ਕੇਂਦਰਾਂ ’ਚ ਦਾਖ਼ਲਿਆਂ ’ਚ 164 ਫ਼ੀਸਦੀ ਦਾ ਵਾਧਾ ਹੋਇਆ ਹੈ। ਡਾ. ਸਾਹਨੀ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਦੋ ਪੱਧਰਾਂ ’ਤੇ ਇਕੋ ਸਮੇਂ ਕੰਮ ਕਰਨ ਦੀ ਲੋੜ ਹੈ। ਇਕ ਪਾਸੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਚੇਨ ਨੂੰ ਤੋੜਨਾ ਅਤੇ ਦੂਜੇ ਪਾਸੇ ਨਸ਼ਾ ਮੁਕਤੀ, ਮੁੜ ਵਸੇਬੇ ਅਤੇ ਪ੍ਰਭਾਵਿਤ ਵਿਅਕਤੀਆਂ ਨੂੰ ਸਮਾਜ ’ਚ ਮੁੜ ਸਨਮਾਨਜਨਕ ਢੰਗ ਨਾਲ ਸ਼ਾਮਿਲ ਕਰਨ ਦੀ ਵਿਵਸਥਾ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ।