18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਉਡਾਣ ਟਰੱਸਟ ਤੇ ਅਮਨਦੀਪ ਹਸਪਤਾਲ ਸਮੂਹ ਵਲੋਂ ‘ਜਿੰਮ ਦਾ ਲੰਗਰ’ ਮੁਹਿੰਮ ਜਾਰੀ

ਅੰਮ੍ਰਿਤਸਰ, 17 ਸਤੰਬਰ (ਜਸਵੰਤ ਸਿੰਘ ਜੱਸ)-ਉਡਾਣ ਟਰੱਸਟ, ਕੰਬੋਜ ਸਭਾ ਤੇ ਅਮਨਦੀਪ ਹਸਪਤਾਲ ਸਮੂਹ ਵਲੋਂ ਮਾਝਾ ਖੇਤਰ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਹੋੜ ਕੇ ਕਸਰਤ ਕਰਨ ਵੱਲ ਪ੍ਰੇਰਤ ਕਰਨ ਦੇ ਉਦੇਸ਼ ਤਹਿਤ ਵੱਖ ਵੱਖ ਥਾਵਾਂ ’ਤੇ ਮੁਫ਼ਤ ਜਿੰਮ ਸਥਾਪਿਤ ਕਰਨ ਦੀ ਆਰੰਭੀ ਮੁਹਿੰਮ ਤਹਿਤ ਚੀਫ਼ ਖ਼ਾਲਸਾ ਦੀਵਾਨ ਦੀ ਅਗਵਾਈ ਵਿਚ ਰਹੇ ਸੈਂਟਰਲ ਖ਼ਾਲਸਾ ਯਤੀਮਖਾਨਾ ਵਿਖੇ ਰਹਿ ਰਹੇ ਯਤੀਮ ਬੱਚਿਆਂ ਦੀ ਚੰਗੀ ਸਿਹਤ ਤੇ ਉਨ੍ਹਾਂ ਨੂੰ ਕਸਰਤ ਕਰਨ ਪ੍ਰਤੀ ਪ੍ਰੇਰਤ ਕਰਨ ਲਈ ਅਤਿ ਆਧੁਨਿਕ ਜਿੰਮ ਸਥਾਪਿਤ ਕੀਤਾ, ਜਿਸ ਦਾ ਰਸਮੀ ਉਦਘਾਟਨ ਦੀਵਾਨ ਦੇ ਪ੍ਰਧਾਨ ਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਉਡਾਣ ਟਰੱਸਟ ਦੇ ਡਾਇਰੈਕਟਰ ਤੇ ਦੇਸ਼ ਦੇ ਨਾਮਵਰ ਆਰਥੋਪੈਡਿਕ ਸਰਜਨ ਡਾ.

Ad Position 21
No active advertisement
ਅਜੀਤ ਡੈਸਕ 18-09-2026
ਅੰਮ੍ਰਿਤਸਰ, 17 ਸਤੰਬਰ (ਜਸਵੰਤ ਸਿੰਘ ਜੱਸ)-ਉਡਾਣ ਟਰੱਸਟ, ਕੰਬੋਜ ਸਭਾ ਤੇ ਅਮਨਦੀਪ ਹਸਪਤਾਲ ਸਮੂਹ ਵਲੋਂ ਮਾਝਾ ਖੇਤਰ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਹੋੜ ਕੇ ਕਸਰਤ ਕਰਨ ਵੱਲ ਪ੍ਰੇਰਤ ਕਰਨ ਦੇ ਉਦੇਸ਼ ਤਹਿਤ ਵੱਖ ਵੱਖ ਥਾਵਾਂ ’ਤੇ ਮੁਫ਼ਤ ਜਿੰਮ ਸਥਾਪਿਤ ਕਰਨ ਦੀ ਆਰੰਭੀ ਮੁਹਿੰਮ ਤਹਿਤ ਚੀਫ਼ ਖ਼ਾਲਸਾ ਦੀਵਾਨ ਦੀ ਅਗਵਾਈ ਵਿਚ ਰਹੇ ਸੈਂਟਰਲ ਖ਼ਾਲਸਾ ਯਤੀਮਖਾਨਾ ਵਿਖੇ ਰਹਿ ਰਹੇ ਯਤੀਮ ਬੱਚਿਆਂ ਦੀ ਚੰਗੀ ਸਿਹਤ ਤੇ ਉਨ੍ਹਾਂ ਨੂੰ ਕਸਰਤ ਕਰਨ ਪ੍ਰਤੀ ਪ੍ਰੇਰਤ ਕਰਨ ਲਈ ਅਤਿ ਆਧੁਨਿਕ ਜਿੰਮ ਸਥਾਪਿਤ ਕੀਤਾ, ਜਿਸ ਦਾ ਰਸਮੀ ਉਦਘਾਟਨ ਦੀਵਾਨ ਦੇ ਪ੍ਰਧਾਨ ਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਉਡਾਣ ਟਰੱਸਟ ਦੇ ਡਾਇਰੈਕਟਰ ਤੇ ਦੇਸ਼ ਦੇ ਨਾਮਵਰ ਆਰਥੋਪੈਡਿਕ ਸਰਜਨ ਡਾ. ਅਵਤਾਰ ਸਿੰਘ ਵਲੋਂ ਕੀਤਾ। ਇਸ ਮੌਕੇ ਵਿਧਾਇਕ ਡਾ. ਨਿੱਜਰ ਨੇ ਕਿਹਾ ਕਿ ਬਚਪਨ ਵਿਚ ਵਿਕਸਿਤ ਕੀਤੀਆਂ ਗਈਆਂ ਚੰਗੀਆਂ ਆਦਤਾਂ ਪੂਰੀ ਜ਼ਿੰਦਗੀ ਦਾ ਆਧਾਰ ਬਣਦੀਆਂ ਹਨ, ਜੋ ਅੱਗੇ ਜਾ ਕੇ ਸਫਲ ਜੀਵਨ ਦੀ ਮਜਬੂਤ ਨੀਂਹ ਬਣਦੀਆਂ ਹਨ। ਉਨ੍ਹਾਂ ਬੱਚਿਆਂ ਨੂੰ ਜਿੰਮ ਦੀਆਂ ਸਹੂਲਤਾਂ ਦਾ ਨਿਯਮਤ ਲਾਭ ਲੈਣ ਲਈ ਪ੍ਰੇਰਿਤ ਕੀਤਾ। ਡਾਇਰੈਕਟਰ ਡਾ. ਅਵਤਾਰ ਸਿੰਘ ਨੇ ਕਿਹਾ ਕਿ ਨਰੋਈ ਸਿਹਤ ਇਕ ਅਨੁਸ਼ਾਸ਼ਿਤ, ਮਜ਼ਬੂਤ ਤੇ ਰੋਗਮੁਕਤ ਸਮਾਜ ਦੀ ਸਿਰਜਣਾ ਕਰਦੀ ਹੈ ਅਤੇ ਬੱਚਿਆਂ ਨੂੰ ਤੰਦਰੁਸਤ ਜੀਵਨ ਸ਼ੈਲੀ ਨਾਲ ਜੋੜਣਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਇਸੇ ਮੁਹਿੰਮ ਤਹਿਤ ਹੀ ਉਡਾਣ ਟਰੱਸਟ ਤੇ ਹਸਪਤਾਲ ਸਮੂਹ ਵਲੋਂ ਪਹਿਲੇ ਪੜਾਅ ਤਹਿਤ 51 ਥਾਵਾਂ ‘ਤੇ ਮੁਫ਼ਤ ਜਿੰਮ ਲਗਾਉਣ ਦੀ ਮੁਹਿੰਮ ਆਰੰਭ ਕੀਤੀ ਗਈ ਹੈ ਤੇ ਇਸ ਤੋਂ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡਾਂ ਬੋਹੜੂ ਤੇ ਖੈਰਦੀਨਕੇ ਵਿਚ ਦੋ ਜਿੰਮ ਖੋਲ੍ਹੇ ਜਾ ਚੁੱਕੇ ਹਨ, ਜਿਥੇ ਨੌਜਵਾਨ ਕਸਰਤ ਕਰਕੇ ਤੰਦਰੁਸਤੀ ਵੱਲ ਕਦਮ ਵਧਾ ਰਹੇ ਹਨ। ਉਨ੍ਹਾਂ ਇਸ ਮੌਕੇ ‘ਆਓ ਪੰਜਾਬੀਓ ਤਕੜੇ ਹੋਈਏ, ਨਸ਼ੇ ਮੁਕਾਈਏ’ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਦੇ ਮੱਥੇ ਤੋਂ ਹੁਣ ‘ਉੜਤਾ ਪੰਜਾਬ’ ਦਾ ਦਾਗ਼ ਲਾਹੁਣਾ ਸਮੂਹ ਪੰਜਾਬੀਆਂ ਦਾ ਪ੍ਰਮੁੱਖ ਉਦਸ਼ ਹੋਣਾ ਚਾਹੀਦਾ ਹੈ। ਦੀਵਾਨ ਦੇ ਆਨਰੇਰੀ ਸਕੱਤਰ ਰਮਣੀਕ ਸਿੰਘ ਫ੍ਰੀਡਮ ਨੇ ਬੱਚਿਆਂ ਦੇ ਜਿੰਮ ਪ੍ਰਤੀ ਉਤਸ਼ਾਹ ਨੂੰ ਵੇਖਦਿਆਂ ਆਸ ਕੀਤੀ ਕਿ ਯਤੀਮਖਾਨੇ ਦਾ ਹਰ ਬੱਚਾ ਸਰੀਰਕ ਅਤੇ ਮਾਨਸਿਕ ਪੱਖੋਂ ਮਜ਼ਬੂਤ ਬਣ ਕੇ ਵਿਕਸਿਤ ਸਮਾਜ ਦੀ ਸਿਰਜਣਾ ’ਚ ਆਪਣਾ ਬਿਹਤਰ ਯੋਗਦਾਨ ਪਾਵੇਗਾ। ਯਤੀਮਖਾਨਾ ਦੇ ਮੈਂਬਰ ਇੰਚਾਰਜਾਂ ਡਾ. ਆਤਮਜੀਤ ਸਿੰਘ ਬਸਰਾ, ਮੋਹਨਜੀਤ ਸਿੰਘ ਭੱਲਾ ਤੇ ਲਖਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਜਿੰਮ ਦੀ ਵਰਤੋਂ ਵਿਚ ਬੱਚਿਆਂ ਦੀ ਦਿਲਚਸਪੀ ਤੇ ਰੋਜ਼ ਦੇ ਟਾਈਮਟੇਬਲ ਨੂੰ ਧਿਆਨ ’ਚ ਰੱਖ ਕੇ ਬੱਚਿਆਂ ਦੀ ਸਹੂਲਤ ਲਈ ਸਹੀ ਗਾਈਡੈਂਸ ਅਤੇ ਅਨੁਸ਼ਾਸ਼ਿਤ ਰੂਟੀਨ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਡਾ. ਨਿੱਜਰ ਤੇ ਹੋਰ ਦੀਵਾਨ ਪ੍ਰਬੰਧਕਾਂ ਵਲੋਂ ਡਾ. ਅਵਤਾਰ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਤਾਂ ਨੂੰ ਦੀਵਾਨ ਵਲੋਂ ਸਨਮਾਨਿਤ ਕੀਤਾ। ਇਸ ਮੌਕੇ ਸਥਾਨਕ ਪ੍ਰਧਾਨ ਕੁਲਜੀਤ ਸਿੰਘ ਸਾਹਨੀ, ਐਡੀ. ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ, ਐਡੀ. ਆਨਰੇਰੀ ਸਕੱਤਰ/ਮੁੱਖ ਦਫ਼ਤਰ ਮੈਂਬਰ ਇੰਚਾਰਜ ਹਰਵਿੰਦਰ ਪਾਲ ਸਿੰਘ ਚੁੱਘ, ਐਜੂਕੇਸ਼ਨਲ ਕਮੇਟੀ ਦੇ ਐਡੀ.ਆਨਰੇਰੀ ਸਕੱਤਰ ਕੁਲਜੀਤ ਸਿੰਘ ‘ਸਿੰਘ ਬ੍ਰਦਰਜ਼’, ਏ. ਪੀ. ਐੱਸ. ਮਾਨ, ਰਬਿੰਦਰਬੀਰ ਸਿੰਘ ਭੱਲਾ, ਰਣਦੀਪ ਸਿੰਘ, ਮਹਿੰਦਰ ਸਿੰਘ, ਸੀਨੀਅਰ ਪੱਤਰਕਾਰ ਵਰਿੰਦਰ ਸਿੰਘ ਵਾਲੀਆ, ਅਮਨਦੀਪ ਹਸਪਤਾਲ ਤੋਂ ਡਾ. ਰਕੇਸ਼ ਜ਼ੋਸ਼ੀ, ਜੋਗਿੰਦਰ ਸਿੰਘ ਕੰਬੋਜ, ਦੀਪਕ ਸੈਣੀ, ਮੈਡਮ ਰਿਦਿਮਾ, ਪ੍ਰਿੰਸੀਪਲ ਯਸ਼ਪ੍ਰੀਤ ਕੌਰ, ਸਤਿਬੀਰ ਸਿੰਘ, ਸੁਰਿੰਦਰ ਸਿੰਘ ਸੋਹਲ ਸਮੇਤ ਹੋਰ ਸ਼ਖ਼ਸੀਅਤਾਂ ਤੇ ਯਤੀਮਖਾਨਾ ਦੇ ਬੱਚੇ ਤੇ ਸਟਾਫ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਰ ਸੇਵਾ ਭੂਰੀ ਵਾਲਿਆਂ ਵਲੋਂ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਪਾਣੀ ਵਾਲੀਆਂ ਟੈਂਕੀਆਂ ਦੇ ਲੈਂਟਰ ਪਾਏ ਅਗਲੀ ਖ਼ਬਰ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਨੇ ਪੰਜਾਬੀ ਚਿੰਤਨ ਬੈਠਕ ਕਰਵਾਈ
Ad Position 24