ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਇੰਡੀਆ (ਪੰਜਾਬ) ਦੀ ਮੀਟਿੰਗ ਪਿੰਡ ਅਵਾਣ ਵਿਖੇ ਹੋਈ
ਗੱਗੋਮਾਹਲ, 20 ਸਤੰਬਰ (ਬਲਵਿੰਦਰ ਸਿੰਘ ਸੰਧੂ) ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਇੰਡੀਆ (ਪੰਜਾਬ) ਦੀ ਮੀਟਿੰਗ ਪਿੰਡ ਅਵਾਣ ਵਿਖੇ ਜਗਤਾਰ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਹੋਈ ਜਿਸ ਵਿਚ ਸਾਬਕਾ ਸੈਨਿਕਾ ਨੇ ਵੱਡੀ ਗਿਣਤੀ ’ਚ ਹਾਜ਼ਰੀ ਭਰੀ। ਇਸ ਸਮੇ ਸੈਨਿਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਉਨ੍ਹਾਂ ਨੂੰ ਹੱਲ ਕਰਵਾਇਆ ।
ਗੱਗੋਮਾਹਲ, 20 ਸਤੰਬਰ (ਬਲਵਿੰਦਰ ਸਿੰਘ ਸੰਧੂ) ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਇੰਡੀਆ (ਪੰਜਾਬ) ਦੀ ਮੀਟਿੰਗ ਪਿੰਡ ਅਵਾਣ ਵਿਖੇ ਜਗਤਾਰ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਹੋਈ ਜਿਸ ਵਿਚ ਸਾਬਕਾ ਸੈਨਿਕਾ ਨੇ ਵੱਡੀ ਗਿਣਤੀ ’ਚ ਹਾਜ਼ਰੀ ਭਰੀ। ਇਸ ਸਮੇ ਸੈਨਿਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਉਨ੍ਹਾਂ ਨੂੰ ਹੱਲ ਕਰਵਾਇਆ । ਮੀਟਿੰਗ ’ਚ ਪੰਜਾਬ ਪ੍ਰਧਾਨ ਦਿਲਬਾਗ ਸਿੰਘ ਤੇ ਤਹਿਸੀਲ ਪ੍ਰਧਾਨ ਹਰਸਿਮਰਨ ਸਿੰਘ ਵਲੋਂ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਇੰਡੀਆ ਦੀ ਤਹਿਸੀਲ ਅਜਨਾਲਾ ਟੀਮ ਦਾ ਪੁਨਰਗਠਨ ਕਰਦਿਆਂ ਸੀਨੀਅਰ ਸੈਨਿਕਾਂ ਨੂੰ ਅਹੁਦੇ ਦੇ ਕੇ ਨਿਵਾਜਿਆ ਤੇ ਸਨਮਾਨਿਤ ਕੀਤਾ । ਜਿਸ ਵਿਚ ਹਵਾਲਦਾਰ ਜਗਤਾਰ ਸਿੰਘ ਅਵਾਣ ਨੂੰ ਤਹਿਸੀਲ ਅਜਨਾਲਾ ਦੇ ਚੇਅਰਮੈਨ, ਹਵਾਲਦਾਰ ਬਲਦੇਵ ਸਿੰਘ ਨੂੰ ਮੁੱਖ ਬੁਲਾਰਾ ਤਹਿਸੀਲ ਅਜਨਾਲਾ ,ਕੁਲਵੰਤ ਸਿੰਘ ਰਮਦਾਸ ਨੂੰ ਤਹਿਸੀਲ ਅਜਨਾਲਾ ਸਕੱਤਰ ਨਿਯੁਕਤ ਕੀਤਾ ਗਿਆ । ਮੀਟਿੰਗ ’ਚ ਹਾਜ਼ਰ ਸੈਨਿਕਾਂ ਵਲੋਂ ਨਵੇਂ ਅਹੁਦੇਦਾਰਾਂ ਦਾ ਹਾਰਾਂ ਨਾਲ ਸਵਾਗਤ ਕੀਤਾ ਗਿਆ । ਇਸ ਮੌਕੇ ਕੁਲਦੀਪ ਸਿੰਘ ਮੋਹਨੀਪਾਰਕ, ਪੀ.ਆਰ.ਓ. ਗੁਰਦੇਵ ਸਿੰਘ ਬਾਜਵਾ, ਆਤਮਾ ਸਿੰਘ, ਕੁਲਦੀਪ ਸਿੰਘ ਦਹੂਰੀਆ, ਕਸ਼ਮੀਰ ਮਸੀਹ, ਸਰੂਪ ਸਿੰਘ, ਦਲਬੀਰ ਸਿੰਘ, ਦਿਲਬਾਗ ਸਿੰਘ, ਜਗਤਾਰ ਸਿੰਘ ਅਜਨਾਲਾ, ਨਵਦੀਪ ਸਿੰਘ ਬੱਬੂ, ਕੈਪਟਨ ਕਸ਼ਮੀਰ ਸਿੰਘ, ਕੁਲਦੀਪ ਸਿੰਘ ਅਵਾਣ, ਜਗਦੀਪ ਸਿੰਘ, ਕਰਨੈਲ ਸਿੰਘ ਝੁੱਗੀਆ, ਕੁਲਦੀਪ ਸਿੰਘ ਚਾਹੜਪੁਰ, ਰਾਜਪਾਲ ਗੱਗੋਮਾਹਲ, ਦਿਲਬਾਗ ਸਿੰਘ ਰਮਦਾਸ, ਲਖਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਸਮੇਤ ਵੱਡੀ ਗਿਣਤੀ ‘ ਚ ਸਾਬਕਾ ਸੈਨਿਕਾ ਹਾਜਰ ਸਨ ਜਿੰਨ੍ਹਾਂ ਆਰਗੇਨਾਈਜੇਸ਼ਨ ਦੇ ਪੁਨਰਗਠਨ ਦਾ ਸਵਾਗਤ ਕਰਦਿਆਂ ਪੰਜਾਬ ਪ੍ਰਧਾਨ ਦਿਲਬਾਗ ਸਿੰਘ ਦਾ ਇਥੇ ਆਉਣ ’ਤੇ ਧੰਨਵਾਦ ਕੀਤਾ ।