22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਗੁਰ ਪ੍ਰਕਾਸ਼ ਮੋਹਨੀ ਪਾਰਕ ਵਿਖੇ ਕਥਾ ਕੀਰਤਨ ਦੀ ਲੱਗੀ ਛਹਿਬਰ

ਛੇਹਰਟਾ, 21 ਸਤੰਬਰ( ਪੱਤਰ ਪ੍ਰੇਰਕ)-ਧੰਨ-ਧੰਨ ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ 27 ਅਕਤੂਬਰ 2026 ਨੂੰ ਆ ਰਹੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿਚ ਮੈਨੇਜਰ ਸ੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਵਲੋਂ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਚਲਾਈ ਜਾ ਰਹੀ ਲੜੀ ਦੇ ਸੰਬੰਧ ਵਿਚ ਅੱਜ ਦਾ ਗੁਰਮਤਿ ਸਮਾਗਮ ਗੁਰੂਦੁਆਰਾ ਗੁਰ ਪ੍ਰਕਾਸ਼ ਮੋਹਨੀ ਪਾਰਕ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਸਜਾਇਆ ਗਿਆ। ਸਥਾਨਕ ਗੁਰੂਦੁਆਰਾ ਕਮੇਟੀ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਜਾਏ ਗਏ।

Ad Position 21
No active advertisement
ਅਜੀਤ ਡੈਸਕ 22-09-2026
ਛੇਹਰਟਾ, 21 ਸਤੰਬਰ( ਪੱਤਰ ਪ੍ਰੇਰਕ)-ਧੰਨ-ਧੰਨ ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ 27 ਅਕਤੂਬਰ 2026 ਨੂੰ ਆ ਰਹੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿਚ ਮੈਨੇਜਰ ਸ੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਵਲੋਂ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਚਲਾਈ ਜਾ ਰਹੀ ਲੜੀ ਦੇ ਸੰਬੰਧ ਵਿਚ ਅੱਜ ਦਾ ਗੁਰਮਤਿ ਸਮਾਗਮ ਗੁਰੂਦੁਆਰਾ ਗੁਰ ਪ੍ਰਕਾਸ਼ ਮੋਹਨੀ ਪਾਰਕ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਸਜਾਇਆ ਗਿਆ। ਸਥਾਨਕ ਗੁਰੂਦੁਆਰਾ ਕਮੇਟੀ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਜਾਏ ਗਏ। ਇਸ ਗੁਰਮਤਿ ਸਮਾਗਮ ਵਿਚ ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਵਵਲਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤੇ ਕਥਾਵਾਚਕ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਆਦਿ ਕਥਾ ਤੇ ਕੀਰਤਨ ਕਰਕੇ ਸੰਗਤਾ ਨੂੰ ਨਿਹਾਲ ਕੀਤਾ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੀਤ ਮੈਨੇਜਰ ਭਾਈ ਲਾਲ ਸਿੰਘ, ਸਟੇਜ ਪ੍ਰਚਾਰਕ ਜਸਪਾਲ ਸਿੰਘ, ਚਰਨ ਸਿੰਘ, ਪ੍ਰਧਾਨ ਲਖਵਿੰਦਰ ਸਿੰਘ ਸੰਧੂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਅੱਜ ਦਾ ਸਮਾਗਮ : 22 ਸਤੰਬਰ ਦਿਨ ਮੰਗਲਵਾਰ ਸਥਾਨ : ਗੁਰਦੁਆਰਾ ਸ੍ਰੀ ਨਾਨਕ ਦਰ ਸਾਹਿਬ ਏ. ਬਲਾਕ ਸੰਧੂ ਕਾਲੋਨੀ ਛੇਹਰਟਾ ਸਮਾਂ : ਸ਼ਾਮ 7 ਤੋਂ ਲੈ ਕੇ 9 : 45 ਵਜੇ ਤੱਕ ਹੋਣਗੇ
Ad Position 22
No active advertisement
ਪਿਛਲੀ ਖ਼ਬਰ ਗੈਵੀ ਕਲੇਰ ਨੇ 1 ਹਫ਼ਤੇ ਵਿਚ ਨਿਊਜ਼ੀਲੈਂਡ ਦੇ 5 ਹੋਰ ਵੀਜ਼ੇ ਹਾਸਿਲ ਕੀਤੇ ਅਗਲੀ ਖ਼ਬਰ ਪੀੜਤ ਪਰਿਵਾਰ ਵਲੋਂ ਪੁਲਿਸ ਖਿਲਾਫ਼ ਰੋਸ ਪ੍ਰਦਰਸ਼ਨ
Ad Position 24