22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਡੀ. ਏ. ਵੀ. ਕਾਲਜ ਵਿਖੇ ਯੋਗਾ ਫਾਰ ਵੈਲਨੈੱਸ ਕੈਂਪ

ਅੰਮ੍ਰਿਤਸਰ, 21 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ.

Ad Position 21
No active advertisement
ਅਜੀਤ ਡੈਸਕ 22-09-2026
ਅੰਮ੍ਰਿਤਸਰ, 21 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ.ਏ.ਵੀ. ਕਾਲਜ ਦੇ ਯੋਗਾ ਅਤੇ ਫਿਜ਼ੀਕਲ ਫਿਟਨੈਸ ਕਲੱਬ ਅਤੇ ਸਰੀਰਕ ਸਿੱਖਿਆ ਵਿਭਾਗ ਵਲੋਂ ਸਾਂਝੇ ਤੌਰ ‘ਤੇ ਤਣਾਅ-ਪ੍ਰਬੰਧਨ ਤੇ ਕੇਂਦਰਿਤ ਯੋਗਾ ਫਾਰ ਵੈਲਨੈੱਸ ਕੈਂਪ ਲਗਾਇਆ ਗਿਆ। ਇਸ ਸਮਾਗਮ ਦਾ ਉਦਘਾਟਨ ਕਾਲਜ ਦੇ ਪ੍ਰਿੰ: ਡਾ. ਅਮਰਦੀਪ ਗੁਪਤਾ ਨੇ ਕੀਤਾ। ਭਾਰਤੀ ਯੋਗਾ ਸੰਸਥਾਨ ਦੇ ਜ਼ਿਲ੍ਹਾ ਪ੍ਰਧਾਨ (ਅੰਮ੍ਰਿਤਸਰ ਪੱਛਮੀ) ਮਾਸਟਰ ਮੋਹਨ ਲਾਲ ਸ਼ਰਮਾ ਨੇ ਮੁੱਖ ਬੁਲਾਰੇ ਵਜੋਂ ਇਸ ਸਮਾਗਮ ‘ਚ ਸ਼ਿਰਕਤ ਕੀਤੀ। ਪ੍ਰਿੰ: ਡਾ. ਅਮਰਦੀਪ ਗੁਪਤਾ ਨੇ ਕਿਹਾ ਕਿ ਅਜਿਹੇ ਕੈਂਪ ਵਿਦਿਆਰਥੀਆਂ ‘ਚ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ‘ਚ ਮਦਦ ਕਰਦੇ ਹਨ ਅਤੇ ਪੜਾਈ ਦੇ ਤਨਾਵ ਨੂੰ ਘਟਾਣ ‘ਚ ਸਹਾਇਕ ਹੈ। ਉਨ੍ਹਾਂ ਨੇ ਕਾਲਜ ‘ਚ ਯੋਗਾ ਅਤੇ ਫਿਟਨੈਸ ਗਤੀਵਿਧੀਆਂ ਦੇ ਨਿਯਮਤ ਆਯੋਜਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਵਿਭਾਗ ਮੁਖੀ ਡਾ. ਬੀ.ਬੀ. ਯਾਦਵ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਅਤੇ ਸਟਾਫ ਨੇ ਬਹੁਤ ਉਤਸ਼ਾਹ ਨਾਲ ਇਸ ਕੈਂਪ ‘ਚ ਹਿੱਸਾ ਲਿਆ। ਇਸ ਮੌਕੇ ਡਾ. ਵਿਕਾਸ ਭਾਰਦਵਾਜ, ਡਾ. ਸੰਦੀਪ ਸ਼ਰਮਾ, ਜੋਵਨ ਪੰਨੂ, ਅਕਸ਼ੈ ਮਹਿਰਾ, ਦਵਿੰਦਰ ਕੁਮਾਰ, ਅਮਿਤ ਕੁਮਾਰ, ਰੇਖਾ ਮਹਿਰਾ, ਸੀਮਾ ਅਤੇ ਸਟਾਫ਼ ਮੈਂਬਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਦੀ ਨਵੀਂ ਕਮੇਟੀ ਬਣਾਉਣ ਬਾਰੇ ਹੋਈ ਮੀਟਿੰਗ ਅਗਲੀ ਖ਼ਬਰ ਗੈਵੀ ਕਲੇਰ ਨੇ 1 ਹਫ਼ਤੇ ਵਿਚ ਨਿਊਜ਼ੀਲੈਂਡ ਦੇ 5 ਹੋਰ ਵੀਜ਼ੇ ਹਾਸਿਲ ਕੀਤੇ
Ad Position 24