23 ਨੂੰ ਅੰਮ੍ਰਿਤਸਰ ਪਹੁੰਚਣ ਵਾਲੀ ਨਸ਼ਾ ਛੁਡਾਊ ਯਾਤਰਾ ਦੇ ਸਵਾਗਤ ਸੰਬੰਧੀ ਭਾਜਪਾ ਦੀ ਬੈਠਕ
ਅੰਮ੍ਰਿਤਸਰ, 21 ਸਤੰਬਰ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੀ ਕੌਮੀ ਅਤੇ ਪੰਜਾਬ ਲੀਡਰਸ਼ਿਪ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਕੱਢੀ ਜਾ ਰਹੀ ‘ਨਸ਼ਾ ਛੁਡਾਊ ਯਾਤਰਾ’ ਅੰਮ੍ਰਿਤਸਰ ਅਤੇ ਇਸਦੇ ਵਿਧਾਨ ਸਭਾ ਹਲਕਿਆਂ ’ਚ ਆਉਣ ਨੂੰ ਲੈ ਕੇ ਭਾਜਪਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸਲਿਲ ਕਪੂਰ ਨੇ ਪੰਜ ਵਿਧਾਨ ਸਭਾ ਹਲਕਿਆਂ ’ਚ ਯਾਤਰਾ ਦਾ ਸਵਾਗਤ ਕਰਨ ਅਤੇ ਇਸ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਪਾਰਟੀ ਦਫ਼ਤਰ ਵਿਖੇ ਭਾਜਪਾ ਸੀਨੀਅਰ ਸਿਟੀਜ਼ਨ ਸੈੱਲ ਦੇ ਵਰਕਰਾਂ ਨਾਲ ਬੈਠਕ ਕੀਤੀ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਮਨੀਸ਼ ਸ਼ਰਮਾ, ਰਾਕੇਸ਼ ਸ਼ਰਮਾ, ਵਿਨੋਦ ਖੰਨਾ ਅਤੇ ਕਰਨ ਕਪਿਲਾ ਮੌਜੂਦ ਸਨ।
ਅੰਮ੍ਰਿਤਸਰ, 21 ਸਤੰਬਰ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੀ ਕੌਮੀ ਅਤੇ ਪੰਜਾਬ ਲੀਡਰਸ਼ਿਪ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਕੱਢੀ ਜਾ ਰਹੀ ‘ਨਸ਼ਾ ਛੁਡਾਊ ਯਾਤਰਾ’ ਅੰਮ੍ਰਿਤਸਰ ਅਤੇ ਇਸਦੇ ਵਿਧਾਨ ਸਭਾ ਹਲਕਿਆਂ ’ਚ ਆਉਣ ਨੂੰ ਲੈ ਕੇ ਭਾਜਪਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸਲਿਲ ਕਪੂਰ ਨੇ ਪੰਜ ਵਿਧਾਨ ਸਭਾ ਹਲਕਿਆਂ ’ਚ ਯਾਤਰਾ ਦਾ ਸਵਾਗਤ ਕਰਨ ਅਤੇ ਇਸ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਪਾਰਟੀ ਦਫ਼ਤਰ ਵਿਖੇ ਭਾਜਪਾ ਸੀਨੀਅਰ ਸਿਟੀਜ਼ਨ ਸੈੱਲ ਦੇ ਵਰਕਰਾਂ ਨਾਲ ਬੈਠਕ ਕੀਤੀ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਮਨੀਸ਼ ਸ਼ਰਮਾ, ਰਾਕੇਸ਼ ਸ਼ਰਮਾ, ਵਿਨੋਦ ਖੰਨਾ ਅਤੇ ਕਰਨ ਕਪਿਲਾ ਮੌਜੂਦ ਸਨ। ਇਸ ਦੌਰਾਨ ਸਲਿਲ ਕਪੂਰ ਨੇ ਕਿਹਾ ਕਿ ਨਸ਼ਾ ਮੁਕਤੀ ਯਾਤਰਾ 23 ਨੂੰ ਅੰਮ੍ਰਿਤਸਰ ਪਹੁੰਚੇਗੀ ਅਤੇ ਪੱਛਮੀ ਹਲਕੇ ’ਚ ਆਉਂਦੇ ਇੰਡੀਆ ਗੇਟ ਤੋਂ ਸ਼ੁਰੂ ਹੋਵੇਗੀ ਜੋ ਇਹ ਨਰਾਇਣਗੜ੍ਹ ਛੇਹਰਟਾ ਚੌਕ, ਖੰਡਵਾਲਾ ਚੌਕ, ਕਬੀਰ ਪਾਰਕ ਚੌਕ, ਪੁਤਲੀਘਰ ਚੌਕ, ਸ਼ਿਮਲਾ ਮਾਰਕੀਟ, ਗਵਾਲ ਮੰਡੀ ਚੌਕ, ਵਾਲਮੀਕਿ ਚੌਕ ਤੋਂ ਹੁੰਦੀ ਹੋਈ ਪੁਤਲੀਘਰ ਚੌਕ ਵਿਖੇ ਸਮਾਪਤ ਹੋਵੇਗੀ। 24 ਨੂੰ ਇਹ ਯਾਤਰਾ ਲਾਹੌਰੀ ਗੇਟ ਤੋਂ ਸ਼ੁਰੂ ਹੋਵੇਗੀ ਅਤੇ ਉੱਥੋਂ ਲੋਹਗੜ੍ਹ ਚੌਕ, ਹਾਲ ਗੇਟ ਚੌਕ, ਰਾਮ ਬਾਗ ਚੌਕ ਹੁੰਦੇ ਹੋਏ ਕੇਂਦਰੀ ਵਾਲਮੀਕਿ ਮੰਦਰ ਪਹੁੰਚੇਗੀ ਅਤੇ ਦੁਪਹਿਰ 3 ਵਜੇ ਦੱਖਣੀ ਵਿਧਾਨ ਸਭਾ ਦੇ ਖਜ਼ਾਨਾ ਗੇਟ ਚੌਕ ਤੋਂ ਸ਼ੁਰੂ ਹੋ ਕੇ ਖਜ਼ਾਨਾ ਵਾਲਾ ਚੌਕ ਅੰਦਰਵਾਰ, ਹਕੀਮਾਂ ਵਾਲਾ ਗੇਟ, ਭਗਤਾਂਵਾਲਾ ਚੌਕ, ਗਿਲਵਾਲੀ ਗੇਟ, ਚਾਟੀਵਿੰਡ ਚੌਕ, ਨਾਲੇ ਵਾਲੀ ਰੋਡ, ਸੁਲਤਾਨਵਿੰਡ ਰੋਡ ਤੋਂ ਹੁੰਦੇ ਹੋਏ 100 ਫੁੱਟ ਰੋਡ ਰਾਹੀਂ ਪੂਰਬੀ ਵਿਧਾਨ ਸਭਾ ਵਿਚ ਦਾਖਲ ਹੋਵੇਗੀ ਅਤੇ 100 ਫੁੱਟ ਰੋਡ ਤੋਂ ਹੁੰਦੇ ਹੋਏ ਮਕਬੂਲਪੁਰਾ ਚੌਕ, ਹੁਸੈਨਪੁਰਾ ਚੌਕ, ਭਾਈਆਂ ਵਾਲਾ ਸ਼ਿਵਾਲਾ ਮੰਦਰ, ਬਟਾਲਾ ਰੋਡ ਤੋਂ ਹੁੰਦੇ ਹੋਏ ਵੇਰਕਾ ਗੁਰਦੁਆਰਾ ਸਾਹਿਬ ਪਹੁੰਚ ਕੇ ਸਮਾਪਤ ਹੋਵੇਗੀ। 25 ਸਤੰਬਰ ਨੂੰ ਯਾਤਰਾ ਉੱਤਰੀ ਵਿਧਾਨ ਸਭਾ ਹਲਕੇ ਦੇ ਗੋਪਾਲ ਨਗਰ ਤੋਂ ਸ਼ੁਰੂ ਹੋਵੇਗੀ, ਜੋ ਗੁਰਦੁਆਰਾ ਹਰਿਰਾਏ ਸਾਹਿਬ, ਖੰਡੇਵਾਲਾ ਚੌਕ, ਰਾਮ ਆਸ਼ਰਮ ਸਕੂਲ ਚੌਕ, ਨਾਵਲਟੀ ਚੌਕ, ਲਾਰੈਂਸ ਰੋਡ, ਟ੍ਰਿਲੀਅਮ ਰੋਡ, ਰਤਨ ਸਿੰਘ ਚੌਕ, ਬਾਬਾ ਸਾਹਿਬ ਅੰਬੇਡਕਰ ਚੌਕ, ਖੰਡੇਵਾਲਾ ਚੌਕ, ਮਜੀਠਾ ਰੋਡ ਬਾਈਪਾਸ ਚੌਕ ਤੋਂ ਹੁੰਦੀ ਹੋਈ ਐੱਸ. ਜੀ. ਐਨਕਲੇਵ ਪਹੁੰਚੇਗੀ।