21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਪਿੰਡ ਨੰਗਲੀ ਦੇ ਲੰਗਰ ਹਾਲ ’ਚੋਂ ਲੱਖਾਂ ਰੁਪਏ ਦੇ ਭਾਂਡੇ ਚੋਰੀ ਪੁਲਿਸ ਕਾਰਵਾਈ ਨਾ ਹੋਣ ਕਾਰਨ ਲੋਕਾਂ ’ਚ ਭਾਰੀ ਰੋਸ

ਵੇਰਕਾ, 21 ਸਤੰਬਰ (ਲਖਵਿੰਦਰ ਸਿੰਘ)- ਲੰਗਰ ਹਾਲ ਵਿਚੋਂ ਪਤੀਲੇ, ਟੱਬ, ਪਰਾਤਾਂ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਉਨ੍ਹਾਂ ਦੱਸਿਆ ਕਿ ਚੋਰੀ ਹੋਏ ਭਾਂਡਿਆਂ ਦੀ ਕੁੱਲ ਕੀਮਤ ਲਗਭਗ ਦੋ ਤੋਂ ਢਾਈ ਲੱਖ ਰੁਪਏ ਦੇ ਕਰੀਬ ਹੈ।

Ad Position 21
No active advertisement
ਅਜੀਤ ਡੈਸਕ 22-09-2026
ਵੇਰਕਾ, 21 ਸਤੰਬਰ (ਲਖਵਿੰਦਰ ਸਿੰਘ)- ਲੰਗਰ ਹਾਲ ਵਿਚੋਂ ਪਤੀਲੇ, ਟੱਬ, ਪਰਾਤਾਂ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਉਨ੍ਹਾਂ ਦੱਸਿਆ ਕਿ ਚੋਰੀ ਹੋਏ ਭਾਂਡਿਆਂ ਦੀ ਕੁੱਲ ਕੀਮਤ ਲਗਭਗ ਦੋ ਤੋਂ ਢਾਈ ਲੱਖ ਰੁਪਏ ਦੇ ਕਰੀਬ ਹੈ। ਕਮੇਟੀ ਪ੍ਰਬੰਧਕਾਂ ਨੇ ਦੋਸ਼ ਲਗਾਇਆ ਕਿ ਇਸ ਘਟਨਾ ਸੰਬੰਧੀ 17 ਸਤੰਬਰ ਨੂੰ ਹੀ ਚੌਂਕੀ ਬੱਲ ਕਲਾਂ ਵਿਖੇ ਲਿਖਤੀ ਦਰਖਾਸਤ ਦਿੱਤੀ ਗਈ ਸੀ, ਪਰ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਪੁਲਿਸ ਮੁਲਾਜ਼ਮ ਮੌਕਾ ਵੇਖਣ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਪਿੰਡ ਨੰਗਲੀ ਵਿਚ ਪਹਿਲਾਂ ਵੀ ਚੋਰੀ ਦੀਆਂ ਕਈ ਵਾਰਦਾਤਾਂ ਵਾਪਰ ਚੁੱਕੀਆਂ ਹਨ, ਪਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੋ ਰਹੇ ਹਨ, ਜੋ ਕਿ ਪੂਰੇ ਇਲਾਕੇ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਪਿੰਡ ਵਾਸੀਆਂ ਅਤੇ ਲੰਗਰ ਕਮੇਟੀ ਨੇ ਐਸ.ਐਸ.ਪੀ. ਦਿਹਾਤੀ ਅੱਗੇ ਗੁਹਾਰ ਲਗਾਈ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਚੋਰਾਂ ਨੂੰ ਗ੍ਰਿਫ਼ਤਾਰ ਕਰਕੇ ਸਾਮਾਨ ਬਰਾਮਦ ਕਰਵਾਇਆ ਜਾਵੇ। ਇਸ ਸਬੰਧੀ ਜਦੋਂ ਚੌਂਕੀ ਇੰਚਾਰਜ ਬੱਲ ਕਲਾਂ ਨਾਲ ਫ਼ੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਅਸੀਂ ਮੌਕਾ ਵੇਖਣ ਲਈ ਦਰਖ਼ਾਸਤ ਕਰਤਾ ਨੂੰ ਫ਼ੋਨ ਕਰ ਰਹੇ ਹਾਂ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਰਿਹਾ।
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 28 ਦੇ ਇਲਾਕਿਆਂ ’ਚ ਸੀਵਰੇਜ ਵਿਵਸਥਾ ਬਣੀ ਤਰਸਯੋਗ ਸੀਵਰੇਜ ਓਵਰਫਲੋਅ ਕਾਰਨ ਲੋਕਾਂ ਦੇ ਘਰਾਂ ਅੱਗੇ ਖੜ੍ਹਾ ਗੰ... ਅਗਲੀ ਖ਼ਬਰ ਪੰਜਾਬ ਸਟੇਟ ਪੈਨਸ਼ਨਰਜ਼ ਅਤੇ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ
Ad Position 24