ਜੱਗਾ ਮਾਮਲੇ ਦੀ ਪੰਜਾਬ ਸਰਕਾਰ ਨੂੰ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ-ਸ਼ਵੇਤ ਮਲਿਕ
ਅੰਮ੍ਰਿਤਸਰ, 22 ਸਤੰਬਰ (ਹਰਮਿੰਦਰ ਸਿੰਘ)- ਸੰਗਰੂਰ ਦੇ ਨਮੋਲ ਪਿੰਡ ਦੇ ਜਗਸੀਰ ਸਿੰਘ ਜੱਗਾ ਵਲੋਂ ਡੀ. ਸੀ.
ਅੰਮ੍ਰਿਤਸਰ, 22 ਸਤੰਬਰ (ਹਰਮਿੰਦਰ ਸਿੰਘ)- ਸੰਗਰੂਰ ਦੇ ਨਮੋਲ ਪਿੰਡ ਦੇ ਜਗਸੀਰ ਸਿੰਘ ਜੱਗਾ ਵਲੋਂ ਡੀ.ਸੀ. ਦਫ਼ਤਰ ਦੇ ਬਾਹਰ ਜ਼ਹਿਰੀਲਾ ਪਦਾਰਥ ਨਿਗਲਣ ਦੇ ਮਾਮਲੇ ’ਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਪੰਜਾਬ ਸਰਕਾਰ ਜੱਗਾ ਦੇ ਪੁਰਾਣੇ ਪੁਲਿਸ ਮਾਮਲਿਆਂ ਨੂੰ ਸਾਹਮਣੇ ਰੱਖਕੇ ਉਸ ਦੇ ਵਲੋਂ ਨਸ਼ੇ ਸੰਬੰਧਿਤ ਲਗਾਏ ਗਏ ਦੋਸ਼ ਨੂੰ ਖਾਰਿਜ਼ ਕਰਨ ਮਾਮਲੇ ਤੋਂ ਪੱਲਾ ਨਹੀਂ ਝਾੜ ਸਕਦੀ। ਸ੍ਰੀ ਮਲਿਕ ਨੇ ਕਿਹਾ ਇਸ ਮਾਮਲੇ ’ਚ ਦੋ ਵੱਖ ਵੱਖ ਗੱਲਾਂ ਨੂੰ ਦੇਖਣ ਦੀ ਜਰੂਰਤ ਹੈ। ਪਹਿਲੀ ਕਿਸੇ ਵਿਅਕਤੀ ਦੇ ਖਿਲਾਫ਼ ਚਾਰ ਮਾਮਲੇ ਦਰਜ ਹੋਣ ਜਾਂ ਦਸ ਉਸ ਦਾ ਪਿਛਲਾ ਰਿਕਾਰਡ ਕਾਨੂੰਨੀ ਜਾਂਚ ਦਾ ਵਿਸ਼ਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਦੋਸ਼ ਗਲਤ ਹਨ ਤਾਂ ਨਿਰਪੱਖ ਜਾਂਚ ਉਸ ਨੂੰ ਗਲਤ ਸਾਬਿਤ ਕਰ ਸਕਦੀ ਹੈ, ਪਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਕੇਵਲ ਮਾਮਲਿਆਂ ਦੇ ਹਵਾਲਾ ਦੇ ਕੇ ਆਪਣੀ ਸਰਕਾਰ ਨੂੰ ਕਲੀਨ ਚਿੱਟ ਦੇ ਰਹੇ ਹਨ ਉਹ ਬਿਲਕੁਲ ਹੀ ਗਲਤ ਅਤੇ ਬੇਇਨਸਾਫੀ ਹੈ। ਸ੍ਰੀ ਮਲਿਕ ਨੇ ਅਮਨ ਅਰੋੜਾ ਨੂੰ ਸਵਾਲ ਕਰਦੇ ਹੋਏ ਕਿਹਾ ਉਨ੍ਹਾਂ ਦੀ ਪਾਰਟੀ ਦੇ ਕਈ ਆਗੂਆਂ ’ਤੇ ਕਥਿਤ ਤੌਰ ’ਤੇ ਅਪਰਾਧਿਕ ਮਾਮਲੇ ਦਰਜ ਹਨ ਤਾਂ ਉਨ੍ਹਾਂ ’ਤੇ ਕੀ ਕਾਰਵਾਈ ਕੀਤੀ ਹੈ। ਮਲਿਕ ਨੇ ਕਿਹਾ ਦੂਸਰੀ ਗੱਲ ਇਹ ਹੈ ਕਿ ਜੇਕਰ ਕੋਈ ਵਿਅਕਤੀ ਖੁਦ ਨੂੰ ਨਸ਼ੇ ਦੇ ਖਿਲਾਫ਼ ਆਵਾਜ਼ ਉਠਾਉਣ ਵਾਲਾ ਦੱਸਦੇ ਹੋਏ ਆਤਮ ਹੱਤਿਆ ਕਰਨ ਦਾ ਯਤਨ ਕਰਨ ਦਾ ਗੰਭੀਰ ਕਦਮ ਚੁਕਦਾ ਹੈ, ਤਾਂ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਉਸ ਵਲੋਂ ਲਗਾਏ ਦੋਸ਼ਾਂ ਦੀ ਤੱਥਾਂ ਦੇ ਆਧਾਰ ’ਤੇ ਜਾਂਚ ਕਰਨਾ ਹੈ। ਅਜਿਹਾ ਨਾ ਕਰਕੇ ਲੋਕਾਂ ਦੇ ਸਵਾਲਾਂ ਤੋਂ ਭੱਜਣਾ ਅਖਵਾਉਂਦਾ ਹੈ। ਸ਼ਵੇਤ ਮਲਿਕ ਨੇ ਕਿਹਾ ਕਿ ਪੁਲਿਸ ਨੇ 23 ਮਈ 2025 ਨੂੰ ਬਠਿੰਡਾ ’ਚ ਵੀ ਨਰਿੰਦਰਦੀਪ ਸਿੰਘ ਨਾਮਕ ਨੌਜਵਾਨ ਦੀ ਪੁਲਿਸ ਹਿਰਾਸਤ ਵਿਚ ਮੌਤ ਮਾਮਲੇ ’ਚ ਵੀ ਉਸ ’ਤੇ ਨਸ਼ਾ ਤਸਕਰੀ ਦੇ ਦੋਸ਼ ਲਗਾਏ ਸਨ ਪਰ ਹੁਣ ਤੱਕ ਦੀ ਜਾਂਚ ਦੌਰਾਨ ਇਹ ਸਪਸ਼ਟ ਹੋ ਗਿਆ ਕਿ ਪੁਲਿਸ ਦੇ ਦਾਅਵੇ ਗਲਤ ਸੀ ਅਤੇ ਉਸਦੇ ਚਾਰ ਮੁਲਾਜ਼ਮ ਉਪਰੋਕਤ ਮਾਮਲੇ ’ਚ ਕਥਿਤ ਦੋਸ਼ੀ ਸੀ।