ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦਾ ਦੋ ਰੋਜ਼ਾ ਰਿਫਰੈਸ਼ਰ ਕੋਰਸ ਲਗਾਇਆ
ਅੰਮ੍ਰਿਤਸਰ, 22 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਦੂਰ ਅੰਦੇਸ਼ੀ ਸੋਚ ਅਤੇ ਸਕੱਤਰ (ਵਿੱਦਿਆ) ਸੁਖਮਿੰਦਰ ਸਿੰਘ ਤੇ ਸਹਾਇਕ ਡਾਇਰੈਕਟਰ (ਸਕੂਲਜ਼) ਸਤਵੰਤ ਕੌਰ ਦੇ ਸਹਿਯੋਗ ਨਾਲ ਐੱਸ. ਜੀ.
ਅੰਮ੍ਰਿਤਸਰ, 22 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਦੂਰ ਅੰਦੇਸ਼ੀ ਸੋਚ ਅਤੇ ਸਕੱਤਰ (ਵਿੱਦਿਆ) ਸੁਖਮਿੰਦਰ ਸਿੰਘ ਤੇ ਸਹਾਇਕ ਡਾਇਰੈਕਟਰ (ਸਕੂਲਜ਼) ਸਤਵੰਤ ਕੌਰ ਦੇ ਸਹਿਯੋਗ ਨਾਲ ਐੱਸ. ਜੀ. ਪੀ. ਸੀ. ਸਪੋਰਟਸ ਵਿਭਾਗ ਦੇ ਇੰਚਾਰਜ ਸੁਖਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਦੋ ਰੋਜ਼ਾ ਰਿਫਰੈਸ਼ਰ ਕੋਰਸ ਲਗਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੁਖਦੀਪ ਸਿੰਘ ਗਿੱਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਸਕੂਲਾਂ ਦੇ ਫਿਜੀਕਲ ਲੈਕਚਰਾਰ, ਡੀ. ਪੀ. ਈ., ਪੀ. ਟੀ. ਆਈ. ਦਾ ਦੋ ਰੋਜ਼ਾ ਰਿਫਰੈਸ਼ਰ ਕੋਰਸ ਖਾਲਸਾ ਯੂਨੀਵਰਸਿਟੀ ਦੇ ਫਿਜੀਕਲ ਐਜੂਕੇਸ਼ਨ ਕਾਲਜ ਵਿਖੇ ਲਗਾਇਆ ਹੈ, ਜਿਸ ’ਚ ਸ਼੍ਰੋਮਣੀ ਕਮੇਟੀ ਦੇ 47 ਸਕੂਲਾਂ ਦੇ ਲੈਕਚਰਾਰ, ਡੀ. ਪੀ. ਈ. ਅਤੇ ਪੀ.ਟੀ.ਆਈ. ਨੇ ਭਾਗ ਲਿਆ । ਉਨ੍ਹਾਂ ਦੱਸਿਆ ਕਿ ਇਸ ਦਾ ਉਦਘਾਟਨ ਡਾ. ਕਵਲਜੀਤ ਸਿੰਘ ਸਕੂਲ ਆਫ਼ ਫ਼ਿਜ਼ੀਕਲ ਐਜੂਕੇਸ਼ਨ ਖਾਲਸਾ ਕਾਲਜ ਵਲੋਂ ਕੀਤਾ ਗਿਆ । ਇਸ ਮੌਕੇ ਪ੍ਰੋ: ਹਰਮਨਦੀਪ ਸਿੰਘ, ਪ੍ਰੋ: ਗੁਰਬੀਰ ਸਿੰਘ, ਗੁਰਪ੍ਰੀਤ ਅਰੋੜਾ ਆਦਿ ਹਾਜ਼ਰ ਸਨ ।