ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਆਪਸ ’ਚ ਨੂਰਾ ਕੁਸ਼ਤੀ ਚੱਲ ਰਹੀ ਹੈ – ਚੁੱਘ
ਅੰਮ੍ਰਿਤਸਰ, 24 ਸਤੰਬਰ (ਹਰਮਿੰਦਰ ਸਿੰਘ)- ਇਹ ਪ੍ਰਗਟਾਵਾ ਭਾਜਪਾ ਦੇ ਕੌਮੀ ਦਫ਼ਤਰ ਇੰਚਾਰਜ਼ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਲਗਾਤਾਰ ਨਸ਼ਿਆਂ ਦੇ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰਕੇ ਨਸ਼ੇ ਦੀ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਲਈ ਯਤਨ ਕਰ ਰਹੀ ਹੈ। ਇਸ ਕੜੀ ਤਹਿਤ ਭਾਜਪਾ ਵਲੋਂ ਨਸ਼ਿਆਂ ਮੁਕਤੀ ਸੰਬੰਧੀ ਪੰਜਾਬ ’ਚ ਚਾਰ ਯਾਤਰਾ ਕੱਢੀਆਂ ਜਾ ਰਹੀਆਂ ਹਨ ਅਤੇ ਨਸ਼ੇ ਦਾ ਸ਼ਿਕਾਰ ਹੋਏ ਲੋਕਾਂ ਨੂੰ ਮਿਲਿਆ ਜਾ ਰਿਹਾ ਹੈ।
ਅ
ਅੰਮ੍ਰਿਤਸਰ ਸਥਿਤ ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਦੇ ਕੌਮੀ ਦਫਤਰ ਇੰਚਾਰਜ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ । ਤਸਵੀਰ : ਹਰਜੀਤ ਸਿੰਘ
25-09-2026
ਅੰਮ੍ਰਿਤਸਰ, 24 ਸਤੰਬਰ (ਹਰਮਿੰਦਰ ਸਿੰਘ)- ਇਹ ਪ੍ਰਗਟਾਵਾ ਭਾਜਪਾ ਦੇ ਕੌਮੀ ਦਫ਼ਤਰ ਇੰਚਾਰਜ਼ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਲਗਾਤਾਰ ਨਸ਼ਿਆਂ ਦੇ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰਕੇ ਨਸ਼ੇ ਦੀ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਲਈ ਯਤਨ ਕਰ ਰਹੀ ਹੈ। ਇਸ ਕੜੀ ਤਹਿਤ ਭਾਜਪਾ ਵਲੋਂ ਨਸ਼ਿਆਂ ਮੁਕਤੀ ਸੰਬੰਧੀ ਪੰਜਾਬ ’ਚ ਚਾਰ ਯਾਤਰਾ ਕੱਢੀਆਂ ਜਾ ਰਹੀਆਂ ਹਨ ਅਤੇ ਨਸ਼ੇ ਦਾ ਸ਼ਿਕਾਰ ਹੋਏ ਲੋਕਾਂ ਨੂੰ ਮਿਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਪੂਰੇ ਪੰਜਾਬ ਦੀ ਹਲਾਤ ਬਹੁਤ ਮੰਦੀ ਹੈ। ਨਸ਼ਿਆਂ ਦੇ ਕਾਰਨ ਹਰ ਪਾਸੇ ਮੌਤ ਦਾ ‘ਨਾਚ’ ਹੋ ਰਿਹਾ ਹੈ। ਜਿਨ੍ਹਾਂ ਮਾਪਿਆਂ ਦੀਆਂ ਅੰਤਿਮ ਰਸਮਾ ਉਨ੍ਹਾਂ ਦੇ ਬੱਚਿਆਂ ਵਲੋਂ ਪੂਰੀਆਂ ਕੀਤੀਆਂ ਜਾਣੀਆਂ ਸਨ ਹਾਲਾਤ ਇਹ ਬਣੇ ਹਨ ਕਿ ਉਨ੍ਹਾਂ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਅੰਤਿਮ ਰਸਮਾਂ ਕਰਨੀਆਂ ਪੈ ਰਹੀਆਂ ਹਨ, ਪੂਰਾ ਪੰਜਾਬ ਮਾਫੀਆ ਦੇ ਹੱਥਾਂ ਵਿਚ ਹੈ। ਪੰਜਾਬ ਦੀ ਜਵਾਨੀ ਗਰਕ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਲੋਂ ਨਸ਼ੇ ਤੋਂ ਪ੍ਰਭਾਵਿਤ ਲੋਕਾਂ ਦਾ ਪੁਨਰਵਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਅਤੇ ਹੁਣ ਆਮ ਆਦਮੀ ਪਾਰਟੀ ਦੀਆਂ ਸਰਕਾਰ ਹੈ ਦੋਵੇਂ ਹੀ ਸਰਕਾਰਾਂ ਪੰਜਾਬ ’ਚੋਂ ਨਸ਼ੇ ਨੂੰ ਨਹੀਂ ਰੋਕ ਸਕੀਆਂ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਭੈਣਾਂ ਵਾਲਾ ਰਿਸਤਾ ਹੈ। 24 ਏਐਸਆਰ72