26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਅੰਮ੍ਰਿਤਸਰ ’ਚ ਮੁੜ ਲਿਖੇ ਗਏ ਖਾਲਿਸਤਾਨੀ ਪੱਖੀ ਨਾਅਰੇ-2 ਨੌਜਵਾਨ ਗ੍ਰਿਫ਼ਤਾਰ

ਅੰਮ੍ਰਿਤਸਰ, 26 ਸਤੰਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ’ਚ ਅੱਜ ਪੁਲਿਸ ਨੂੰ ਮੁੜ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਕਿ ਸ਼ਹਿਰੀ ਖੇਤਰ ਭੰਡਾਰੀ ਪੁਲ , ਹਾਲ ਗੇਟ ਆਦਿ ਥਾਵਾਂ ’ਤੇ ਖਾਲਿਸਤਾਨੀ ਨੇਤਾ ਗੁਰਪਤਵੰਤ ਸਿੰਘ ਪੰਨੂ ਦੇ ਪੱਖ ’ਚ ਕੰਧਾਂ ’ਤੇ ਖਾਲਿਸਤਾਨੀ ਪੱਖੀ ਨਾਅਰੇਬਾਜ਼ੀ ਲਿਖੀ ਦੇਖੀ ਗਈ। ਇਸ ਦੇ ਨਾਲ ਹੀ ਸ਼ਾਮ ਵੇਲੇ ਪੁਲਿਸ ਨੇ ਕਾਰਵਾਈ ਕਰਦਿਆਂ 2 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਦੀ ਸ਼ਨਾਖਤ ਮੰਗਲ ਸਿੰਘ (26) ਅਤੇ ਅਰਸ਼ਦੀਪ ਸਿੰਘ (23) ਦੋਵੇਂ ਵਾਸੀ ਵਰਿਆਮ ਸਿੰਘ ਕਾਲੋਨੀ ਖ਼ਜ਼ਾਨਾ ਗੇਟ ਵਜੋਂ ਹੋਈ ਹੈ।

Ad Position 21
No active advertisement
ਦੀਵਾਰ ’ਤੇ ਲਿਖੇ ਗਏ ਖਾਲਿਸਤਾਨੀ ਪੱਖੀ ਨਾਅਰੇ ਜਿਸ ਨੂੰ ਪੁਲਿਸ ਵਲੋਂ ਕਾਰਵਾਈ ਕਰਦਿਆਂ ਮਿਟਵਾ ਦਿੱਤਾ ਗਿਆ । ਤਸਵੀਰ : ਹਰਜੀਤ ਸਿੰਘ 27-09-2026
ਅੰਮ੍ਰਿਤਸਰ, 26 ਸਤੰਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ’ਚ ਅੱਜ ਪੁਲਿਸ ਨੂੰ ਮੁੜ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਕਿ ਸ਼ਹਿਰੀ ਖੇਤਰ ਭੰਡਾਰੀ ਪੁਲ , ਹਾਲ ਗੇਟ ਆਦਿ ਥਾਵਾਂ ’ਤੇ ਖਾਲਿਸਤਾਨੀ ਨੇਤਾ ਗੁਰਪਤਵੰਤ ਸਿੰਘ ਪੰਨੂ ਦੇ ਪੱਖ ’ਚ ਕੰਧਾਂ ’ਤੇ ਖਾਲਿਸਤਾਨੀ ਪੱਖੀ ਨਾਅਰੇਬਾਜ਼ੀ ਲਿਖੀ ਦੇਖੀ ਗਈ। ਇਸ ਦੇ ਨਾਲ ਹੀ ਸ਼ਾਮ ਵੇਲੇ ਪੁਲਿਸ ਨੇ ਕਾਰਵਾਈ ਕਰਦਿਆਂ 2 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਦੀ ਸ਼ਨਾਖਤ ਮੰਗਲ ਸਿੰਘ (26) ਅਤੇ ਅਰਸ਼ਦੀਪ ਸਿੰਘ (23) ਦੋਵੇਂ ਵਾਸੀ ਵਰਿਆਮ ਸਿੰਘ ਕਾਲੋਨੀ ਖ਼ਜ਼ਾਨਾ ਗੇਟ ਵਜੋਂ ਹੋਈ ਹੈ। ਇਹ ਜਾਣਕਾਰੀ ਡੀ ਸੀ ਪੀ ਜਸਕਰਨ ਸਿੰਘ ਤੇਜਾ ਵਲੋਂ ਦੇਰ ਰਾਤ ਪੱਤਰਕਾਰ ਸੰਮੇਲਨ ’ਚ ਦਿੱਤੀ ਹੈ। ਇਸ ਤੋਂ ਪਹਿਲਾਂ ਕਿਸੇ ਸ਼ਰਾਰਤੀ ਅਨਸਰ ਵਲੋਂ ਇਥੇ ਰੇਲਵੇ ਸਟੇਸ਼ਨ ਤੇ ਹੋਰ ਥਾਵਾਂ ’ਤੇ ਖਾਲਿਸਤਾਨੀ ਪੱਖੀ ਲਿਖੇ ਗਏ ਸਨ ਇਨ੍ਹਾਂ ਲਿਖੇ ਨਾਅਰਿਆਂ ਉਪੰਰਤ ਪੁਲਿਸ ਹਰਕਤ ’ਚ ਆ ਗਈ ਜਿਸ ਵਲੋਂ ਜਿਥੇ ਤੁਰੰਤ ਕਾਰਵਾਈ ਕਰਦਿਆਂ ਇਹ ਨਾਅਰੇ ਕਾਲੀ ਸਿਆਹੀ ਨਾਲ ਮਿਟਵਾ ਦਿੱਤੇ ਗਏ ਤਾਂ ਜੋ ਆਮ ਲੋਕਾਂ ਦੀ ਨਜ਼ਰੀ ਨਾਂ ਪੈਣ । ਦੱਸਣਯੋਗ ਹੈ ਕਿ ਸ਼ਹਿਰ ’ਚ ਨਾਅਰੇ ਲਿਖਣ ਦੀ ਇਹ ਘਟਨਾ ਪਹਿਲੀ ਵਾਰ ਨਹੀਂ ਵਾਪਰੀ ਹੈ ਅਤੇ ਇਸ ਤੋਂ ਪਹਿਲਾ ਵੀ ਸ਼ਹਿਰ ਦੇ ਸਰਕਾਰੀ ਦਫਤਰਾਂ ਦੀਆਂ ਕੰਧਾਂ ’ਤੇ ਨਾਅਰੇ ਲਿਖੇ ਗਏ ਸਨ। ਜਿਸ ਨੂੰ ਪੁਲਿਸ ਵਲੋਂ ਮਿਟਵਾ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਨੇ 3 ਆਬਜ਼ਰਵਰ ਲਗਾਏ ਅਗਲੀ ਖ਼ਬਰ ਹਰੀਸ਼ ਰਾਵਤ ਈ.ਡੀ.ਸਾਹਮਣੇ ਪੇਸ਼
Ad Position 24