27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਮੀਰੀ ਪੀਰੀ ਖਾਲਸਾ ਮਾਰਚ ਦਾ ਜੱਬੋਵਾਲ ਵਿਖੇ ਹੋਵੇਗਾ ਨਿੱਘਾ ਸਵਾਗਤ : ਬਾਬਾ ਅਮਰ ਸਿੰਘ

ਟਾਂਗਰਾ, 23 ਸਤੰਬਰ (ਹਰਜਿੰਦਰ ਸਿੰਘ ਕਲੇਰ)— ਪਿੰਡ ਜੱਬੋਵਾਲ ਵਿਖੇ ਸਥਿਤ ਗੁਰਦੁਆਰਾ ਸੰਤਸਰ ਵਿਖੇ ਮੀਰੀ ਪੀਰੀ ਖਾਲਸਾ ਮਾਰਚ ਦੇ ਪੁੱਜਣ ਮੌਕੇ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਭਰਵਾਂ ਤੇ ਨਿੱਘਾ ਸਵਾਗਤ ਕੀਤਾ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸੰਤਸਰ ਦੇ ਮੁੱਖ ਸੇਵਾਦਾਰ ਬਾਬਾ ਅਮਰ ਸਿੰਘ ਨੇ ਦੱਸਿਆ ਕਿ ਮਾਰਚ ਦੇ ਸਵਾਗਤ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 27-09-2026
ਟਾਂਗਰਾ, 23 ਸਤੰਬਰ (ਹਰਜਿੰਦਰ ਸਿੰਘ ਕਲੇਰ)— ਪਿੰਡ ਜੱਬੋਵਾਲ ਵਿਖੇ ਸਥਿਤ ਗੁਰਦੁਆਰਾ ਸੰਤਸਰ ਵਿਖੇ ਮੀਰੀ ਪੀਰੀ ਖਾਲਸਾ ਮਾਰਚ ਦੇ ਪੁੱਜਣ ਮੌਕੇ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਭਰਵਾਂ ਤੇ ਨਿੱਘਾ ਸਵਾਗਤ ਕੀਤਾ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸੰਤਸਰ ਦੇ ਮੁੱਖ ਸੇਵਾਦਾਰ ਬਾਬਾ ਅਮਰ ਸਿੰਘ ਨੇ ਦੱਸਿਆ ਕਿ ਮਾਰਚ ਦੇ ਸਵਾਗਤ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਮਾਰਚ ਵਿਚ ਸ਼ਾਮਲ ਸੰਗਤਾਂ ਲਈ ਗੁਰਦੁਆਰਾ ਸੰਤਸਰ ਵਿਖੇ ਛਬੀਲ, ਚਾਹ-ਪਕੌੜਿਆਂ ਅਤੇ ਗੁਰੂ ਕੇ ਲੰਗਰ ਦੇ ਅਤੁੱਟ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਬਾਬਾ ਯੋਧਬੀਰ ਸਿੰਘ, ਬਾਬਾ ਬਲਬੀਰ ਸਿੰਘ, ਕੰਵਲਜੀਤ ਸਿੰਘ ਮਹੰਤ, ਡਾਕਟਰ ਸ਼ਮਸ਼ੇਰ ਸਿੰਘ , ਨਵਰਾਜ ਸਿੰਘ ਰਾਜਾ, ਗੁਰਮੇਜ ਸਿੰਘ, ਗੁਰਭੇਜ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੂਬੇ ਦੀ ਜਨਤਾ ਦਾ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਜੁੜਨਾ ਪਾਰਟੀ ਲਈ ਸੁ਼ Z ਭ ਸੰਕੇਤ ਹੈ : ਮਾਸਟਰ ਜਹਾਂਗੀਰ ਅਗਲੀ ਖ਼ਬਰ ਸ੍ਰੀ ਸੰਤ ਬਾਬਾ ਰਾਮਦਾਸ ਦੇ ਜੋੜ ਮੇਲੇ ’ਤੇ ਖੇਡਾਂ ਦਾ ਰੰਗ : ਸੁਲਤਾਨਵਿੰਡ ਸਪੋਰਟਸ ਕਲੱਬ ਨੇ ਜਿੱਤੀ ਕਬੱਡੀ ਟ੍ਰਾਫੀ
Ad Position 24