30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

58 ਕਿਲੋਗ੍ਰਾਮ ਹੈਰੋਇਨ, 3 ਕੁਇੰਟਲ ਨਸ਼ੀਲਾ ਪਾਊਡਰ, 12 ਕਿਲੋ ਭੁੱਕੀ ਤੇ ਹੋਰ ਨਸ਼ੀਲੇ ਪਦਾਰਥ ਵੱਡੀ ਤਾਦਾਦ ’ਚ ਪੁਲਿਸ ਨੇ ਸਾੜ ਕੇ ਕੀਤੇ ਸੁਅਹ

ਅੰਮ੍ਰਿਤਸਰ, 30 ਸਤੰਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਪੁਲਿਸ ਕਮਿਸ਼ਨੇਟ ਵਲੋਂ ਨਸ਼ੀਲੇ ਪਦਾਰਥਾਂ ਦੀਆਂ ਲਗਾਤਾਰ ਕੀਤੀਆਂ ਬਰਾਮਦਗੀਆਂ ਦੇ ਮੱਦੇ ਨਜ਼ਰ ਅੱਜ 58 ਕਿਲੋਗ੍ਰਾਮ ਹੈਰੋਇਨ, 3 ਕੁਇੰਟਲ ਤੋਂ ਵਧੇਰੇ ਨਸ਼ੀਲਾ ਪਾਊਡਰ, 12 ਕਿਲੋਗ੍ਰਾਮ ਭੁੱਕੀ, 7 ਕਿਲੋਗ੍ਰਾਮ ਚਰਸ ਤੇ ਹੋਰ ਨਸ਼ੀਲੇ ਪਦਾਰਥ ਵੱਡੀ ਤਾਦਾਦ ’ਚ ਸਾੜ ਕੇ ਸਵਾਹ ਕੀਤੇ ਗਏ ਹਨ। ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਨਸ਼ੀਲੇ ਪਦਾਰਥਾਂ ਦੇ 140 ਮਾਮਲਿਆਂ ’ਚ ਬਰਾਮਦ ਕੀਤੇ ਨਸ਼ੇ ਦੇ ਮਾਲ ਨੂੰ ਸਾੜ ਕੇ ਨਸ਼ਟ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 01-10-2026
ਅੰਮ੍ਰਿਤਸਰ, 30 ਸਤੰਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਪੁਲਿਸ ਕਮਿਸ਼ਨੇਟ ਵਲੋਂ ਨਸ਼ੀਲੇ ਪਦਾਰਥਾਂ ਦੀਆਂ ਲਗਾਤਾਰ ਕੀਤੀਆਂ ਬਰਾਮਦਗੀਆਂ ਦੇ ਮੱਦੇ ਨਜ਼ਰ ਅੱਜ 58 ਕਿਲੋਗ੍ਰਾਮ ਹੈਰੋਇਨ, 3 ਕੁਇੰਟਲ ਤੋਂ ਵਧੇਰੇ ਨਸ਼ੀਲਾ ਪਾਊਡਰ, 12 ਕਿਲੋਗ੍ਰਾਮ ਭੁੱਕੀ, 7 ਕਿਲੋਗ੍ਰਾਮ ਚਰਸ ਤੇ ਹੋਰ ਨਸ਼ੀਲੇ ਪਦਾਰਥ ਵੱਡੀ ਤਾਦਾਦ ’ਚ ਸਾੜ ਕੇ ਸਵਾਹ ਕੀਤੇ ਗਏ ਹਨ। ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਨਸ਼ੀਲੇ ਪਦਾਰਥਾਂ ਦੇ 140 ਮਾਮਲਿਆਂ ’ਚ ਬਰਾਮਦ ਕੀਤੇ ਨਸ਼ੇ ਦੇ ਮਾਲ ਨੂੰ ਸਾੜ ਕੇ ਨਸ਼ਟ ਕੀਤਾ ਗਿਆ ਹੈ। ਇਸ ਨਸ਼ੇ ਨੂੰ ਨਸ਼ਟ ਕਰਨ ਲਈ ਡਰੱਗ ਡਿਸਪੋਜ਼ਲ ਕਮੇਟੀ ਜਿਸ ’ਚ ਪ੍ਰਭਜੋਤ ਸਿੰਘ ਵਿਰਕ ਡੀ.ਸੀ.ਪੀ. (ਡੀ.) ਜਯੰਤ ਪੁਰੀ ਏ.ਡੀ . ਸੀ.ਪੀ. (ਇਨਵੈਸਟੀਗੇਸ਼ਨ), ਏ.ਸੀ.ਪੀ. ਕਪਿਲ ਕੋਸ਼ਲ ’ਤੇ ਆਧਾਰਿਤ ਟੀਮ ਮੈਂਬਰਾਂ ਵਲੋਂ ਖੰਨਾ ਪੇਪਰ ਮਿਲ ’ਚ 58 ਕਿਲੋ 618 ਗ੍ਰਾਮ ਹੈਰੋਇਨ, 69 ਹਜ਼ਾਰ 157 ਨਸ਼ੀਲੇ ਕੈਪਸੂਲ, 328 ਕਿਲੋ 393 ਗ੍ਰਾਮ ਨਸ਼ੀਲਾ ਪਾਊਡਰ, ਭੂਕੀ 11 ਕਿਲੋ 710 ਗ੍ਰਾਮ, ਸਮੈਕ 651 ਗ੍ਰਾਮ, ਚਰਸ 6 ਕਿਲੋ 840 ਗ੍ਰਾਮ ਨਸ਼ੀਲੇ ਇੰਨਜ਼ੈਕਸ਼ਨ 70, ਗਾਂਜ਼ਾ 90 ਗ੍ਰਾਮ ਸਾੜਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ : ਕਾਮਰੇਡਾਂ ਫੂਕਿਆ ਪੁਤਲਾ ਅਗਲੀ ਖ਼ਬਰ ਲੋਪੋ ਡਿਗਰੀ ਕਾਲਜ ਵਿਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ
Ad Position 24